16GB ਰੈਮ ਅਤੇ ਸਨੈਪਡਰੈਗਨ 865 ਪ੍ਰੋਸੈਸਰ ਨਾਲ ਆ ਰਿਹੈ Asus ZenFone 7 ਸਮਾਰਟਫੋਨ
Saturday, Jun 20, 2020 - 01:08 AM (IST)
ਗੈਜੇਟ ਡੈਸਕ—ਤਾਈਵਾਨ ਦੀ ਸਮਾਰਟਫੋਨ ਮੇਕਰ ਕੰਪਨੀ ਅਸੂਸ ਜਲਦ ਹੀ ਨਵਾਂ ਸਮਾਰਟਫੋਨ ਲਿਆਉਣ ਵਾਲੀ ਹੈ। ਫੋਨ 'ਚ ਕੁਆਲਕਾਮ ਸਨੈਪਡਰੈਗਨ 865 ਪ੍ਰੋਸੈਸਰ ਅਤੇ 16ਜੀ.ਬੀ. ਰੈਮ ਵਰਗੇ ਫੀਚਰਸ ਦਿੱਤੇ ਜਾਣਗੇ। ਇਸ ਸਮਾਰਟਫੋਨ ਦਾ ਨਾਂ Asus ZenFone 7 ਜਾਂ 7Z ਹੋ ਸਕਦਾ ਹੈ। ਹਾਲ ਹੀ 'ਚ ਇਸ ਫੋਨ ਨੂੰ ਬੈਂਚਮਾਰਕਿੰਗ ਵੈੱਬਸਾਈਟ 'ਤੇ 'asus ZF' ਕੋਡਨੇਮ ਨਾਲ ਦੇਖਿਆ ਗਿਆ ਹੈ, ਜਿਥੋ ਇਸ ਦੇ ਸਪੈਸੀਫਿਕੇਸ਼ਨਸ ਲੀਕ ਹੋਏ ਹਨ।
ਗੀਕਬੈਂਚ ਲਿਸਟਿੰਗ ਮੁਤਾਬਕ ਕੋਡਨੇਮ 'ਆਸੂਸ ਜੈੱਡਐੱਫ' ਵਾਲੇ ਫੋਨ 'ਚ ਸਨੈਪਡਰੈਗਨ 865 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਇਥੇ ਪ੍ਰੋਸੈਸਰ ਦਾ ਸਿੱਧਾ ਤੌਰ 'ਤੇ ਨਾਂ ਤਾਂ ਨਹੀਂ ਲਿਖਿਆ ਗਿਆ ਹਾਲਾਂਕਿ ਇਸ ਨੂੰ ਕੋਨਾ ਕਿਹਾ ਗਿਆ ਹੈ ਜੋ ਸਨੈਪਡਰੈਗਨ 865 ਐੱਸ.ਓ.ਸੀ. ਦਾ ਕੋਡਨੇਮ ਹੈ। ਲਿਸਟਿੰਗ 'ਚ 16ਜੀ.ਬੀ. ਰੈਮ ਅਤੇ ਐਂਡ੍ਰਾਇਡ 10 ਦਾ ਵੀ ਜ਼ਿਕਰ ਕੀਤਾ ਗਿਆ ਹੈ। ਗੀਕਬੈਂਚ ਲਿਸਟਿੰਗ ਨੂੰ ਟਿਪਸਟਰ ਅਭਿਸ਼ੇਕ ਯਾਦਵ ਨੇ ਸਭ ਤੋਂ ਪਹਿਲਾਂ ਸਪਾਟ ਕੀਤਾ ਹੈ। ਉਨ੍ਹਾਂ ਦੇ ਮੁਤਾਬਕ ਇਸ ਫੋਨ ਨੂੰ ਆਸੂਸ ਜ਼ੈੱਨਫੋਨ ਜ਼ੈੱਡ.ਐੱਫ. ਜਾਂ ਜ਼ੈੱਨਫੋਨ 7ਜ਼ੈੱਡ ਮੰਨਿਆ ਜਾਂਦਾ ਹੈ। ਇਹ ਪਿਛਲੇ ਸਾਲ ਆਏ ਜ਼ੈੱਨਫੋਨ 6 ਜਾਂ ਆਸੂਸ 6ਜ਼ੈੱਡ ਦਾ ਅਪਗ੍ਰੇਡ ਮਾਡਲ ਹੋ ਸਕਦਾ ਹੈ।
Asus 6Z ਦੇ ਸਪੈਫਿਕੇਸ਼ਨਸ
ਆਸੂਸ 6ਜ਼ੈੱਡ ਸਮਾਰਟਫੋਨ 'ਚ 6.40 ਇੰਚ ਦੀ ਡਿਸਪਲੇਅ ਅਤੇ ਸਨੈਪਡਰੈਗਨ 855 ਪ੍ਰੋਸੈਸਰ ਦਿੱਤਾ ਗਿਆ ਸੀ। ਇਹ 8ਜੀ.ਬੀ. ਤੱਕ ਦੀ ਰੈਮ ਅਤੇ 256ਜੀ.ਬੀ. ਤੱਕ ਦੀ ਇੰਟਰਨਲ ਸਟੋਰੇਜ਼ ਨਾਲ ਆਉਂਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।