ਬਜਾਜ ਲਿਆਈ ਡਿਸਕ ਬ੍ਰੇਕ ਵਾਲਾ Platina 100 ES, ਜਾਣੋ ਕੀਮਤ

07/08/2020 6:27:31 PM

ਆਟੋ ਡੈਸਕ– ਬਜਾਜ ਆਟੋ ਨੇ ਆਪਣੇ ਪ੍ਰਸਿੱਧ ਮੋਟਰਸਾਈਕਲ ਪਲੇਟਿਨਾ 100 ES (ਇਲੈਕਟ੍ਰਿਕ ਸਟਾਰਟ) ਦੇ ਡਿਸਕ ਬ੍ਰੇਕ ਮਾਡਲ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਨੂੰ 59,373 ਰੁਪਏ ਦੀ ਕੀਮਤ ’ਚ ਲਿਆਇਆ ਗਿਆ ਹੈ। ਇਸ ਦੇ ਨਾਲ ਹੀ ਕੰਪਨੀ ਨੇ ਨਵੇਂ ਪਲੈਟਿਨਾ ਦੇ ਦੋ ਹੋਰ ਮਾਡਲ ਵੀ ਉਤਾਰੇ ਹਨ ਜਿਨ੍ਹਾਂ ’ਚੋਂ Platina 100 ਦੀ ਕੀਮਤ 49,261 ਰੁਪਏ ਅਤੇ Platina KS ਅਲੌਏ ਡਰੱਮ ਬ੍ਰੇਕ ਦੀ ਕੀਮਤ 55,546 ਰੁਪਏ ਰੱਖੀ ਗਈ ਹੈ। ਡਿਜ਼ਾਇਨ ਦੀ ਗੱਲ ਕਰੀਏ ਤਾਂ ਨਵੇਂ ਮਾਡਲ ਦੇ ਫਰੰਟ ’ਚ ਡਿਸਕ ਬ੍ਰੇਕ ਮਿਲਦੀ ਹੈ, ਜੋ ਮੌਜੂਦਾ ਮਾਡਲ ’ਚ ਕੀਤਾ ਗਿਆ ਇਕਮਾਤਰ ਬਦਲਾਅ ਹੈ। 

ਇੰਜਣ
ਨਵੇਂ ਬਜਾਜ ਪਲੈਟਿਨਾ ਮੋਟਰਸਾਈਕਲ ’ਚ ਬੀ.ਐੱਸ.-6 ਅਨੁਕੂਲ 102 ਸੀਸੀ ਦਾ ਸਿੰਗਲ-ਸਿਲੰਡਰ ਇੰਜਣ ਦਿੱਤਾ ਗਿਆ ਹੈ, ਜੋ 4-ਸਪੀਡ ਗਿਅਰਬਾਕਸ ਨਾਲ ਲੈਸ ਹੈ। ਇਹ ਏਅਰ-ਕੂਲਡ ਇੰਜਣ 7,500 ਆਰ.ਪੀ.ਐੱਮ. ’ਤੇ 7.9 ਬੀ.ਐੱਚ.ਪੀ. ਦੀ ਪਾਵਰ ਅਤੇ 8.34 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। 

PunjabKesari

ਟਾਪ ਸਪੀਡ 90 ਕਿਲੋਮੀਟਰ ਪ੍ਰਤੀ ਘੰਟਾ
ਕੰਪਨੀ ਦਾ ਦਾਅਵਾ ਹੈ ਕਿ ਇਹ ਮੋਟਰਸਾਈਕਲ 90 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਸਪੀਡ ਤਕ ਪਹੁੰਚ ਜਾਂਦਾ ਹੈ ਅਤੇ ਇਸ ਦੀ ਮਾਈਲੇਜ 96.9 ਕਿਲੋਮੀਟਰ ਪ੍ਰਤੀ ਲੀਟਰ ਦੱਸੀ ਗਈ ਹੈ। 


Rakesh

Content Editor

Related News