ਅਵਾਸਟ ਨੇ ਭਾਰਤ ’ਚ 43,000 ਤੋਂ ਜ਼ਿਆਦਾ ਕਲਿਪਸਾ ਮਾਲਵੇਅਰ ਹਮਲੇ ਫੜੇ
Thursday, Aug 08, 2019 - 11:49 AM (IST)

ਨਵੀਂ ਦਿੱਲੀ– ਐਂਟੀ ਵਾਇਰਸ ਸਾਫਟਵੇਅਰ ਬਣਾਉਣ ਵਾਲੀ ਕੰਪਨੀ ਅਵਾਸਟ ਨੇ ਭਾਰਤ ’ਚ ਵਰਤੋਂ ਕੀਤੇ ਜਾਣ ਵਾਲੇ ਪਰਸਨਲ ਕੰਪਿਊਟਰਾਂ ’ਤੇ ਕਲਿਪਸਾ ਮਾਲਵੇਅਰ ਦੇ 43,000 ਤੋਂ ਜ਼ਿਆਦਾ ਹਮਲੇ ਫੜੇ ਹਨ। ਕੰਪਨੀ ਨੇ ਜਾਣਕਾਰੀ ਦਿੱਤੀ ਕਿ ਇਹ ਮਾਲਵੇਅਰ ਕੰਪਿਊਟਰਾਂ ਦੀ ਰਫਤਾਰ ਸਲੋਅ, ਪਾਸਵਰਡ ਦੀ ਚੋਰੀ ਅਤੇ ਵਰਚੁਅਲ ਕਰੰਸੀ ਦੀ ਖੋਜ ਕਰਦਾ ਹੈ।
ਕਲਿਪਸਾ ਇਕ ਮੀਡੀਆ ਪਲੇਅਰ ਸਾਫਟਵੇਅਰ ਦੀ ਤਰ੍ਹਾਂ ਦਿਸਦਾ ਹੈ ਅਤੇ ਇਕ ਵਾਰ ਡਾਊਨਲੋਡ ਕੀਤੇ ਜਾਣ ਤੋਂ ਬਾਅਦ ਕੰਪਿਊਟਰ ਨੂੰ ਪ੍ਰਭਾਵਿਤ ਕਰਦਾ ਹੈ। ਅਵਾਸਟ ’ਤੇ ਮਾਲਵੇਅਰ ਸੋਧਕਰਤਾ ਜੈਨ ਰੁਬਿਨ ਨੇ ਕਿਹਾ ਕਿ ਕਲਿਪਸਾ ਪਾਸਵਰਡ ਚੋਰੀ ਕਰਨ ਵਾਲਾ ਇਕ ਗੈਰ-ਮਾਮੂਲੀ ਵਾਇਰਸ ਹੈ। ਇਹ ਹਮਲੇ ਦਾ ਸ਼ਿਕਾਰ ਹੋਣ ਵਾਲੇ ਕੰਪਿਊਟਰ ’ਤੇ ਸਿਰਫ ਪਾਸਵਰਡ ਚੋਰੀ ਅਤੇ ਕ੍ਰਿਪਟੋ ਵਾਲੇਟ ਨੂੰ ਪ੍ਰਮੁੱਖ ਨਿਸ਼ਾਨਾ ਬਣਾਉਣ ਤੋਂ ਇਲਾਵਾ ਹੋਰ ਕਈ ਕੰਮਕਾਜਾਂ ਨੂੰ ਪੂਰਾ ਕਰਦਾ ਹੈ।