ਕਾਲੇ ਰੰਗ ਦੇ ਹੀ ਕਿਉਂ ਹੁੰਦੇ ਹਨ ਸਾਰੇ ਗੈਜੇਟ? ਕੀ ਹੈ ਇਸ ਦੇ ਪਿੱਛੇ ਦੀ ਅਸਲੀ ਵਜ੍ਹਾ

Tuesday, Feb 10, 2026 - 11:59 AM (IST)

ਕਾਲੇ ਰੰਗ ਦੇ ਹੀ ਕਿਉਂ ਹੁੰਦੇ ਹਨ ਸਾਰੇ ਗੈਜੇਟ? ਕੀ ਹੈ ਇਸ ਦੇ ਪਿੱਛੇ ਦੀ ਅਸਲੀ ਵਜ੍ਹਾ

ਗੈਜੇਟ ਡੈਸਕ - ਜੇਕਰ ਤੁਸੀਂ ਆਪਣੇ ਆਲੇ-ਦੁਆਲੇ ਨਜ਼ਰ ਮਾਰੋਗੇ ਤਾਂ ਤੁਸੀਂ ਦੇਖੋਗੇ ਕਿ ਜ਼ਿਆਦਾਤਰ ਇਲੈਕਟ੍ਰਾਨਿਕ ਗੈਜੇਟਸ ਜਿਵੇਂ ਕਿ ਸਮਾਰਟ ਟੀਵੀ, ਮਾਨੀਟਰ, ਸਾਊਂਡਬਾਰ ਅਤੇ ਲੈਪਟਾਪ ਕਾਲੇ ਰੰਗ ਦੇ ਹੁੰਦੇ ਹਨ। ਹਾਲਾਂਕਿ ਹੁਣ ਕੰਪਨੀਆਂ ਨੇ ਹੋਰ ਰੰਗਾਂ 'ਚ ਵੀ ਸਮਾਰਟਫੋਨ ਅਤੇ ਗੈਜੇਟਸ ਲਾਂਚ ਕਰਨੇ ਸ਼ੁਰੂ ਕਰ ਦਿੱਤੇ ਹਨ, ਪਰ ਫਿਰ ਵੀ ਕਾਲਾ ਰੰਗ ਸਭ ਤੋਂ ਪਸੰਦੀਦਾ ਬਣਿਆ ਹੋਇਆ ਹੈ। ਆਓ ਜਾਣਦੇ ਹਾਂ ਇਸ ਦੇ ਪਿੱਛੇ ਦੇ ਦਿਲਚਸਪ ਕਾਰਨ :-

ਹੀਟ ਮੈਨੇਜਮੈਂਟ 
- ਕਾਲਾ ਰੰਗ ਗਰਮੀ ਨੂੰ ਮੈਨੇਜ ਕਰਨ 'ਚ ਬਹੁਤ ਮਦਦਗਾਰ ਹੁੰਦਾ ਹੈ। ਜਦੋਂ ਕੋਈ ਵੀ ਇਲੈਕਟ੍ਰਾਨਿਕ ਡਿਵਾਈਸ ਚੱਲਦੀ ਹੈ, ਤਾਂ ਇਸ ਦੇ ਅੰਦਰੂਨੀ ਹਿੱਸੇ ਗਰਮੀ ਪੈਦਾ ਕਰਦੇ ਹਨ। ਕਾਲਾ ਰੰਗ ਇਸ ਗਰਮੀ ਨੂੰ ਅਬਜ਼ੌਰਬ ਕਰ ਲੈਂਦਾ ਹੈ ਅਤੇ ਉਸ ਨੂੰ ਵਾਪਸ ਨਹੀਂ ਜਾਣ ਦਿੰਦਾ, ਜਿਸ ਨਾਲ ਡਿਵਾਈਸ ਦਾ ਤਾਪਮਾਨ ਸਹੀ ਬਣਿਆ ਰਹਿੰਦਾ ਹੈ।

ਸੈਮੀਕੰਡਕਟਰਾਂ ਦੀ ਸੁਰੱਖਿਆ ਅਤੇ ਘੱਟ ਲਾਗਤ
- ਗੈਜੇਟਸ ਦੇ ਅੰਦਰ ਵਰਤੇ ਜਾਣ ਵਾਲੇ ਸੈਮੀਕੰਡਕਟਰ 'ਫੋਟੋ-ਸੈਂਸਟਿਵ' ਹੁੰਦੇ ਹਨ ਭਾਵ ਕਿ ਜ਼ਿਆਦਾ ਰੋਸ਼ਨੀ ਪੈਣ 'ਤੇ ਉਹ ਖਰਾਬ ਹੋ ਸਕਦੇ ਹਨ। ਕਾਲਾ ਰੰਗ ਇਨ੍ਹਾਂ ਅੰਦਰੂਨੀ ਹਿੱਸਿਆਂ ਨੂੰ ਹਨੇਰੇ 'ਚ ਰੱਖ ਕੇ ਸੁਰੱਖਿਅਤ ਰੱਖਦਾ ਹੈ। ਇਸ ਤੋਂ ਇਲਾਵਾ, ਇਕੋ ਰੰਗ 'ਚ ਵੱਡੇ ਪੱਧਰ 'ਤੇ ਉਤਪਾਦ ਬਣਾਉਣ ਨਾਲ ਕੰਪਨੀਆਂ ਦੀ ਉਤਪਾਦਨ ਲਾਗਤ (cost) ਵੀ ਘੱਟ ਆਉਂਦੀ ਹੈ।

ਬਿਹਤਰ ਵਿਜ਼ੂਅਲ ਅਨੁਭਵ
- ਕਾਲੇ ਰੰਗ ਨੂੰ 'ਇਮਰਸਿਵ' ਮੰਨਿਆ ਜਾਂਦਾ ਹੈ। ਖ਼ਾਸਕਰ ਸਮਾਰਟ ਟੀਵੀ ਅਤੇ ਮਾਨੀਟਰਾਂ ਲਈ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਕਾਲਾ ਰੰਗ ਯੂਜ਼ਰ ਦਾ ਧਿਆਨ ਆਪਣੀ ਵੱਲ ਨਹੀਂ ਖਿੱਚਦਾ। ਇਸ ਨਾਲ ਯੂਜ਼ਰ ਬਿਨਾਂ ਕਿਸੇ ਭਟਕਾਅ ਦੇ ਆਸਾਨੀ ਨਾਲ ਡਿਸਪਲੇਅ ਨੂੰ ਦੇਖ ਸਕਦਾ ਹੈ, ਜਦਕਿ ਦੂਜੇ ਰੰਗ ਧਿਆਨ ਭਟਕਾ ਸਕਦੇ ਹਨ।

 ਲੰਬੇ ਸਮੇਂ ਤੱਕ ਚੱਲਣ ਵਾਲੀ ਚਮਕ 
- ਜ਼ਿਆਦਾਤਰ ਗੈਜੇਟਸ ਦੇ ਬਾਹਰੀ ਹਿੱਸੇ ਪਲਾਸਟਿਕ ਦੇ ਬਣੇ ਹੁੰਦੇ ਹਨ। ਜੇਕਰ ਇਨ੍ਹਾਂ 'ਚ ਚਿੱਟਾ ਜਾਂ ਕੋਈ ਹੋਰ ਰੰਗ ਵਰਤਿਆ ਜਾਵੇ, ਤਾਂ ਸੂਰਜ ਦੀ ਰੋਸ਼ਨੀ ਜਾਂ ਯੂਵੀ ਕਿਰਨਾਂ ਕਾਰਨ ਉਹ ਸਮੇਂ ਦੇ ਨਾਲ ਪੀਲੇ ਪੈ ਸਕਦੇ ਹਨ ਜਾਂ ਫਿੱਕੇ ਹੋ ਸਕਦੇ ਹਨ। ਪਰ ਕਾਲਾ ਰੰਗ ਜਲਦੀ ਖਰਾਬ ਨਹੀਂ ਹੁੰਦਾ ਅਤੇ ਗੈਜੇਟ ਲੰਬੇ ਸਮੇਂ ਤੱਕ ਨਵਾਂ ਦਿਖਾਈ ਦਿੰਦਾ ਹੈ।

ਸਰੋਤਾਂ ਦੇ ਅਨੁਸਾਰ, ਇਹ ਵਿਗਿਆਨਕ ਅਤੇ ਆਰਥਿਕ ਕਾਰਨ ਹੀ ਹਨ ਜੋ ਕਾਲੇ ਰੰਗ ਨੂੰ ਟੈਕਨਾਲੋਜੀ ਦੀ ਦੁਨੀਆ ਵਿੱਚ ਸਦਾਬਹਾਰ ਬਣਾਉਂਦੇ ਹਨ।
 


author

Sunaina

Content Editor

Related News