ਅਸੂਸ Zenfone 4 Deluxe ਮਾਡਲ ਨਵੇਂ ਬਲੂਟੂਥ ਤਕਨਾਲੋਜੀ ਨਾਲ ਹੋਇਆ Certified

07/21/2017 7:08:00 PM

ਜਲੰਧਰ— ਤਾਇਵਾਨ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ Asus ਦਾ ਨਵਾਂ ਸਮਾਰਟਫੋਨ ਬਲੂਟੂਥ 5.0 ਨਾਲ  Certified ਹੋਇਆ ਹੈ। ਇਸ ਫੋਨ ਨੂੰ ਮਾਡਲ ਨੰਬਰ Zs551kl ਨਾਲ ਸਪਾਟ ਕੀਤਾ ਗਿਆ ਹੈ, ਜੋ ਕਿ Asus Zenfone 4 ਜਾਂ ਇਸ ਦਾ ''Deluxe'' ਅਤੇ ''Pro'' ਮਾਡਲ ਹੋ ਸਕਦਾ ਹੈ। ਉੱਥੇ, ਜਾਣਕਾਰੀ ਮੁਤਾਬਕ ਇਸ ਨਵੇਂ ਫੋਨ ਨੂੰ ਅਗਲੇ ਮਹੀਨੇ ਤਾਇਵਾਨ 'ਚ ਪੇਸ਼ ਕੀਤਾ ਜਾ ਸਕਦਾ ਹੈ।

PunjabKesari
ਸਰਟੀਫਿਕੈਸ਼ਨ ਬਲੂਟੂਥ ਐੱਸ.ਆਈ.ਜੀ 'ਚ ਪ੍ਰਕਾਸ਼ਿਤ ਹੋਇਆ ਸੀ। ਇਹ ਬਲੂਟੂਥ ਡਿਵੈਲਪਮੈਂਟ ਦੇ ਵਿਕਾਸ ਅਤੇ ਟਰੈਡਮਾਕਿੰਗ ਲਈ ਜ਼ਿੰਮੇਵਾਰ ਸੰਗਠਨ ਹੈ। Zenfone 3 Deluxe ਵੀ ਕੁਝ ਇਸ ਤਰ੍ਹਾਂ ਦੇ ਹੀ ਮਾਡਲ ਨੰਬਰ Zs550kl ਨਾਲ ਲਿਸਟ ਹੋਇਆ ਸੀ। ਜਿਸ ਨੂੰ ਦੇਖ ਕੇ ਉਮੀਦ ਕੀਤੀ ਜਾ ਸਕਦੀ ਹੈ ਕਿ ਇਹ Zenfone 4 Deluxe ਮਾਡਲ ਹੋ ਸਕਦਾ ਹੈ। ਹਾਲ ਹੀ 'ਚ ਅਸੂਸ ਨੇ Zenfone 4 Max ਨੂੰ ਇਸ ਦਾ ਪਹਿਲੀ ਅਪਡੇਟ ਪ੍ਰਪਾਤ ਹੋਈ ਹੈ। ਜੋ ਕਿ ਸੰਸਕਰਣ 14.2016.1705.146 ਦੇ ਰੂਪ 'ਚ ਆ ਰਿਹਾ ਹੈ, ਇਹ ਅਪਡੇਟ ਵਾਈ-ਫਾਈ ਹਾਟਸਪਾਟ ਦਾ ਅਡੈਪਟੇਸ਼ਨ ਕਰਦਾ ਹੈ ਅਤੇ ਕੁਝ ਮਾਮੂਲੀ ਮੁੱਦਿਆਂ ਨੂੰ ਠੀਕ ਕਰਦਾ ਹੈ। ਹਾਲਾਂਕਿ ਕੰਪਨੀ ਦੁਆਰਾ ਆਧਾਕਾਰਿਤ ਰੀਲੀਜ ਨੋਟਸ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਅਸੂਸ ਦਾ ਕਹਿਣਾ ਹੈ ਕਿ ਸਿਸਟਮ ਲਈ Autopush ਨੂੰ ਪੂਰਾ ਕਰਨ ਲਈ ਕਰੀਬ ਇਕ ਹਫਤੇ ਦਾ ਸਮੇਂ ਲੱਗਦਾ ਹੈ, ਇਸ ਲਈ ਚਿੰਤਾ ਨਾ ਕਰੇ ਕਿ ਨੋਟੀਫਿਕੈਸ਼ਨ ਤੁਹਾਡੇ ਯੂਨਿਟ 'ਤੇ ਅਜੇ ਤੱਕ ਓਪਨ ਨਹੀਂ ਹੋ ਰਿਹਾ ਹੈ।


Related News