ਬਜਾਜ ਲੈ ਕੇ ਆ ਰਹੀ 500cc ਇੰਜਣ ਵਾਲੀ ਨਵੀਂ ਬਾਈਕ, ਇਸ ਨਾਂ ਨਾਲ ਦੇਵੇਗੀ ਦਸਤਕ

Sunday, Dec 31, 2023 - 06:12 PM (IST)

ਬਜਾਜ ਲੈ ਕੇ ਆ ਰਹੀ 500cc ਇੰਜਣ ਵਾਲੀ ਨਵੀਂ ਬਾਈਕ, ਇਸ ਨਾਂ ਨਾਲ ਦੇਵੇਗੀ ਦਸਤਕ

ਆਟੋ ਡੈਸਕ- ਬਜਾਜ 500 ਸੀਸੀ ਇੰਜਣ ਵਾਲੀ ਕਲਾਸਿਕ ਬਾਈਕ ਲਿਆਉਣ ਦੀ ਤਿਆਰੀ ਕਰ ਰਹੀ ਹੈ। ਹਾਲ ਹੀ 'ਚ ਕੰਪਨੀ ਨੇ ਟਵਿਨਰ ਨਾਂ ਟ੍ਰੇਡਮਾਰਕ ਕੀਤਾ ਹੈ। ਇਹ ਇਕ ਰੈਟਰੋ ਬਾਈਕ ਹੋਵੇਗੀ ਅਤੇ ਇਸ ਵਿਚ ਕੰਪਨੀ ਨਵੇਂ ਟਵਿਨ ਸਿਲੰਡਰ ਇੰਜਣ ਦਾ ਇਸਤੇਮਾਲ ਕਰ ਸਕਦੀ ਹੈ। ਬਜਾਜ ਇਸ ਬਾੀਕ ਦੇ ਨਾਲ ਰਾਇਲ ਐਨਫੀਲਡ ਨੂੰ ਟੱਕਰ ਦੇਣ ਦੀ ਤਿਆਰੀ ਕਰ ਰਹੀ ਹੈ। 

ਜਾਣਕਾਰੀ ਮੁਤਾਬਕ, ਇਸ ਬਾਈਕ 'ਚ BS6 ਫੇਸ-II ਨਿਯਮਾਂ ਨੂੰ ਪੂਰਾ ਕਰਨ ਵਾਲਾ 500 ਸੀਸੀ ਦਾ ਲਿਕੁਇਡ-ਕੂਲਡ ਟਵਿਨ ਸਿਲੰਡਰ ਇੰਜਣ ਦਿੱਤਾ ਜਾ ਸਕਦਾ ਹੈ ਜੋ 60bhp ਦੀ ਪਾਵਰ ਅਤੇ 50Nm ਦਾ ਪੀਕ ਟਾਰਕ ਜਨਰੇਟ ਕਰੇਗਾ। ਇਸ ਇੰਜਣ ਨੂੰ 6-ਸਪੀਡ ਗਿਅਰਬਾਕਸ ਨਾਲ ਜੋੜਿਆ ਜਾ ਸਕਦਾ ਹੈ। ਇਹ ਬਾਈਕ 180 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਸਪੀਡ ਨਾਲ ਚੱਲ ਸਕੇਗੀ। 

ਨਵੀਂ ਬਜਾਜ ਟਵਿਨਰ 500 ਦੀ ਕੀਮਤ ਅਤੇ ਉਪਲੱਬਧਤਾ ਦੀ ਜਾਣਕਾਰੀ ਇਸਦੇ ਲਾਂਚ ਦੇ ਸਮੇਂ ਹੀ ਦਿੱਤੀ ਜਾਵੇਗੀ। ਹਾਲਾਂਕਿ, ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸਦੀ ਕੀਮਤ ਕਰੀਬ 3 ਲੱਖ ਰੁਪਏ ਦੇ ਕਰੀਬ ਹੋ ਸਕਦੀ ਹੈ।


author

Rakesh

Content Editor

Related News