ਬਜਾਜ ਚੇਤਕ ਇਲੈਕਟ੍ਰਿਕ ਸਕੂਟਰ ਹੋਇਆ ਮਹਿੰਗਾ, ਜਾਣੋ ਕਿੰਨੀ ਵਧੀ ਕੀਮਤ

Monday, Mar 15, 2021 - 01:59 PM (IST)

ਬਜਾਜ ਚੇਤਕ ਇਲੈਕਟ੍ਰਿਕ ਸਕੂਟਰ ਹੋਇਆ ਮਹਿੰਗਾ, ਜਾਣੋ ਕਿੰਨੀ ਵਧੀ ਕੀਮਤ

ਆਟੋ ਡੈਸਕ– ਬਜਾਜ ਆਟੋ ਨੇ ਆਪਣੇ ਚੇਤਕ ਇਲੈਕਟ੍ਰਿਕ ਸਕੂਟਰ ਦੀ ਕੀਮਤ ਵਧਾ ਦਿੱਤੀ ਹੈ। ਬਜਾਜ ਚੇਤਕ ਦੇ ਪ੍ਰੀਮੀਅਮ ਮਾਡਲ ਦੀ ਕੀਮਤ ’ਚ 5,000 ਰੁਪਏ ਦਾ ਵਾਧਾ ਕੀਤਾ ਗਿਆ ਹੈ ਜਿਸ ਤੋਂ ਬਾਅਦ ਇਸ ਦੀ ਕੀਮਤ 1 ਲੱਖ 20 ਹਜ਼ਾਰ ਰੁਪਏ ਹੋ ਗਈ ਹੈ, ਉਥੇ ਹੀ ਅਰਬਨ ਮਾਡਲ ਦੀ ਕੀਮਤ ’ਚ 15 ਹਜ਼ਾਰ ਰੁਪਏ ਦਾ ਵਾਧਾ ਕੀਤਾ ਗਿਆ ਹੈ ਜਿਸ ਤੋਂ ਬਾਅਦ ਇਹ ਮਾਡਲ ਹੁਣ 1 ਲੱਖ 15 ਹਜ਼ਾਰ ਰੁਪਏ ਦਾ ਹੋ ਗਿਆ ਹੈ। 

ਇਕ ਚਾਰਜ ’ਚ ਤੈਅ ਕਰ ਸਕਦਾ ਹੈ 95 ਕਿਲੋਮੀਟਰ ਦਾ ਸਾਫ਼ਰ
ਚੇਤਕ ਇਲੈਕਟ੍ਰਿਕ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 3.8 ਕਿਲੋਵਾਟ ਦੀ ਇਲੈਕਟ੍ਰਿਕ ਮੋਟਰ ਲੱਗੀ ਹੈ ਜੋ 5.5 ਪੀ.ਐੱਸ. ਦੀ ਪਾਵਰ ਪੈਦਾ ਕਰਦੀ ਹੈ। ਕੰਪਨੀ ਨੇ ਇਸ ਵਿਚ ਜੋ ਬੈਟਰੀ ਲਗਾਈ ਹੈ ਉਸ ਨੂੰ ਈਕੋ ਮੋਡ ’ਤੇ 95 ਕਿਲੋਮੀਟਰ ਤਕ ਦਾ ਰਸਤਾਤੈਅ ਕੀਤਾ ਜਾ ਸਕਦਾ ਹੈ। ਉਥੇ ਹੀ ਸਪੋਰਟ ਮੋਡ ’ਚ ਇਸ ਸਕੂਟਰ ਨਾਲ 85 ਕਿਲੋਮੀਟਰ ਦੀ ਰੇਂਜ ਮਿਲਦੀ ਹੈ। 5 Amp ਆਊਟਲੇਟ ਰਾਹੀਂ ਇਸ ਦੀ ਬੈਟਰੀ ਨੂੰ 100 ਫੀਸਦੀ ਤਕ ਚਾਰਜ ਹੋਣ ’ਚ ਕਰੀਬ 5 ਘੰਟਿਆਂ ਦਾ ਸਮਾਂ ਲਗਦਾ ਹੈ। ਕੰਪਨੀ ਇਸ ਦੀ ਬੈਟਰੀ ’ਤੇ 3 ਸਾਲ ਜਾਂ 50,000 ਕਿਲੋਮੀਟਰ ਦੀ ਵਾਰੰਟੀ ਦਿੰਦੀ ਹੈ। 

ਚੇਤਕ ’ਚ ਮਿਲਦੇ ਹਨ ਇਹ ਖ਼ਾਸ ਫੀਚਰ
ਬਜਾਜ ਚੇਤਕ ਇਲੈਕਟ੍ਰਿਕ ’ਚ ਆਲ-ਐੱਲ.ਈ.ਡੀ. ਲਾਈਟਾਂ, ਫਰੰਟ ਡਿਸਕ ਬ੍ਰੇਕ ਅਤੇ ਡਿਜੀਟਲ ਇੰਸਟਰੂਮੈਂਟ ਕਲੱਸਚਰ ਦੀ ਸੁਵਿਧਾ ਮਿਲਦੀ ਹੈ ਜਿਸ ਨੂੰ ਤੁਸੀਂ ਬਲੂਟੂਥ ਰਾਹੀਂ ਸਮਾਰਟਫੋਨ ਨਾਲ ਕੁਨੈਕਟ ਕਰ ਸਕਦੇ ਹੋ। ਚੇਤਕ ’ਚ 12 ਇੰਚ ਦੇ ਅਲੌਏ ਵ੍ਹੀਲਜ਼ ਮਿਲਦੇ ਹਨ, ਫਰੰਟ ’ਚ 90/90 ਟਾਇਰ ਅਤੇਰੀਅਰ ’ਚ 90/10 ਟਾਇਰ (ਦੋਵੇਂ ਟਿਊਬਲੈੱਸ) ਦਿੱਤੇ ਗਏ ਹਨ। ਫਿਲਹਾਲ਼ ਬਜਾਜ ਚੇਤਕ ਸਿਰਫ਼ ਭਾਰਤ ’ਚ ਦੋ ਸ਼ਹਿਰਾਂ- ਪੁਣੇ ਅਤੇ ਬੈਂਗਲੁਰੂ ’ਚ ਵਿਕਰੀ ਲਈ ਉਪਲੱਬਧ ਕੀਤਾ ਗਿਆ ਹੈ। ਕੰਪਨੀ ਦੇਸ਼ ਦੇ ਹੋਰ ਸ਼ਹਿਰਾਂ ’ਚ ਵੀ ਚੇਤਕ ਇਲੈਕਟ੍ਰਿਕ ਸਕੂਟਰ ਦੇ ਵਿਕਰੀ ਨੈੱਟਵਰਕ ਦਾ ਵਿਸਤਾਰ ਕਰਨ ਦੀ ਯੋਜਨਾ ਬਣਾ ਰਹੀ ਹੈ ਪਰ ਇਸ ਵਿਚ ਕੁਝ ਸਮਾਂ ਲੱਗੇਗਾ। 


author

Rakesh

Content Editor

Related News