ਕੀ AI ਖਾ ਜਾਏਗਾ ਨੌਕਰੀਆਂ ? ਜਾਣੋ ਬਾਬਾ ਵਾਂਗਾ ਦੀਆਂ ਭਵਿੱਖਬਾਣੀਆਂ ਤੇ Tech ਦਿੱਗਜਾਂ ਦੀ ਪੂਰੀ ਸੱਚਾਈ

Tuesday, Feb 17, 2026 - 01:24 PM (IST)

ਕੀ AI ਖਾ ਜਾਏਗਾ ਨੌਕਰੀਆਂ ? ਜਾਣੋ ਬਾਬਾ ਵਾਂਗਾ ਦੀਆਂ ਭਵਿੱਖਬਾਣੀਆਂ ਤੇ Tech ਦਿੱਗਜਾਂ ਦੀ ਪੂਰੀ ਸੱਚਾਈ

ਨਵੀਂ ਦਿੱਲੀ - ਟੈਕਨਾਲੋਜੀ ਦੇ ਖੇਤਰ 'ਚ ਹੋ ਰਹੀਆਂ ਵੱਡੀਆਂ ਛਾਂਟੀਆਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) 'ਚ ਵਧਦੇ ਨਿਵੇਸ਼ ਦੇ ਵਿਚਕਾਰ, ਸੋਸ਼ਲ ਮੀਡੀਆ 'ਤੇ ਮਸ਼ਹੂਰ ਭਵਿੱਖਬਾਣੀ ਕਰਨ ਵਾਲੀ ਬਾਬਾ ਵਾਂਗਾ ਦਾ ਨਾਂ ਇਕ ਵਾਰ ਫਿਰ ਚਰਚਾ 'ਚ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ 2026 'ਚ AI ਕਾਰਨ ਨੌਕਰੀਆਂ ਖਤਮ ਹੋਣ ਦੀ ਭਵਿੱਖਬਾਣੀ ਕੀਤੀ ਸੀ। ਹਾਲਾਂਕਿ, ਜਾਂਚ ਪੜਤਾਲ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਇਸ ਦਾਅਵੇ ਦੀ ਪੁਸ਼ਟੀ ਕਰਨ ਲਈ ਹੁਣ ਤੱਕ ਕੋਈ ਵੀ ਪ੍ਰਮਾਣਿਤ ਰਿਕਾਰਡ ਜਾਂ ਅਧਿਕਾਰਤ ਦਸਤਾਵੇਜ਼ ਸਾਹਮਣੇ ਨਹੀਂ ਆਇਆ ਹੈ।

ਦਿੱਗਜ ਕੰਪਨੀਆਂ 'ਚ ਛਾਂਟੀ ਅਤੇ AI 'ਤੇ ਜ਼ੋਰ
- ਹਾਲ ਹੀ ਦੇ ਸਮੇਂ 'ਚ, Google, Microsoft ਅਤੇ Amazon ਵਰਗੀਆਂ ਵੱਡੀਆਂ ਕੰਪਨੀਆਂ ਨੇ ਆਪਣੇ ਕਈ ਵਿਭਾਗਾਂ 'ਚ ਅਹੁਦਿਆਂ ਦੀ ਕਟੌਤੀ ਕੀਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕੰਪਨੀਆਂ ਇਕ ਪਾਸੇ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਰਹੀਆਂ ਹਨ ਅਤੇ ਦੂਜੇ ਪਾਸੇ AI ਟੂਲਸ ਅਤੇ ਆਟੋਮੇਸ਼ਨ 'ਚ ਭਾਰੀ ਨਿਵੇਸ਼ ਕਰ ਰਹੀਆਂ ਹਨ। LinkedIn ਅਤੇ Reddit ਵਰਗੇ ਪਲੇਟਫਾਰਮਾਂ 'ਤੇ ਪ੍ਰਭਾਵਿਤ ਕਰਮਚਾਰੀਆਂ ਨੇ ਸਵਾਲ ਉਠਾਏ ਹਨ ਕਿ ਕੀ ਉਨ੍ਹਾਂ ਦੀਆਂ ਭੂਮਿਕਾਵਾਂ ਨੂੰ ਸੱਚਮੁੱਚ ਤਕਨਾਲੋਜੀ ਦੁਆਰਾ ਬਦਲ ਦਿੱਤਾ ਗਿਆ ਹੈ।

ਭਵਿੱਖਬਾਣੀ ਦੀ ਸੱਚਾਈ
- ਮਾਹਿਰਾਂ ਅਤੇ ਇਤਿਹਾਸਕਾਰਾਂ ਅਨੁਸਾਰ, ਬਾਬਾ ਵਾਂਗਾ ਦੇ ਨਾਂ 'ਤੇ ਵਾਇਰਲ ਹੋ ਰਹੀ ਇਹ ਭਵਿੱਖਬਾਣੀ ਸਿਰਫ਼ ਅਟਕਲਾਂ 'ਤੇ ਅਧਾਰਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਸਮਾਜ ਕਿਸੇ ਵੱਡੇ ਬਦਲਾਅ ਜਾਂ ਸੰਕਟ ਵਿੱਚੋਂ ਗੁਜ਼ਰਦਾ ਹੈ, ਤਾਂ ਲੋਕ ਅਕਸਰ ਪੁਰਾਣੀਆਂ ਕਹਾਣੀਆਂ ਅਤੇ ਪ੍ਰਤੀਕਾਂ 'ਚ ਅਰਥ ਲੱਭਣ ਲੱਗਦੇ ਹਨ। ਸੋਸ਼ਲ ਮੀਡੀਆ ਇਸ ਰੁਝਾਨ ਨੂੰ ਹੋਰ ਤੇਜ਼ ਕਰ ਰਿਹਾ ਹੈ, ਜਿਸ ਨਾਲ ਅਪ੍ਰਮਾਣਿਤ ਗੱਲਾਂ ਵੀ ਸੱਚ ਲੱਗਣ ਲੱਗਦੀਆਂ ਹਨ।

ਸਰਕਾਰੀ ਪੱਧਰ 'ਤੇ ਕਾਰਵਾਈ
- AI ਅਤੇ ਰੁਜ਼ਗਾਰ ਦੇ ਇਸ ਗੰਭੀਰ ਮੁੱਦੇ ਨੂੰ ਦੇਖਦੇ ਹੋਏ 19 ਮਾਰਚ 2026 ਨੂੰ ਇਕ ਸਰਵਦਲੀ ਚੋਣ ਕਮੇਟੀ ਦੀ ਸੁਣਵਾਈ ਹੋਣੀ ਤੈਅ ਹੈ। ਇਸ ਤੋਂ ਇਲਾਵਾ, ਬ੍ਰਿਟੇਨ ਸਰਕਾਰ ਵੱਲੋਂ ਮਾਰਚ ਦੇ ਅੰਤ ਤੱਕ ਆਪਣੀ AI ਰੁਜ਼ਗਾਰ ਰਣਨੀਤੀ ਦੀ ਰਸਮੀ ਸਮੀਖਿਆ ਸੰਸਦ ਦੇ ਸਾਹਮਣੇ ਪੇਸ਼ ਕੀਤੀ ਜਾਵੇਗੀ, ਜਿਸ ਨਾਲ ਆਉਣ ਵਾਲੇ ਸਮੇਂ 'ਚ ਰੁਜ਼ਗਾਰ ਦੀ ਸਥਿਤੀ ਸਪੱਸ਼ਟ ਹੋਣ ਦੀ ਉਮੀਦ ਹੈ।


author

Sunaina

Content Editor

Related News