ਲਾਂਚ ਹੋਣ ਤੋਂ ਪਹਿਲਾਂ ਹੀ Asus ਦੇ ਟੈਬਲੇਟ ਦੀ ਸਪੈਸੀਫਿਕੇਸ਼ਨ ਹੋਈ ਲੀਕ
Saturday, Mar 18, 2017 - 09:39 AM (IST)

ਜਲੰਧਰ- ਤਾਈਵਾਨ ਦੀ ਇਲੈਕਟ੍ਰਾਨਿਕ ਕੰਪਨੀ Asus ਦੇ ਨਵੇਂ ਟੈਬਲੇਟ ਦੀ ਜਾਣਕਾਰੀ ਉਸ ਦੇ ਲਾਂਚ ਤੋਂ ਪਹਿਲਾਂ ਹੀ ਲੀਕ ਹੋ ਗਈ ਹੈ। ਜਿਸ ਨਾਲ ਇਸ ਨਵੇਂ ਟੈਬਲੇਟ ਦੇ ਸਪੈਸੀਫਿਕੇਸ਼ਨ ਦੀ ਕੁਝ ਜਾਣਕਾਰੀ ਸਾਹਮਣੇ ਆਈ ਹੈ, ਜਦ ਕਿ ਇਸ ਦੇ ਨਾਂ, ਕੀਮਤ ਅਤੇ ਉਪਲੱਬਧਤਾ ਨਾਲ ਜੁੜੀ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ।
ਰਿਪੋਰਟ ਦੇ ਮੁਤਾਬਕ Asus ਦੇ ਇਸ ਨਵੇਂ ਟੈਬਲੇਟ ''ਚ 9.6 ਇੰਚ ਦਾ ਡਿਸਪਲੇ, 2.1GHz ਡੇਕਾਕੋਰ ਮੀਡੀਆਟੇਕ ਪ੍ਰੋਸੈਸਰ, Power VR Rouge ਜੀ. ਪੀ. ਯੂ. ਗ੍ਰਾਫਿਕਸ ਲਈ 4GB ਰੈਮ ਅਤੇ 64GB ਇੰਟਰਨਲ ਮੈਮਰੀ, ਐਂਡਰਾਇਡ 7.0 ਨਾਗਟ ਓਪਰੇਟਿੰਗ ਸਿਸਟਮ, 8MP ਦਾ ਰਿਅਰ ਅਤੇ 5MP ਦਾ ਫਰੰਟ ਕੈਮਕਾ ਅਤੇ ਇਸ ਤੋਂ ਇਲਾਵਾ ਬਲੂਟੁਥ, ਜੀ. ਪੀ. ਐੱਸ., ਵਾਈ-ਫਾਈ, ਏਸਕੇਲੇਟਰ, ਡਿਜ਼ੀਟਲ ਕੰਪੋਜ਼, ਲਾਈਟ ਸੈਂਸਰ ਅਤੇ ਪੇਡੋਮੀਟਰ ਵਰਗੇ ਫੀਚਰਸ ਵੀ ਉਪਲੱਬਧ ਹੋ ਸਕਦੇ ਹਨ।