ਸ਼ਾਓਮੀ ਦੇ ਫੋਨਸ ''ਚ ਚੱਲ ਰਹੇ ਬੈਨ ਹੋਏ ਚੀਨੀ ਐਪਸ! ਕੰਪਨੀ ਨੇ ਦਿੱਤੀ ਸਫਾਈ

08/07/2020 6:42:06 PM

ਗੈਜੇਟ ਡੈਸਕ—ਸ਼ਾਓਮੀ ਨੇ ਆਪਣੇ ਫੋਨਸ 'ਚ ਬੈਨ ਚੀਨੀ ਐਪਸ ਨੂੰ ਲੈ ਕੇ ਸਫਾਈ ਦਿੱਤੀ ਹੈ। ਕੰਪਨੀ ਨੇ ਟਵਿੱਟਰ 'ਤੇ ਇਸ ਦੇ ਬਾਰੇ 'ਚ ਇਕ ਬਿਆਨ ਜਾਰੀ ਕੀਤਾ ਹੈ। ਸ਼ਾਓਮੀ ਨੇ ਆਪਣੇ ਬਿਆਨ 'ਚ ਕਿਹਾ ਕਿ ਸ਼ਾਓਮੀ ਦੇ ਕਿਸੇ ਫੋਨ 'ਚ ਭਾਰਤ ਸਰਕਾਰ ਵੱਲੋਂ ਬਲਾਕ ਕੀਤੇ ਗਏ ਐਪਸ ਨਹੀਂ ਚੱਲ ਰਹੇ ਹਨ ਅਤੇ ਭਾਰਤੀ ਯੂਜ਼ਰਸ ਦਾ ਡਾਟਾ 100 ਫੀਸਦੀ ਦੇਸ਼ 'ਚ ਹੀ ਹੈ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਸ਼ਾਓਮੀ ਦਾ MIUI Cleaner ਐਪ ਵੀ ਬੈਨ ਕੀਤੇ ਗਏ Clean Master ਐਪ ਦਾ ਇਸਤੇਮਾਲ ਨਹੀਂ ਕਰਦਾ।

ਦੱਸ ਦੇਈਏ ਕਿ ਚੀਨ ਅਤੇ ਭਾਰਤ ਵਿਚਾਲੇ ਚੱਲ ਰਹੇ ਟਕਰਾਅ ਤੋਂ ਬਾਅਦ ਭਾਰਤ ਸਰਕਾਰ ਨੇ ਮੀ ਬ੍ਰਾਊਜ਼ਰ ਅਤੇ ਮੀ ਕਮਿਊਨਿਟੀ ਐਪ ਸਮੇਤ ਕਈ ਚੀਨੀ ਐਪਸ ਨੂੰ ਦੇਸ਼ 'ਚ ਬੈਨ ਕਰ ਦਿੱਤਾ ਹੈ। ਸ਼ਾਓਮੀ ਦੇ ਮੀ ਇੰਡੀਆ ਟਵਿੱਟਰ ਅਕਾਊਂਟ ਮੁਤਾਬਕ, ਚੀਨੀ ਕੰਪਨੀ ਬੈਨ ਹੋਏ ਕੁਝ ਐਪਸ ਨੂੰ ਲੈ ਕੇ ਡਾਟਾ ਪ੍ਰਾਈਵੇਸੀ ਅਤੇ ਸਕਿਓਰਟੀ ਨਾਲ ਜੁੜੀ ਸਥਿਤੀ ਨੂੰ ਸਪੱਸ਼ਟ ਕਰਦਾ ਚਾਹੁੰਦੀ ਹੈ। ਇਸ 'ਚ ਕਿਹਾ ਗਿਆ ਹੈ ਕਿ ਸ਼ਾਓਮੀ ਦੇ ਫੋਨਸ 'ਚ ਅਜਿਹੇ ਕਿਸੇ ਐਪ ਦਾ ਐਕਸੈੱਸ ਨਹੀਂ ਮਿਲ ਸਕਦਾ ਜੋ ਭਾਰਤ 'ਚ ਬੈਨ ਹਨ। ਕੰਪਨੀ MIUI ਦੇ ਇਕ ਅਜਿਹੇ ਵਰਜ਼ਨ 'ਤੇ ਕੰਮ ਕਰ ਰਹੀ ਹੈ ਜਿਸ 'ਚ ਬੈਨ ਹੋਏ ਐਪਸ ਪ੍ਰੀ-ਇੰਸਟਾਲ ਨਹੀਂ ਹੋਣਗੇ। ਇਹ ਨਵਾਂ ਵਰਜ਼ਨ ਅਗਲੇ ਕੁਝ ਹਫਤਿਆਂ 'ਚ ਪੜਾਅਬੰਦ ਤਰੀਕੇ ਨਾਲ ਰੋਲ ਆਊਟ ਕੀਤਾ ਜਾਵੇਗਾ।

ਕਲੀਨ ਮਾਸਟਰ ਐਪ ਨੂੰ ਲੈ ਕੇ ਸ਼ਾਓਮੀ ਨੇ ਕਿਹਾ ਕਿ ਉਸ ਦਾ MIUI ਕਲੀਨਰ ਐਪ ਸਿਰਫ ਇੰਡਸਟਰੀ ਡੈਫੀਨੇਸ਼ੰਸ ਦਾ ਇਸਤੇਮਾਲ ਕਰ ਰਿਹਾ ਸੀ ਜੋ ਕਿ ਉਸ ਦੇ ਕਲੀਨਰ ਐਪ ਦੀ ਫੰਕਸ਼ਨਿੰਗ ਲਈ ਅਹਿਮ ਹੈ। ਕੰਪਨੀ ਦਾ ਕਹਿਣਾ ਹੈ ਕਿ ਕਲੀਨ ਮਾਸਟਰ ਇਕ ਮਸ਼ਹੂਰ ਨਾਂ ਹੈ ਅਤੇ ਸ਼ਾਓਮੀ ਆਪਣੇ ਆਪਰੇਟਿੰਗ ਸਿਸਟਮ ਲਈ ਬੈਨ ਹੋਏ ਕਲੀਨ ਮਾਸਟਰ ਐਪ ਦਾ ਇਸਤੇਮਾਲ ਨਹੀਂ ਕਰ ਰਹੀ। ਇਸ ਤੋਂ ਇਲਾਵਾ, ਹੁਣ MIUI Cleaner ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ ਅਤੇ ਇਨ ਇੰਡਸਟਰੀ ਡੈਫੀਨਿਸ਼ੇਨ ਨੂੰ ਹਟਾ ਦਿੱਤਾ ਗਿਆ ਹੈ। ਜੇਕਰ ਐਪ ਆਟੋਮੈਟਿਕਲੀ ਅਪਡੇਟ ਨਹੀਂ ਹੁੰਦਾ ਹੈ ਤਾਂ ਯੂਜ਼ਰਸ ਆਪਣੇ ਸਮਾਰਟਫੋਨਸ 'ਚ ਸਿਸਟਮ ਐਪਸ ਅਪਡੇਟ 'ਚ ਸੈਟਿੰਗ 'ਚ ਜਾ ਕੇ ਮੈਨੁਅਲੀ ਅਪਡੇਟ ਕਰ ਸਕਦੇ ਹਨ।

ਇਸ ਪੋਸਟ 'ਚ 2018 ਦੀ ਵੀ ਇਕ ਪੋਸਟ ਦਾ ਜ਼ਿਕਰ ਹੈ ਜਿਸ 'ਚ ਕਿਹਾ ਗਿਆ ਹੈ ਕਿ ਸਾਰੇ ਇੰਡੀਅਨ ਯੂਜ਼ਰਸ ਦਾ ਡਾਟਾ ਲੋਕਲ ਸਰਵਰ 'ਚ ਸਟੋਰ ਹੁੰਦਾ ਹੈ ਅਤੇ ਇਸ ਨੂੰ ਕਿਸੇ ਦੂਜੇ ਸਰਵਰ ਜਾਂ ਦੂਜੇ ਦੇਸ਼ ਨਾਲ ਸਾਂਝਾ ਨਹੀਂ ਕੀਤਾ ਜਾਂਦਾ। ਸ਼ਾਓਮੀ ਦਾ ਕਹਿਣਾ ਹੈ ਕਿ ਆਉਣ ਵਾਲੇ ਸਾਰੇ ਸਮਾਰਟਫੋਨਸ 'ਚ ਅਪਡੇਟੇਡ ਸਾਫਟਵੇਅਰ ਹੋਵੇਗਾ, ਜਿਸ ਦਾ ਮਤਲਬ ਹੈ ਕਿ ਇਨ੍ਹਾਂ 'ਚ ਕੋਈ ਬੈਨ ਐਪ ਨਹੀਂ ਹੋਵੇਗਾ। ਸ਼ਾਓਮੀ ਦੇ ਬ੍ਰਾਊਜ਼ਰ ਐਪ ਮੀ ਬ੍ਰਾਊਜਰ ਐਪ ਨੂੰ ਵੀ ਹਾਲ ਹੀ 'ਚ ਭਾਰਤ 'ਚ ਬੈਨ ਕਰ ਦਿੱਤਾ ਗਿਆ ਹੈ।


Karan Kumar

Content Editor

Related News