ਆਟੋ ਐਕਸਪੋ 2018 'ਚ ਲਾਂਚ ਹੋਣਗੇ 50 ਇਲੈਕਟ੍ਰਿਕ ਅਤੇ Hybrid ਵ੍ਹੀਕਲਸ

Wednesday, Feb 07, 2018 - 11:07 AM (IST)

ਆਟੋ ਐਕਸਪੋ 2018 'ਚ ਲਾਂਚ ਹੋਣਗੇ 50 ਇਲੈਕਟ੍ਰਿਕ ਅਤੇ Hybrid  ਵ੍ਹੀਕਲਸ

ਜਲੰਧਰ : 9 ਤੋਂ 14 ਫਰਵਰੀ ਤੱਕ ਗ੍ਰੇਟਰ ਨੋਇਡਾ ਦੇ ਇੰਡੀਆ ਐਕਸਪੋ ਮਾਰਟ 'ਚ ਆਯੋਜਿਤ ਹੋ ਰਹੇ ਆਟੋ ਐਕਸਪੋ 2018 ਦੇ ਦੌਰਾਨ ਇਸ ਵਾਰ 50 ਇਲੈਕਟ੍ਰਿਕ ਅਤੇ ਹਾਇ-ਬ੍ਰਿਡ ਵਾਹਨਾਂ ਨੂੰ ਪੇਸ਼ ਕੀਤਾ ਜਾਵੇਗਾ। ਇਸ ਸ਼ੋਅ 'ਚ ਇਸ ਵਾਰ ਮਾਰੂਤੀ, ਹੁੰਡਈ, ਟੋਇਟਾ, ਮਹਿੰਦਰਾ ਅਤੇ ਹੋਰ ਵਿਦੇਸ਼ੀ ਕੰਪਨੀਆਂ ਵੀ ਆਪਣੇ ਵਾਹਨਾਂ ਨੂੰ ਡਿਸਲੇਅ ਕਰਨਗੀਆਂ।  

ਇਹ ਕੰਪਨੀਆਂ ਚੁੱਕਣਗੀਆਂ ਇਲੈਕਟ੍ਰਿਕ ਟੈਕਨਾਲੌਜੀ ਤੋਂ ਪਰਦਾ
ਆਟੋ ਐਕਸਪੋ 2018 'ਚ ਮਾਰੂਤੀ ਸੁਜ਼ੂਕੀ, ਹੁੰਡਈ ਮੋਟਰ, ਮਹਿੰਦਰਾ ਐਂਡ ਮਹਿੰਦਰਾ, ਟਾਟਾ ਮੋਟਰਸ, ਟੋਇਟਾ ਮੋਟਰਸ, ਰੇਨੋ, ਬੀ. ਐੱਮ. ਡਬਲਿਊ ਅਤੇ ਮਰਸਡੀਜ਼ ਦੀ ਇਲੈਕਟ੍ਰਿਕ ਟੈਕਨਾਲੌਜੀ ਨੂੰ ਸ਼ੋਅਕੇਸ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹੌਂਡਾ ਆਪਣੀ ਨਵੀਂ ਮੋਟਰਸਾਈਕਿਲਸ ਨੂੰ ਵੀ ਪੇਸ਼ ਕਰੇਗੀ ਜੋ ਸੰਭਾਵਿਕ ਇਲੈਕਟ੍ਰਾਨਿਕ ਹੋਵੇਗੀ।

ਇਕ ਦਰਜ਼ਨ ਸਟਾਰਟਅਪ ਪੇਸ਼ ਕਰਣਗੇ ਵਾਹਨ
ਇਸ ਸ਼ੋਅ 'ਚ ਕਰੀਬ ਇਕ ਦਰਜਨ ਨਵੇਂ ਸਟਾਰਟਅਪਸ ਭਾਗ ਲੈਣਗੇ ਜੋ ਆਪਣੇ ਬਿਹਤਰ ਵਾਹਨਾਂ ਨੂੰ ਪੇਸ਼ ਕਰਣਗੇ। ਤੁਹਾਨੂੰ ਦੱਸ ਦਈਏ ਕਿ ਆਟੋ ਐਕਸਪੋ 2016 'ਚ ਸਿਰਫ 12 ਸਟਾਰਟਅਪਸ ਨੂੰ ਸ਼ਾਮਿਲ ਕੀਤਾ ਗਿਆ ਸੀ।

ਪ੍ਰਦਰਸ਼ਨੀ 'ਚ ਵੱਧ ਰਹੀਆਂ ਕੰਪਨਿਆਂ
ਤੁਹਾਨੂੰ ਦੱਸ ਦਈਏ ਕਿ ਸਾਲ 2016 'ਚ 65 ਕੰਪਨੀਆਂ ਦੀ 108 ਗੱਡੀਆਂ ਦਾ ਪ੍ਰਦਰਸ਼ਿਤ ਕੀਤਾ ਗਿਆ ਸੀ ਜਦ ਕਿ 2018 'ਚ 52 ਕੰਪਨੀਆਂ ਦੀ 100 ਕਾਰਾਂ ਨੂੰ ਵਿਖਾਇਆ ਜਾਵੇਗਾ। ਸਾਲ 2016 'ਚ ਕੁਲ 88 ਕੰਪਨੀਆਂ ਸ਼ਾਮਿਲ ਸਨ ਉਥੇ ਹੀ 2018 'ਚ 101 ਕੰਪਨੀਆਂ ਸ਼ਾਮਿਲ ਹੋ ਰਹੀਆਂ ਹਨ।  

ਇਹ ਕੰਪਨੀਆਂ ਨਹੀਂ ਬਣ ਰਹੀਆਂ ਸ਼ੋਅ ਦਾ ਹਿੱਸਾ
ਆਟੋ ਐਕਸਪੋ 'ਚ ਇਸ ਵਾਰ ਕੁਝ ਕੰਪਨੀਆਂ ਹਿੱਸਾ ਨਹੀਂ ਲੈ ਰਹੀਆਂ ਹਨ। ਇਨ੍ਹਾਂ 'ਚੋ ਹਨ ਬਜਾਜ਼  ਆਟੋ, ਆਇਸ਼ਰ ਮੋਟਰਸ, ਵਾਕਸਵੈਗਨ ਗਰੁਪ, ਹਾਰਲੇ ਡੇਵਿਡਸਨ ਅਤੇ ਫੋਰਡ ਆਦਿ ਸ਼ਾਮਿਲ ਹਨ।


Related News