ਸਾਵਧਾਨ! ਜਾਲਸਾਜ਼ਾਂ ਨੇ ਲੱਭਿਆ ਠੱਗੀ ਦਾ ਨਵਾਂ ਤਰੀਕਾ, ਬਿਨਾਂ ਕਾਲ-ਮੈਸੇਜ ਦੇ ਵੀ ਖਾਲ਼ੀ ਕਰ ਰਹੇ ਬੈਂਕ ਖ਼ਾਤਾ
Tuesday, Jul 11, 2023 - 05:48 PM (IST)
ਗੈਜੇਟ ਡੈਸਕ- ਡਿਜੀਟਲ ਵਰਲਡ 'ਚ ਸਾਈਬਰ ਕ੍ਰਾਈਮ ਅਤੇ ਠੱਗੀ ਦੇ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਬਿਨਾਂ ਕਾਲ-ਮੈਸੇਜ ਦੇ ਬੈਂਕ ਅਕਾਊਂਟ ਦੇ ਪੈਸੇ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੈਂਕ ਆਫ ਬੜੌਦਾ ਦੇ ਗਾਹਕਾਂ ਨੇ ਇਸਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਹੈ। ਗਾਹਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਕਾਊਂਟ 'ਚੋਂ 5 ਹਜਡਾਰ ਰੁਪਏ ਤੋਂ ਲੈ ਕੇ 25 ਹਜ਼ਾਰ ਰੁਪਏ ਤਕ ਕੱਢੇ ਗਏ ਹਨ। ਜਿਸ ਤੋਂ ਬਾਅਦ ਪਰੇਸ਼ਾਨ ਗਾਹਕਾਂ ਨੇ ਸਾਈਬਰ ਕ੍ਰਾਈਮ 'ਚ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ।
ਇਹ ਵੀ ਪੜ੍ਹੋ– ਤੁਸੀਂ ਵੀ ਡਾਊਨਲੋਡ ਕੀਤਾ ਹੈ ਇਨ੍ਹਾਂ 'ਚੋਂ ਕੋਈ ਐਪ ਤਾਂ ਤੁਰੰਤ ਕਰੋ ਡਿਲੀਟ ਨਹੀਂ ਤਾਂ ਖਾਲ਼ੀ ਹੋ ਸਕਦੈ ਬੈਂਕ ਖ਼ਾਤਾ
ਤਿੰਨ ਦਿਨਾਂ 'ਚ ਮਿਲੀਆਂ 30 ਸ਼ਿਕਾਇਤਾਂ
ਮਾਮਲਾ ਮੱਧ ਪ੍ਰਦੇਸ਼ ਦੇ ਭੋਪਾਲ ਦੇ ਬੈਂਕ ਆਫ ਬੜੌਦਾ ਦਾ ਦੱਸਿਆ ਜਾ ਰਿਹਾ ਹੈ। ਬਿਨਾਂ ਕਾਲ-ਮੈਸੇਜ ਦੇ ਬੈਂਕ ਅਕਾਊਂਟ ਦੇ ਪੈਸੇ ਗਾਇਬ ਹੋਣ ਨੂੰ ਲੈ ਕੇ ਗਾਹਕਾਂ ਨੇ ਬੈਂਕ 'ਚ ਸ਼ਿਕਾਇਤ ਕੀਤੀ ਪਰ ਬੈਂਕ ਵੱਲੋਂਕੋਈ ਜਵਾਬ ਨਹੀਂ ਮਿਲਿਆ। ਜਿਸਤੋਂ ਬਾਅਦ ਗਾਹਕਾਂ ਨੇ ਸਾਈਬਰ ਕ੍ਰਾਈਮ 'ਚ ਸ਼ਿਕਾਇਤ ਕੀਤੀ ਹੈ। ਤਿੰਨ ਦਿਨਾਂ 'ਚ ਹੀ 30 ਲੋਕਾਂ ਨੇ ਇਸ ਤਰ੍ਹਾਂ ਦੇ ਧੋਖਾਧੜੀ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ।
ਇਹ ਵੀ ਪੜ੍ਹੋ– WhatsApp ਨੇ 65 ਲੱਖ ਤੋਂ ਵੱਧ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ, ਕਿਤੇ ਤੁਹਾਡਾ ਨੰਬਰ ਤਾਂ ਨਹੀਂ ਸ਼ਾਮਲ
ਡਾਟਾ ਚੋਰੀ ਦਾ ਖਦਸ਼ਾ ਜਤਾ ਰਹੀ ਪੁਲਸ
ਪੁਲਸ ਬੈਂਕ ਦੀ ਕਿਸੇ ਬ੍ਰਾਂਚ ਤੋਂ ਗਾਹਕਾਂ ਦਾ ਡਾਟਾ ਚੋਰੀ ਹੋਣ ਦਾ ਖਦਸ਼ਾ ਜਤਾ ਰਹੀ ਹੈ। ਜਦਕਿ ਬੈਂਕ ਦਾ ਕਹਿਣਾ ਹੈ ਕਿ ਇਹ ਮਾਮਲਾ ਕਲੋਨਿੰਗ ਦਾ ਵੀ ਹੋ ਸਕਦਾ ਹੈ। ਇਨ੍ਹਾਂ ਪੈਸਿਆਂ ਨੂੰ ਸੂਬੇ ਦੇ ਬਾਹਕ ਦੇ ਅਕਾਊਂਟ 'ਚ ਟ੍ਰਾਂਸਫਰ ਕੀਤਾ ਗਿਆ ਹੈ। ਉਥੇ ਹੀ ਇਕ ਅਕਾਊਂਟ 'ਚੋਂ ਇਕ ਤੋਂ ਵੱਧ ਵਾਰ ਟ੍ਰਾਂਜੈਕਸ਼ਨ ਕੀਤੀ ਗਈ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਗਾਹਕਾਂ ਦੇ ਅਕਾਊਂਟ 'ਚੋਂ ਪੈਸੇ ਕੱਢੇ ਗਏ ਹਨ, ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਮੈਸੇਜ ਜਾਂ ਕਾਲ ਨਹੀਂ ਆਈ ਅਤੇ ਨਾ ਹੀ ਓ.ਟੀ.ਪੀ. ਮਿਲਿਆ। ਗਾਹਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਏ.ਟੀ.ਐੱਮ. ਦਾ ਵੀ ਇਸਤੇਮਾਲ ਨਹੀਂ ਕੀਤਾ।
ਇਹ ਵੀ ਪੜ੍ਹੋ– Whatsapp ਯੂਜ਼ਰਜ਼ ਸਾਵਧਾਨ! ਇਕ ਗ਼ਲਤੀ ਨਾਲ ਖ਼ਤਮ ਹੋ ਸਕਦੀ ਹੈ ਜ਼ਿੰਦਗੀ ਭਰ ਦੀ ਕਮਾਈ
ਇਕ ਹੀ ਸ਼ਹਿਰ ਦੇ ਹਨ ਸਾਰੇ ਗਾਹਕ
ਬੀਤੇ ਤਿੰਨ ਦਿਨਾਂ 'ਚ ਪੁਲਸ ਕੋਲ ਇਸ ਤਰ੍ਹਾਂ ਦੀਆਂ 30 ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ ਅਤੇ ਸਾਰੇ ਲੋਕ ਭੋਪਾਲ ਸ਼ਹਿਰ ਦੇ ਹੀ ਰਹਿਣ ਵਾਲੇ ਹਨ। ਪੁਲਸ ਦਾ ਕਹਿਣਾ ਹੈ ਕਿ ਇਹ ਕਲਨਿੰਗ ਦਾ ਮਾਮਲਾ ਨਹੀਂ ਲੱਗ ਰਿਹਾ। ਪੁਲਸ ਮੁਤਾਬਕ, ਇਹ ਕਲੋਨਿੰਗ ਦਾ ਮਾਮਲਾ ਹੁੰਦਾ ਤਾਂ ਸ਼ਹਿਰ ਤੋਂ ਬਾਹਰ ਦੇ ਲੋਕ ਵੀ ਇਸਦਾ ਸ਼ਿਕਾਰ ਹੋ ਸਕਦੇ ਸਨ ਪਰ ਸਾਰੀਆਂ ਸ਼ਿਕਾਇਤਾਂ ਇਕ ਹੀ ਬੈਂਕ ਅਤੇ ਇਕ ਹੀ ਥਾਂ ਤੋਂ ਆਈਆਂ ਹਨ।
ਇਹ ਵੀ ਪੜ੍ਹੋ– ਸ਼ਖ਼ਸ ਨੇ ਬਣਾਇਆ ਦੁਨੀਆ ਦਾ ਸਭ ਤੋਂ ਵੱਡਾ iPhone! ਡਿਸਪਲੇਅ ਤੋਂ ਲੈ ਕੇ ਕੈਮਰੇ ਤਕ ਸਭ ਕੁਝ ਕਰਦਾ ਹੈ ਕੰਮ