ਸੈਕਿੰਡ ਜਨਰੇਸ਼ਨ ਆਡੀ Q3 ਨੂੰ ਕਰੈਸ਼ ਟੈਸਟ ''ਚ ਮਿਲੀ 5 ਸਟਾਰ ਰੇਟਿੰਗ

12/07/2018 12:49:58 PM

ਆਟੋ ਡੈਸਕ- ਸੈਕਿੰਡ ਜਨਰੇਸ਼ਨ Audi Q3 ਸਭ ਤੋਂ ਸੁਰੱਖਿਅਤ ਕਾਰਾਂ 'ਚੋਂ ਇਕ ਹੈ। ਇਸ ਕਾਰ ਨੂੰ Euro NCAP ਦੇ ਕਰੈਸ਼ ਟੈਸਟ ਦੇ ਲੇਟੈਸਟ ਰਾਉਂਡ 'ਚ ਪੰਜ ਸਟਾਰ ਰੇਟਿੰਗ ਮਿਲੀ ਹੈ। ਕੰਪਨੀ ਨੇ ਜੁਲਾਈ 2018 'ਚ ਇਸ ਦਮਦਾਰ ਐੱਸ. ਯੂ. ਵੀ ਤੋਂ ਪਰਦਾ ਹਟਾਇਆ ਸੀ। ਭਾਰਤੀ ਬਾਜ਼ਾਰ 'ਚ ਸੈਕਿੰਡ ਜਨਰੇਸ਼ਨ ਆਡੀ ਕਿਊ 3 ਅਗਲੇ ਸਾਲ ਆਵੇਗੀ।  

ਏ. ਬੀ. ਐੱਸ,  ਈ. ਬੀ. ਡੀ, ਲੇਨ ਅਸਿਸਟ ਸਿਸਟਮ ਤੇ ਸਪੀਡ ਅਸਿਸਟ ਸਮੇਤ ਹੋਰ ਸੇਫਟੀ ਫੀਚਰਸ ਨਾਲ ਲੈਸ ਆਡੀ ਕਿਊ 3 ਨੇ ਹਰ ਕੈਟਾਗਿਰੀ 'ਚ ਸ਼ਾਨਦਾਰ ਪ੍ਰਦਕਸ਼ਨ ਕੀਤਾ। ਇਹ ਸੇਫਟੀ ਫੀਚਰਸ ਇਸ 'ਚ ਸਟੈਂਡਰਡ ਦਿੱਤੇ ਗਏ ਹਨ। ਇਸ ਐੱਸ. ਯੂ. ਵੀ. ਨੇ ਅਡਲਟ ਪੈਸੇਂਜਰ ਪ੍ਰੋਟੈਕਸ਼ਨ 'ਚ 95 ਫੀਸਦੀ, ਚਾਇਲਡ ਪੈਸੇਂਜਰ ਪ੍ਰੋਟੈਕਸ਼ਨ 'ਚ 86 ਫੀਸਦੀ, ਸੜਕ 'ਤੇ ਪੈਦਲ ਤੇ ਸਾਈਕਲ ਪੈਸੇਂਜਰ ਪ੍ਰੋਟੈਕਸ਼ਨ 'ਚ 76 ਫੀਸਦੀ ਤੇ ਸੇਫਟੀ ਅਸਿਸਟੈਂਸ ਸਿਸਟਮ ਲਈ 85 ਫੀਸਦੀ ਰੇਟਿੰਗ ਹਾਸਲ ਕੀਤੀ।PunjabKesari ਕਰੈਸ਼ ਟੈਸਟ ਦੀ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਡਰਾਇਵਰ ਤੇ ਪੈਸੇਂਜਰ ਦੇ ਚੈਸਟ 'ਤੇ ਇਸ ਐੱਸ. ਯੂ. ਵੀ. 'ਚ ਸਮਰਥ ਪ੍ਰੋਟੈਕਸ਼ਨ ਮਿਲਿਆ। ਸਰੀਰ  ਦੇ ਹੋਰ ਮਹਤਵਪੂਰਨ ਹਿੱਸਿਆਂ ਦੀ ਸੁਰੱਖਿਆ ਚੰਗੀ ਹੈ। ਇਹ ਵੇਖਦੇ ਹੋਏ ਕਿ ਇਹ ਕਾਰ ਜ਼ਿਆਦਾਤਰ ਸ਼ਹਿਰ ਦੇ ਸਟਾਪ-ਸਟਾਰਟ ਟ੍ਰੈਫਿਕ 'ਚ ਚਲਾਈ ਜਾਵੇਗੀ,  ਐੱਨ. ਸੀ. ਏ. ਪੀ ਨੇ ਕਿਹਾ, ਇਸ ਦੇ ਸਟੈਂਡਰਡ ਫਿੱਟ ਆਟੋਨਾਮਸ ਬ੍ਰੇਕਿੰਗ ਸਿਸਟਮ ਨੇ ਸ਼ਹਿਰ ਦੀ ਡਰਾਈਵਿੰਗ 'ਚ ਘੱਟ ਸਪੀਡ ਦੇ ਦੌਰਾਨ ਵਧੀਅਆ ਪ੍ਰਦਰਸ਼ਨ ਕੀਤਾ।  

ਐੱਨ. ਸੀ. ਏ. ਪੀ ਨੇ ਕਿਹਾ ਕਿ ਇਸ ਦਾ ਏ. ਈ. ਬੀ ਸਿਸਟਮ ਸੜਕ 'ਤੇ ਪੈਦਲ ਮੁਸਾਫਰਾਂ ਤੇ ਸਾਈਕਲ ਚਾਲਕਾਂ ਨੂੰ ਡਿਟੈਕਟ ਕਰ ਲੈਂਦਾ ਹੈ। ਐੱਸ. ਯੂ. ਵੀ. ਦੇ ਬੰਪਰ ਨੇ ਸਾਰੇ ਟੈਸਟ ਲੋਕੇਸ਼ਨ 'ਤੇ ਪੈਦਲ ਚੱਲਣ ਵਾਲਿਆਂ ਦੇ ਪੈਰਾਂ ਨੂੰ ਚੰਗੀ ਸੁਰੱਖਿਆ ਪ੍ਰਦਾਨ ਕੀਤੀ। ਦੱਸ ਦੇਈਏ ਕਿ ਭਾਰਤੀ ਬਾਜ਼ਾਰ 'ਚ ਇਸ ਐੱਸ. ਯੂ. ਵੀ ਨੂੰ BMW X1, Mercedes GLA ਤੇ Volvo X340 ਵਰਗੀਆਂ ਕਾਰਾਂ ਨਾਲ ਟੱਕਰ ਮਿਲੇਗੀ।


Related News