ਡਿਊਲ ਸਕਰੀਨ ਵਾਲਾ ਦੁਨੀਆ ਦਾ ਪਹਿਲਾ ਲੈਪਟਾਪ ਲਾਂਚ, ਜਾਣੋ ਕੀ ਹੈ ਖਾਸ

Tuesday, May 28, 2019 - 01:06 PM (IST)

ਡਿਊਲ ਸਕਰੀਨ ਵਾਲਾ ਦੁਨੀਆ ਦਾ ਪਹਿਲਾ ਲੈਪਟਾਪ ਲਾਂਚ, ਜਾਣੋ ਕੀ ਹੈ ਖਾਸ

ਗੈਜੇਟ ਡੈਸਕ– ਦਿੱਗਜ ਟੈਕਨਾਲੋਜੀ ਕੰਪਨੀ ਅਸੁਸ ਨੇ ਕੰਪਿਊਟੈਕਸ 2019 ਕਾਨਫਰੈਂਸ ’ਚ ਕਈ ਪ੍ਰੋਡਕਟਸ ਪੇਸ਼ ਕੀਤੇ ਹਨ। ਇਨ੍ਹਾਂ ’ਚ ਕੰਪਨੀ ਦੇ ਡਿਊਲ ਸਕਰੀਨ ਵਾਲੇ ਲੈਪਟਾਪ ਦੀ ਸਭ ਤੋਂ ਜ਼ਿਆਦਾ ਚਰਚਾ ਰਹੀ। Asus ZenBook Pro Duo ਦੁਨੀਆ ਦਾ ਪਹਿਲਾ ਦੋ ਸਕਰੀਨਾਂ ਵਾਲਾ ਲੈਪਟਾਪ ਹੈ। ਹਾਲਾਂਕਿ, ਇਸ ਤੋਂ ਪਹਿਲਾਂ ZenBook Pro 15 ’ਚ ਸਕਰੀਨਪੈਡ ਦੇਖਿਆ ਗਿਆ ਸੀ ਪਰ ZenBook Pro Duo ’ਚ ਦਿੱਤੀ ਗਈ ਦੂਜੀ ਸਕਰੀਨ Pro 15 ਤੋਂ ਬਿਲਕੁਲ ਅਲੱਗ ਹੈ। 

PunjabKesari

ZenBook Pro Duo ’ਚ ਦਿੱਤੀ ਗਈ ਦੂਜੀ ਸਕਰੀਨ ਇਕ ਐੱਜ ਤੋਂ ਦੂਜੇ ਐੱਜ ਤਕ ਹੈ। ਇਸ ਸਕਰੀਨ ਨੂੰ ਕੀਬੋਰਡ ਦੇ ਬਰਾਬਰ ਏਰੀਆ ਦਿੱਤਾ ਗਿਆ ਹੈ। ਇਹ ਸਕਰੀਨ ਕੀਬੋਰਡ ਦੇ ਠੀਕ ਉਪਰ ਦਿੱਤੀ ਗਈ ਹੈ ਜੋ ਮੁੱਖ ਸਕਰੀਨ ਦੇ ਐਕਸਟੈਂਡਿਡ ਡਿਸਪਲੇਅ ਦੀ ਤਰ੍ਹਾਂ ਕੰਮ ਕਰਦੀ ਹੈ। 

 

Asus ZenBook Pro Duo ਦੀਆਂ ਖੂਬੀਆਂ
ਦੋ ਸਕਰੀਨਾਂ ਵਾਲੇ ਇਸ ਲੈਪਟਾਪ ’ਚ 15.6-ਇੰਚ ਦੀ 4K UHD OLED HDR ਸਪਾਰਟਿੰਗ ਟੱਚ ਸਕਰੀਨ ਦਿੱਤੀ ਗਈ ਹੈ, ਜਿਸ ਨਾਲ ਤੁਸੀਂ ਕੋਈ ਵਿੰਡੋ ਸੈਕਿੰਡ ਸਕਰੀਨ ’ਚ ਵੀ ਡ੍ਰੈਗ ਕਰ ਸਕਦੇ ਹੋ। ਮੇਨ ਸਕਰੀਨ ’ਚ ਅਸੁਸ ਨੇ ਨੈਨੋ ਐੱਜ ਡਿਜ਼ਾਈਨ ਦਾ ਇਸਤੇਮਾਲ ਕੀਤਾ ਹੈ ਯਾਨੀ ਇਸ ਡਿਸਪਲੇਅ ’ਚ ਚਾਰੇ ਪਾਸੇ ਕਾਫੀ ਪਤਲੇ ਬੇਜ਼ਲਸ ਹਨ। ਇਸ ਤੋਂ ਇਲਾਵਾ ਇਸ ਲੈਪਟਾਪ ’ਚ ਨੰਬਰ ਪੈਡ ਡਾਇਲ ਫੰਕਸ਼ਨ ਵੀ ਦਿੱਤਾ ਗਿਆ ਹੈ। ਨਾਲ ਹੀ ਡਿਊਲ ਸਕਰੀਨ ਵਾਲੇ ਇਸ ਲੈਪਟਾਪ ਦੇ ਕੀਬੋਰਡ ’ਚ ਪਾਮ ਰੈਸਟ ਵੀ ਦਿੱਤਾ ਗਿਆ ਹੈ ਜਿਸ ਨੂੰ ਟਾਈਪਿੰਗ ’ਚ ਆਸਾਨੀ ਰਹਿੰਦੀ ਹੈ। 

PunjabKesari

ਅਲੈਕਸਾ ਵਾਈਸ ਸਪੋਰਟ
ਏ.ਆਈ. ਅਸਿਸਟੈਂਟ ਦੀ ਗੱਲ ਕਰੀਏ ਤਾਂ ਇਹ ਲੈਪਟਾਪ ਅਲੈਕਸਾ ਵਾਈਸ ਸਪੋਰਟ ਦੇ ਨਾਲ ਆਉਂਦਾ ਹੈ। ਲੈਪਟਾਪ ’ਚ 9th ਜਨਰੇਸ਼ਨ ਇੰਟੈੱਲ ਕੋਰ i7 (9750H) ਜਾਂ i9 (9980HK) ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਲੈਪਟਾਪ ’ਚ 32 ਜੀ.ਬੀ. DDR4 ਰੈਮ ਦਿੱਤੀ ਜਾਵੇਗੀ। ਲੈਪਟਾਪ ’ਚ ਕੋਈ ਐੱਸ.ਡੀ. ਕਾਰਡ ਸਪੋਰਟ ਨਹੀਂ ਦਿੱਤਾ ਗਿਆ। ਲੈਪਟਾਪ ਦਾ ਭਾਰ 2.5 ਕਿਲੋਗ੍ਰਾਮ ਹੈ। 

PunjabKesari

ਭਾਰਤ ’ਚ ਲਾਂਚਿੰਗ
ਕੰਪਨੀ ਨੇ ਭਾਰਤ ’ਚ ਇਸ ਡਿਊਲ ਸਕਰੀਨ ਲੈਪਟਾਪ ਦੀ ਲਾਂਚਿੰਗ ਦੀ ਤਰੀਕ ਨਹੀਂ ਦੱਸੀ ਪਰ ਇਹ ਸਾਫ ਕਰ ਦਿੱਤਾ ਹੈ ਕਿ ਇਸ ਨੂੰ ਭਾਰਤ ’ਚ ਇਸੇ ਸਾਲ ਸਤੰਬਰ-ਅਕਤੂਬਰ ਤਕ ਲਾਂਚ ਕੀਤਾ ਜਾ ਸਕਦਾ ਹੈ। 


Related News