ਬਜਾਜ ਜਲਦ ਭਾਰਤ ’ਚ ਲਾਂਚ ਕਰ ਸਕਦੀ ਹੈ ਨਵਾਂ CT 110X, ਮਿਲਣਗੇ ਇਹ ਫੀਚਰਜ਼

Wednesday, Apr 14, 2021 - 04:25 PM (IST)

ਬਜਾਜ ਜਲਦ ਭਾਰਤ ’ਚ ਲਾਂਚ ਕਰ ਸਕਦੀ ਹੈ ਨਵਾਂ CT 110X, ਮਿਲਣਗੇ ਇਹ ਫੀਚਰਜ਼

ਆਟੋ ਡੈਸਕ– ਬਜਾਜ ਆਟੋ ਜਲਦ ਹੀ ਆਪਣੇ ਨਵੇਂ ਮੋਟਰਸਾਈਕਲ CT 110X ਨੂੰ ਲਾਂਚ ਕਰਨ ਵਾਲੀ ਹੈ। ਇਸ ਨੂੰ ਬਿਹਤਰੀਨ ਡਿਜ਼ਾਇਨ ਦੇ ਨਾਲ ਲਿਆਇਆ ਜਾਵੇਗਾ ਅਤੇ ਇਸ ਵਿਚ ਕੁਝ ਕੰਮ ਦੇ ਫੀਚਰਜ਼ ਵੀ ਮਿਲਣਗੇ। ਇਸ ਮੋਟਰਸਾਈਕਲ ’ਚ ਗੋਲ ਹੈੱਡਲੈਂਪ ਹੋਵੇਗਾ ਜਿਸ ਦੇ ਉਪਰ ਮੈਟ ਫਿਨਿਸ਼ ਵਾਲਾ ਵਾਈਜ਼ਰ ਵੀ ਵੇਖਣ ਨੂੰ ਮਿਲੇਗਾ। ਇਸ ਵਾਈਜ਼ਰ ਦੇ ਉਪਰ ਇਕ ਐੱਲ.ਈ.ਡੀ. ਡੀ.ਆਰ.ਐੱਲ. ਵੀ ਲੱਗੀ ਹੋਵੇਗੀ। ਸਾਈਡ ਦੀ ਗੱਲ ਕਰੀਏ ਤਾਂ ਇਸ ਦੇ ਫਿਊਲ ਟੈਂਕ ’ਤੇ ਨਵੇਂ ਗ੍ਰਾਫਿਕਸ ਵੇਖਣ ਨੂੰ ਮਿਲਣਗੇ ਜੋ ਇਸ ਨੂੰ ਬੇਹੱਦ ਹੀ ਆਕਰਸ਼ਕ ਬਣਾਉਣਗੇ। ਥਾਈ ਗ੍ਰਿੱਲ ਲਈ ਇਸ ਮੋਟਰਸਾਈਕਲ ’ਚ ਟੈਂਕ ਪੈਡ ਵੀ ਆਫਰ ਕੀਤੇ ਜਾਣਗੇ। ਇੰਜਣ ਨੂੰ ਸੁਰੱਖਿਅਤ ਰੱਖਣ ਲਈ ਇਸ ਵਿਚ ਇਕ ਬੈਸ਼ ਪਲੇਟ ਵੀ ਜੋੜੀ ਗਈ ਹੈ। 

ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਮੋਟਰਸਾਈਕਲ ’ਚ ਡਿਊਲ ਕਲਾਕ ਇੰਸਟਰੂਮੈਂਟ ਪੈਨਲ ਲਗਾਇਆ ਗਿਆ ਹੈ ਜੋ ਕਿ ਕਰੰਟ ਸਪੀਡ, ਫਿਊਲ ਲੈਵਲ ਦੇ ਨਾਲ ਟ੍ਰਿਪ ਆਦਿ ਦੀ ਜਾਣਕਾਰੀ ਦਿੰਦਾ ਹੈ। ਇਸ ਬਾਈਕ ’ਚ 115.45cc ਦਾ ਸਿੰਗਲ ਸਿਲੰਡਰ ਏਅਰ ਕੂਲਡ ਇੰਜਣ ਲੱਗਾ ਹੈ ਜੋ 9.41PS ਦੀ ਪਾਵਰ ਅਤੇ 8.45 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 4 ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। 


author

Rakesh

Content Editor

Related News