Auto Expo 2020 ’ਚ ਪੇਸ਼ ਹੋਈ ਸਭ ਤੋਂ ਦਮਦਾਰ Force Gurkha, ਜਾਣੋ ਖੂਬੀਆਂ

02/08/2020 3:28:03 PM

ਆਟੋ ਡੈਸਕ– ਫੋਰਸ ਮੋਟਰਸ ਨੇ ਆਟੋ ਐਕਸਪੋ 2020 ’ਚ ਆਪਣੇ ਕਮਰਸ਼ੀਅਲ ਵ੍ਹੀਕਲ ਦੇ ਤੌਰ ’ਤੇ Force T1N ਅਤੇ Force Gurkha ਨੂੰ ਪੇਸ਼ ਕੀਤਾ ਹੈ। Force T1N ਨੇ ਆਟੋ ਐਕਸਪੋ 2020 ਦੇ ਪਹਿਲੇ ਦਿਨ ਕਾਫੀ ਸੁਰਖੀਆਂ ਬਟੋਰੀਆਂ। ਇਸ ਤੋਂ ਇਲਾਵਾ ਕੰਪਨੀ ਨੇ ਆਪਣੀ Force Gurkha ਨੂੰ ਵੀ ਪੇਸ਼ ਕੀਤਾ। ਇਹ 100 ਫੀਸਦੀ ਇਲੈਕਟ੍ਰਿਕ ਪਾਵਰ ਦੇ ਨਾਲ ਆਉਂਦੀ ਹੈ।

ਫੋਰਸ ਗੁਰਖਾ ਐਕਸਟਰੀਮ ’ਚ 3 ਦਰਵਾਜ਼ੇ ਦਿੱਤੇ ਗਏ ਹਨ। ਇਸ ਕਾਰ ਦੇ ਸਾਈਜ਼ ਦੀ ਗੱਲ ਕਰੀਏ ਤਾਂ ਇਹ 3992mm ਲੰਬੀ, 1820mm ਚੌੜੀ ਅਤੇ 2075mm ਉੱਚੀ ਹੈ। ਇਸ ਵਿਚ 2400mm ਦਾ ਵ੍ਹੀਲਬੇਸ ਦਿੱਤਾ ਗਿਆ ਹੈ। ਇਹ ਕੰਪਨੀ ਦੇ ਗੁਰਖਾ ਲਾਈਨਅਪ ਦੀ ਸਭ ਤੋਂ ਦਮਦਾਰ ਗੱਡੀਆਂ ’ਚੋਂ ਇਕ ਹੈ। ਇਸ ਵਿਚ 2.6 ਲੀਟਰ ਦਾ ਡੀਜ਼ਲ ਇੰਜਣ ਦਿੱਤਾ ਗਿਆ ਹੈ ਜਿਸ ਨਾਲ 140 ਪੀ.ਐੱਸ. ਦੀ ਪਾਵਰ ਅਤੇ 1600-2400 ਆਰ.ਪੀ.ਐੱਮ. ’ਤੇ 321 ਐੱਨ.ਐੱਮ. ਦਾ ਟਾਰਕ ਜਨਰੇਟ ਹੁੰਦਾ ਹੈ। 

ਇਸ ਦੀ ਮਾਈਲੇਜ ਦੀ ਗੱਲ ਕਰੀਏ ਤਾਂ ਇਸ ਵਿਚ 17.0 ਕਿਲੋਮੀਟਰ ਦੀ ARAI ਮਾਈਲੇਜ ਮਿਲਦੀ ਹੈ, ਇਸ ਦੇ ਨਾਲ ਹੀ ਇਸ ਵਿਚ ਮੈਨੁਅਲ ਟ੍ਰਾਂਸਮਿਸ਼ਨ ਮਿਲਦਾ ਹੈ। ਇਸ ਕਾਰ ’ਚ ਤੁਹਾਨੂੰ 63 ਲੀਟਰ ਦੀ ਫਿਊਲ ਕਪੈਸਿਟੀ ਮਿਲਦੀ ਹੈ। ਦੱਸ ਦੇਈਏ ਕਿ ਇਹ ਕਾਰ ਸਿਰਫ ਡੀਜ਼ਲ ਮਾਡਲ ’ਚ ਉਪਲੱਬਧ ਹੈ। ਫੋਰਸ ਗੁਰਖਾ ਐਕਸਟਰੀਮ ’ਚ 6 ਲੋਕਾਂ ਦੇ ਬੈਠਣ  ਲਈ ਥਾਂ ਮਿਲਦੀ ਹੈ। ਬੂਟ ਸਪੇਸ ਨੂੰ ਦੇਖੀਏ ਤਾਂ ਇਸ ਕਾਰ ’ਚ 500 ਲੀਟਰ ਦੀ ਬੂਟ ਸਪੇਸ ਮਿਲਦੀ ਹੈ, ਨਾਲ ਹੀ ਇਸ ਕਾਰ ’ਚ 5 ਸਪੀਡ ਦਾ ਗਿਅਰ ਬੋਕਸ ਮਿਲਦਾ ਹੈ। ਲੁਕਸ ਦੀ ਗੱਲ ਕਰੀਏ ਤਾਂ ਇਹ ਕਾਰ ਕਾਫੀ ਸਪੋਰਟੀ ਅਤੇ ਕਲਾਸੀ ਲੁਕ ’ਚ ਆਉਂਦੀ ਹੈ। ਇਹ ਓਰੇਂਜ ਕਲਰ ਆਪਸ਼ਨ ’ਚ ਪੇਸ਼ ਕੀਤੀ ਗਈ ਹੈ। 

ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਕਾਰ ’ਚ ਤੁਹਾਨੂੰ ਬੀ.ਐੱਸ.-6 ਕੰਪਲਾਇੰਟ ਇੰਜਣ ਦਿੱਤਾ ਗਿਆ ਹੈ। ਨਾਲ ਹੀ ਇਹ ਪਾਵਰ ਸਟੀਅਰਿੰਗ, ਏਅਰ ਕੰਡੀਸ਼ਨਰ, ਅਲੌਏ ਵ੍ਹੀਲਸ, ਏ.ਬੀ.ਐੱਸ., ਫੌਗ ਲਾਈਟਾਂ ਮਿਲਦੀਆਂ ਹਨ। ਇਸ ਕਾਰ ’ਚ ਫਰੰਟ ’ਚ ਡਿਸਕ ਅਤੇ ਰੀਅਰ ’ਚ ਡਰੱਮ ਬ੍ਰੇਕ ਮਿਲਦੇ ਹਨ। ਇਹ ਕਾਰ 8 ਵੇਰੀਐਂਟਸ ’ਚ ਆਏਗੀ। ਇਸ ਕਾਰ ਦੀ ਕੀਮਤ 9.75 ਲੱਖ ਰੁਪਏ ਤੋਂ 13.3 ਲੱਖ ਰੁਪਏ ਤਕ ਹੋ ਸਕਦੀ ਹੈ। ਇਸ ਕਾਰ ਨੂੰ ਅਪ੍ਰੈਲ 2020 ਤਕ ਲਾਂਚ ਕੀਤਾ ਜਾ ਸਕਦਾ ਹੈ। 


Related News