ਉਪਲੱਬਧ ਹੋਇਆ iOS11 ਬੀਟਾ 1, ਜਾਣੋ ਕਿਸ ਤਰ੍ਹਾਂ ਹੋਵੇਗਾ ਡਾਊਨਲੋਡ

06/27/2017 11:13:02 PM

ਜਲੰਧਰ—ਐਪਲ ਦੁਆਰਾ ਹੁਣ iOS11 ਦਾ ਪਹਿਲਾਂ ਪਬਲਿਕ ਬੀਟਾ ਪੇਸ਼ ਕੀਤਾ ਜਾ ਚੁੱਕਿਆ ਹੈ। ਜੋ ਕਿ ਹੁਣ ਤੱਕ ਕੇਵਲ ਡਿਵੈਲਪਰਸ ਲਈ ਹੀ ਉਪਲੱਬਧ ਸੀ। ਇਸ ਨੂੰ ਹੁਣ ਯੂਜ਼ਰਸ ਆਪਣੇ ਆਈਫੋਨ, ਆਈਪੇਡ ਅਤੇ ਆਈਪੋਡ 'ਚ ਇੰਸਟਾਲ ਕਰ ਸਕਦੇ ਹਨ। ਆਈ.ਓ.ਐੱਸ. ਪਬਲਿਕ ਬੀਟਾ 1 ਸਾਫਟਵੇਅਰ ਦਾ ਆਕਾਰ 2 ਜੀ.ਬੀ ਹੈ ਅਤੇ ਇਸ ਨੂੰ WIFI ਦੀ ਮਦਦ ਨਾਲ ਹੀ ਡਾਊਨਲੋਡ ਕੀਤਾ ਜਾ ਸਕਦਾ ਹੈ। ਐਪਲ ਆਈ.ਓ.ਐੱਸ ਅਪਡੇਟ ਨੂੰ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ beta.apple.com ਜਾ beta.apple.com/profile 'ਤੇ ਜਾ ਕੇ ਰਜਿਸਟਰ ਕਰਨਾ ਹੋਵੇਗਾ। ਰਜਿਸਟਰ ਕਰਨ ਦੇ ਬਾਅਦ ਐਪਲ ਬੀਟਾ ਦਾ ਪੇਜ ਓਪਨ ਹੋਵੇਗੇ। ਜਿੱਥੋਂ ਤੁਸੀਂ ਆਪਣੇ ਡਿਵਾਈਸ ਲਈ ਉਪਲੱਬਧ ਆਈ.ਓ.ਐੱਸ 11 ਬੀਟਾ Configuration Profiles ਨੂੰ ਡਾਊਨਲੋਡ ਕਰਨਾ ਹੋਵੇਗਾ। ਇਸ ਦੇ ਲਈ ਜਰੂਰੀ ਹੈ ਕਿ ਐਪਲ ਦਾ ਲਿੰਕ ਕੇਵਲ ਸਫਾਰੀ ਬ੍ਰਾਊਜ਼ਰ 'ਤੇ ਓਪਨ ਹੋਣਾ ਚਾਹੀਦਾ ਹੈ। Configuration Profiles ਦੇ ਸਫ਼ਲਤਾਪੂਰਵਕ ਡਾਊਨਲੋਡ ਹੋਣ ਦੇ ਬਾਅਦ ਪ੍ਰੋਫਾਇਲ ਇੰਸਟਾਲ ਕਰ ਅਤੇ ਆਪਣੇ ਆਈ.ਓ.ਐੱਸ ਡਿਵਾਈਸ ਨੂੰ ਰਿਸਟਾਰਟ ਕਰਨਾ ਹੋਵੇਗਾ। ਰਿਬੂਟ ਕਰ ਡਿਵਾਈਸ ਦਾ ਬੈਕਅਪ ਲਵੋ, ਇਸ ਦੇ ਲਈ ਡਿਵਾਈਸ ਦੀ Setting>General>Software Update 'ਤੇ ਜਾਓ। ਇਸ ਦੇ ਬਾਅਦ ਤੁਹਾਨੂੰ ਐਪਲ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਪਬਲਿਕ ਬੀਟਾ ਪ੍ਰੋਫਾਇਲ ਨੂੰ ਇੰਸਟਾਲ ਕਰਨਾ ਹੋਵੇਗਾ। ਉਸ ਦੇ ਬਾਅਦ ਤੁਹਾਨੂੰ ਸੈਟਿੰਗਸ ਐਪਸ 'ਚ ਜਾਣਾ ਹੋਵੇਗਾ ਅਤੇ ਆਈ.ਓ.ਐੱਸ. 11 ਪਬਲਿਕ ਬੀਟਾ 1 ਨੂੰ ਅਪਡੇਟ ਕਰਨਾ ਹੋਵੇਗਾ। ਦੱਸਣਯੋਗ ਹੈ ਕਿ ਐਪਲ ਆਈ.ਓ.ਐੱਸ 11 ਬੀਟਾ 1 ਨੂੰ ਡਾਊਨਲੋਡ ਅਤੇ ਇੰਸਟਾਲ ਕਰਨ ਤੋਂ ਪਹਿਲਾਂ check ਕਰਨਾ ਹੋਵੇਗਾ ਕਿ ਫੋਨ ਦਾ ਬੈਕਅਪ ਲਿਆ ਹੈ ਕਿ ਨਹੀਂ। ਕਿਉਂਕਿ ਇੰਟਾਲੇਸ਼ਨ ਦੌਰਾਨ ਡਾਟਾ ਡਿਲੀਟ ਵੀ ਹੋ ਸਕਦਾ ਹੈ। ਸੂਤਰਾਂ ਮੁਤਾਬਕ ਵਰਤਮਾਨ ਆਈ.ਓ.ਐੱਸ 11 ਬੀਟਾ 1 ਕਾਫੀ ਅਸਥਿਰ ਹੈ ਅਤੇ ਇਸ 'ਚ ਬਹੁਤ ਬੱਗ ਹੈ।


Related News