ਇਸ ਕਾਰਣ ਬੰਦ ਕਰਨੀ ਪਈ ਬਜਾਜ ਚੇਤਕ ਇਲੈਕਟ੍ਰਿਕ ਸਕੂਟਰ ਦੀ ਬੁਕਿੰਗ

Monday, Sep 14, 2020 - 02:12 AM (IST)

ਇਸ ਕਾਰਣ ਬੰਦ ਕਰਨੀ ਪਈ ਬਜਾਜ ਚੇਤਕ ਇਲੈਕਟ੍ਰਿਕ ਸਕੂਟਰ ਦੀ ਬੁਕਿੰਗ

ਆਟੋ ਡੈਸਕ—ਇਸ ਸਾਲ ਦੀ ਸ਼ੁਰੂਆਤ ’ਚ ਬਜਾਜ ਚੇਤਕ ਇਲੈਕਟ੍ਰਿਕ ਸਕੂਟਰ ਨੂੰ ਲਾਂਚ ਕੀਤਾ ਗਿਆ ਸੀ। ਸ਼ੁਰੂ ’ਚ ਇਸ ਨੂੰ ਵਧੀਆ ਪ੍ਰਤੀਕਿਰਿਆ ਮਿਲੀ ਸੀ ਪਰ ਇਸ ਦੀ ਮੰਗ ਹੌਲੀ-ਹੌਲੀ ਘੱਟ ਹੋਣੀ ਸ਼ੁਰੂ ਹੋ ਗਈ। ਇਸ ਸਕੂਟਰ ਨੂੰ ਸਭ ਤੋਂ ਪਹਿਲਾਂ ਪੁਣੇ ਅਤੇ ਬੈਂਗਲੁਰੂ ’ਚ ਲਿਆਂਦਾ ਗਿਆ ਸੀ ਕੰਪਨੀ ਦੀ ਯੋਜਨਾ ਸੀ ਕਿ ਇਸ ਨੂੰ ਆਉਣ ਵਾਲੇ ਮਹੀਨਿਆਂ ’ਚ ਦੇਸ਼ ਦੇ ਹਰ ਸ਼ਹਿਰਾਂ ਵੀ ’ਚ ਉਪਲੱਬਧ ਕਰ ਦਿੱਤਾ ਜਾਵੇਗਾ ਪਰ ਕੋਰੋਨਾ ਵਇਰਸ ਮਹਾਮਾਰੀ ਕਾਰਣ ਸਪਲਾਈ ਚੇਨ ’ਚ ਰੁਕਾਵਟ ਆ ਗਈ ਜਿਸ ਕਾਰਣ ਉਤਪਾਦਨ ਰੂਕ ਗਿਆ ਹੈ। ਇਸ ਤੋਂ ਬਾਅਦ ਮਾਰਚ ’ਚ ਬੁਕਿੰਗਸ ਬੰਦ ਕਰ ਦਿੱਤੀ ਗਈ ਸੀ ਪਰ ਢਿੱਲ ਮਿਲਦੇ ਹੀ ਇਸ ਨੂੰ ਫਿਰ ਤੋਂ ਸ਼ੁਰੂ ਕੀਤਾ ਗਿਆ ਸੀ।

ਹੁਣ ਇਕ ਵਾਰ ਫਿਰ ਇਸ ਦੀ ਬੁਕਿੰਗਸ ਬੰਦ ਕਰ ਦਿੱਤੀ ਗਈ ਹੈ ਜੋ ਕਿ ਜਲਦ ਸ਼ੁਰੂ ਹੋਣ ਵਾਲੀ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਬਜਾਜ ਚੇਤਕ ਇਲੈਕਟ੍ਰਿਕ ਸਕੂਟਰ ਦੇ ਕੁਝ ਜ਼ਰੂਰੀ ਪਾਰਟਸ ਚੀਨ ਤੋਂ ਮੰਗਵਾਏ ਜਾਂਦੇ ਹਨ। ਚੀਨ ’ਚ ਵੀ ਕੋਰੋਨਾ ਕਾਰਣ ਕੰਮ ਠੱਪ ਪਿਆ ਹੋਇਆ ਹੈ ਜਿਸ ਕਾਰਣ ਪਾਰਟਸ ਦਾ ਕੰਮ ਰੂਕਿਆ ਹੋਇਆ ਹੈ। ਇਹ ਕਾਰਣ ਹੈ ਕਿ ਇਸ ਸਕੂਟਰ ਦੀ ਬੁਕਿੰਗ ਇਕ ਵਾਰ ਫਿਰ ਤੋਂ ਬੰਦ ਕੀਤੀ ਗਈ ਹੈ।


author

Karan Kumar

Content Editor

Related News