ਬਜਾਜ ਲਿਆ ਰਹੀ ਹੈ Avenger 160 ABS, ਬੰਦ ਹੋਵੇਗੀ ਅਵੈਂਜਰ ਸਟਰੀਟ 180

04/18/2019 1:17:19 PM

ਆਟੋ ਡੈਸਕ– ਬਜਾਜ ਆਪਣੀ ਐਂਟਰੀ ਲੈਵਲ ਕਰੂਜ਼ਰ ਬਾਈਕ Avenger Street 180 ਨੂੰ ਬੰਦ ਕਰਨ ਵਾਲੀ ਹੈ। ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਕੰਪਨੀ ਇਸ ਦੀ ਥਾਂ ਨਵੀਂ ਬਾਈਕ Avenger 160 ABS ਲਿਆ ਰਹੀ ਹੈ। ਅਜੇ ਬਜਾਜ ਅਵੈਂਜਰ 180cc ਅਤੇ 220cc ਵੇਰੀਐਂਟ ’ਚ ਆਉਂਦੀ ਹੈ। ਮੰਨਿਆ ਜਾ ਰਿਹਾ ਹੈ ਕਿ ਬਜਾਜ ਅਜਿਹਾ ਇਸ ਲਈ ਕਰ ਰਹੀ ਹੈ ਕਿਉਂਕਿ ਅਵੈਂਜਰ 180 ਅਤੇ ਅਵੈਂਜਰ 220 ’ਚ ਜ਼ਿਆਦਾ ਫਰਕ ਨਹੀਂ ਹੈ। ਅਵੈਂਜਰ 160 ਦੀ ਲਾਂਚਿੰਗ ਨਾਲ ਨਵੀਂ ਬਾਈਕ ਅਤੇ 220cc ਵਾਲੇ ਮਾਡਲ ’ਚ ਥੋੜ੍ਹਾ ਅੰਤਰ ਹੋਵੇਗਾ, ਜਿਸ ਦਾ ਵਿਕਰੀ ਦੇ ਮਾਮਲੇ ’ਚ ਕੰਪਨੀ ਨੂੰ ਫਾਇਦਾ ਮਿਲ ਸਕਦਾ ਹੈ। 

ਬਜਾਜ ਅਵੈਂਜਰ 160 ਕਰੂਜ਼ਰ ਬਾਈਕ ’ਚ Pulsar NS160 ਵਾਲਾ 160.3cc ਦਾ ਇੰਜਣ ਹੋਵੇਗਾ। NS160 ’ਚ ਇਹ ਇੰਜਣ 8,500rpm ’ਤੇ 15.5hp ਦੀ ਪਾਵਰ ਅਤੇ 6,500rpm ’ਤੇ 14.6Nm ਦਾ ਟਾਰਕ ਪੈਦਾ ਕਰਦਾ ਹੈ। ਹਾਲਾਂਕਿ, ਅਵੈਂਜਰ 160 ’ਚ ਇਸ ਇੰਜਣ ਦੀ ਪਾਵਰ ਅਤੇ ਟਾਰਕ ਆਊਟਪੁੱਟ ’ਚ ਥੋੜ੍ਹਾ ਬਦਲਾਅ ਦੇਖਣ ਨੂੰ ਮਿਲੇਗਾ। ਨਾਲ ਹੀ ਅਵੈਂਜਰ 160 ਦਾ ਇੰਜਣ ਬੀ.ਐੱਸ. 6 ਐਮਿਸ਼ਨ ਨਾਰਮਸ ਦੇ ਵੀ ਅਨੁਰੂਮ ਹੋਵੇਗਾ। 

ਨਵੀਂ ਅਵੈਂਜਰ ਸਿੰਗਲ ਚੈਨਲ ਏ.ਬੀ.ਐੱਸ. ਨਾਲ ਲੈਸ ਹੋਵੇਗਾ। ਬਾਈਕ ਦੇ ਫਰੰਟ ’ਚ ਡਿਸਕ ਅਤੇ ਰੀਅਰ ’ਚ ਡਰੱਮ ਬ੍ਰੇਕ ਦਿੱਤੀ ਜਾ ਸਕਦੀ ਹੈ। ਉਮੀਦ ਹੈ ਕਿ ਕੀਮਤ ਘੱਟ ਰੱਖਣ ਲਈ ਕੰਪਨੀ ਇਸ ਵਿਚ ਡਿਜੀਟਲ ਇੰਸਟੂਮੈਂਟ ਕਲੱਸਟਰ ਨਾ ਦੇ ਕੇ ਐਨਾਲਾਗ ਗੇਜ ਦੇਵੇਗੀ। ਅਵੈਂਜਰ 180 ਦੀ ਤਰ੍ਹਾਂ ਨਵੀਂ ਬਾਈਕ ’ਚ ਵੀ ਫਰੰਟ ’ਚ ਟੈਲੀਸਕੋਪਿਕ ਫੋਰਕ ਅਤੇ ਰੀਅਰ ’ਚ ਟਵਿਨ ਸ਼ਾਕ ਆਬਜ਼ਰਬਰ ਹੋਣਗੇ। 


Related News