ਜਲਦੀ ਲਾਂਚ ਹੋ ਸਕਦੈ Asus Zenfone 4 Max, ਕੰਪਨੀ ਦੀ ਸਾਈਟ ''ਤੇ ਹੋਇਆ ਲਿਸਟ
Tuesday, May 09, 2017 - 02:53 PM (IST)

ਜਲੰਧਰ- ਅਸੂਸ ਦੇ ਆਉਣ ਵਾਲੇ ਡਿਵਾਇਸ ਜ਼ੈੱਨਫੋਨ 4 ਮੈਕਸ ਨੂੰ ਕੰਪਨੀ ਦੇ ਅਧਿਕਾਰਤ ਸਪੋਰਟ ਪੇਜ ''ਤੇ ਲਿਸਟ ਕੀਤੇ ਜਾਣ ਦੀ ਖਬਰ ਹੈ। ਉਮੀਦ ਹੈ ਕਿ ਫੋਨ ਨੂੰ ਜਲਦੀ ਹੀ ਲਾਂਚ ਕੀਤਾ ਜਾਵੇਗਾ। ਆਉਣ ਵਾਲੇ ਜ਼ੈੱਨਫੋਨ 4 ਸਮਾਰਟਫੋਨ ਨੂੰ ਮਾਡਲ ਨੰਬਰ ਜ਼ੈੱਡ.ਸੀ. 554 ਕੇ.ਐੱਲ. ਦੇ ਨਾਲ ਲਿਸਟ ਕੀਤਾ ਗਿਆ ਸੀ ਅਤੇ ਕੰਪਨੀ ਨੇ ਇਸ ਨੂੰ ਇਕ ਗਲਤੀ ਕਰਾਰ ਦਿੰਦੇ ਹੋਏ ਲਿਸਟਿੰਗ ਤੋਂ ਹਟਾ ਦਿੱਤਾ ਹੈ। ਸਮਾਨ ਸਪੈਸੀਫਿਕੇਸ਼ਨ ਵਾਲੇ ਅਤੇ ਕੋਡਨੇਮ ''ਅਸੂਸ ਐਕਸ 00 ਆਈ.ਡੀ.'' ਵਾਲੇ ਇਕ ਡਿਵਾਇਸ ਨੂੰ ਜੀ.ਐੱਫ.ਐਕਸ. ਬੈਂਚ ''ਤੇ ਦੇਖਿਆ ਗਿਆ ਸੀ। ਇਸ ਲਿਸਟਿੰਗ ਨਾਲ ਸਮਾਰਟਫੋਨ ਬਾਰੇ ਜ਼ਿਆਦਾ ਜਾਣਕਾਰੀ ਦਾ ਖੁਲਾਸਾ ਹੋਇਆ ਹੈ।
ਕੰਪਨੀ ਦੀ ਲਿਸਟਿੰਗ ਨੂੰ ਸਭ ਤੋਂ ਪਹਿਲਾਂ ਜੀ.ਐੱਸ.ਐੱਮਡੋਮ ਨੇ ਦੇਖਿਆ। ਇਸ ਲਿਸਟਿੰਗ ਨਾਲ ਅਸੂਸ ਜ਼ੈੱਨਫੋਨ 3 ਐੱਸ ਮੈਕਸ ਦੇ ਅਪਗ੍ਰੇਡ ਵੇਰੀਅੰਟ ਦੇ ਜਲਦੀ ਆਉਣ ਦੇ ਸੰਕੇਤ ਮਿਲਦੇ ਹਨ। ਲਿਸਟਿੰਗ ਤੋਂ ਇਸ਼ਾਰਾ ਮਿਲਦਾ ਹੈ ਕਿ ਇਹ ਡਿਵਾਇਸ 4ਜੀ ਸਪੋਰਟ ਕਰੇਗਾ। 5.5-ਇੰਚ ਡਿਸਪਲੇ ਅਤੇ ਕੁਆਲਕਾਮ ਸਨੈਪਡ੍ਰੈਗਨ ਪ੍ਰੋਸੈਸਰ ਨਾਲ ਲੈਸ ਹੋਵੇਗਾ। ਫੋਨ ''ਚ ਸਨੈਪਡ੍ਰੈਗਨ 625 ਪ੍ਰੋਸੈਸਰ ਜਾਂ ਸਨੈਪਡ੍ਰੈਗਨ 660 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਪ੍ਰੋਸੈਸਰ ਨੂੰ ਮੰਗਲਵਾਰ, 9 ਮਈ ਨੂੰ ਲਾਂਚ ਹੋਣ ਦਾ ਖੁਲਾਸਾ ਹੋਇਆ ਹੈ।
ਜੀ.ਐੱਫ.ਐਕਸਬੈਂਚ ''ਤੇ ਅਸੂਸ ਐਕਸ 00 ਆਈ.ਡੀ. ਕੋਡਨੇਮ ਨਾਲ ਦਿਸੇ ਡਿਵਾਇਸ ''ਚ ਵੀ ਅਸੂਸ ਜ਼ੈੱਨਫੋਨ 4 ਮੈਕਸ ਜਿਵੇਂ ਹੀ ਸਪੈਸੀਫਿਕੇਸ਼ਨ ਸਨ। ਅਨੁਮਾਨ ਹੈ ਕਿ ਬੈਂਚਮਾਰਕ ਪ੍ਰਕਿਰਿਆ ਲਈ ਹੋ ਸਕਦਾ ਹੈ ਡਿਵਾਇਸ ਨੂੰ ਕੋਡਨੇਮ ਦਿੱਤਾ ਗਿਆ ਹੋਵੇ। ਬੈਂਚਮਾਰਕ ਲਿਸਟਿੰਗ ਤੋਂ ਪਤਾ ਚੱਲਦਾ ਹੈ ਕਿ ਇਹ ਸਮਾਰਟਫੋਨ ਐਂਡਰਾਇਡ 7.1.1 ਨੂਗਾ ''ਤੇ ਚੱਲੇਗਾ ਅਤੇ ਇਸ ਵਿਚ 5.5-ਇੰਚ (1280x720 ਪਿਕਸਲ) ਡਿਸਪਲੇ ਹੋਵੇਗੀ। ਇਸ ਫੋਨ ''ਚ ਕੁਆਲਕਾਮ ਆਕਟਾ-ਕੋਰ ਪ੍ਰੋਸੈਸਰ ਹੋਵੇਗਾ ਜੋ 1.4 ਗੀਗਾਹਰਟਜ਼ ਕਲਾਕ ਸਪੀਡ ''ਤੇ ਚੱਲੇਗਾ। ਫੋਨ ''ਚ 3ਜੀ.ਬੀ. ਰੈਮ ਅਤੇ ਐਡਰੀਨੋ 505 ਜੀ.ਪੀ.ਯੂ. ਦਿੱਤਾ ਜਾ ਸਕਦਾ ਹੈ। ਇਸ ਡਿਵਾਇਸ ''ਚ 32ਜੀ.ਬੀ. ਇਨਬਿਲਟ ਹੋਣ ਦੀ ਉਮੀਦ ਹੈ।
ਖਾਸ ਗੱਲ ਹੈ ਕਿ ਅਸੂਸ ਦੇ ਸਮਾਰਟਫੋਨ ''ਚ ਇਕ ਡਿਊਲ ਕੈਮਰਾ ਸੈੱਟਅਪ ਹੋ ਸਕਦਾ ਹੈ। ਰਿਅਰ ''ਤੇ ਇਕ 12 ਮੈਗਾਪਿਕਸਲ ਸੈਂਸਰ ਅਤੇ ਦੂਜਾ 5 ਮੈਗਾਪਿਕਸਲ ਸੈਂਸਰ। ਇਸ ਤੋਂ ਇਲਾਵਾ ਸੈਲਫੀ ਅਤੇ ਵੀਡੀਓ ਚੈਟ ਲਈ ਇਕ 8 ਮੈਗਾਪਿਕਸਲ ਸੈਂਸਰ ਹੈ।
ਇਸ ਤੋਂ ਪਹਿਲਾਂ ਆਈਆਂ ਖਬਰਾਂ ਤੋਂ ਪਤਾ ਲੱਗਾ ਸੀ ਕਿ ਅਸੂਸ ਇਸੇ ਮਹੀਨੇ ਆਪਣੀ ਜ਼ੈੱਨਫੋਨ ਸੀਰੀਜ਼ ਦਾ ਨਵਾਂ ਸਮਾਰਟਫੋਨ ਪੇਸ਼ ਕਰੇਗੀ। ਹੋ ਸਕਦਾ ਹੈ ਕਿ ਇਸ ਲਈ ਅਸੂਸ ਕੰਪਿਊਟੈੱਕਸ ਤਾਈਪੇਈ ਪਲੇਟਫਾਰਮ ਦਾ ਇਸਤੇਮਾਲ ਕਰੋ। ਇਹ ਈਵੈਂਟ 30 ਮਈ ਨੂੰ ਆਯੋਜਿਤ ਕੀਤਾ ਜਾਣਾ ਹੈ।