Asus ਦੇ ਸਮਾਰਟਫੋਨ ਨਾਲ ਵੀ ਮਿਲੇਗਾ ਰਿਲਾਇੰਸ ਜਿਓ ਦਾ ਫੁੱਟਬਾਲ ਆਫਰ
Saturday, Feb 24, 2018 - 12:09 PM (IST)

ਜਲੰਧਰ-ਹਾਲ ਹੀ 'ਚ ਤਾਈਵਾਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਆਸੁਸ ਨੇ ਰਿਲਾਇੰਸ ਜਿਓ ਨਾਲ ਪਾਰਟਨਰਸ਼ਿਪ ਕੀਤੀ ਹੈ, ਜਿਸ ਦੇ ਤਹਿਤ ਯੂਜ਼ਰਸ ਨੂੰ ਆਕਰਸ਼ਿਤ ਆਫਰ ਮਿਲ ਸਕਦੇ ਹਨ। ਇਸ ਆਫਰ ਦਾ ਲਾਭ ਪ੍ਰਾਪਤ ਕਰਨ ਲਈ ਯੂਜ਼ਰਸ ਨੂੰ ਨਵਾਂ ਆਸੁਸ ਦਾ ਸਮਾਰਟਫੋਨ ਖਰੀਦਣਾ ਹੋਵੇਗਾ। ਇਸ ਤੋਂ ਇਲਾਵਾ ਇਕ ਹੋਰ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਜਿਓ ਫੁੱਟਬਾਲ ਆਫਰ ਸਿਰਫ 4G ਡਿਵਾਈਸ ਨਾਲ ਹੀ ਉਪਲੱਬਧ ਹੋਵੇਗਾ। ਤੁਸੀਂ ਆਪਣੇ ਘਰ ਦੇ ਨਜ਼ਦੀਕ ਰੀਟੇਲ ਸਟੋਰ ਜਾਂ ਈ-ਕਾਮਰਸ ਵੈੱਬਸਾਈਟ ਤੋਂ ਇਸ ਨੂੰ ਖਰੀਦ ਸਕਦੇ ਹੋ। ਕੈਸ਼ਬੈਕ ਆਫਰ ਵਾਊਚਰ ਨਾਨ ਟਰਾਂਸਫਰਬਲ (Non Transferrable) ਹੈ।
ਹਾਲ ਹੀ 'ਚ ਰਿਲਾਇੰਸ ਜਿਓ ਦੇ ਨਵੇਂ ਸਮਾਰਟਫੋਨ ਖਰੀਦਣ ਵਾਲਿਆ ਦੇ ਲਈ ਕੈਸ਼ਬੈਕ ਆਫਰ ਵੀ ਪੇਸ਼ ਕੀਤਾ ਸੀ। ਰਿਲਾਇੰਸ ਜਿਓ ਫੁੱਟਬਾਲ ਆਫਰ ਦੇ ਅੰਦਰ ਜੇਕਰ ਯੂਜ਼ਰ ਆਸੁਸ ਦੇ ਸਮਾਰਟਫੋਨ ਖਰੀਦਦੇ ਹਨ, ਤਾਂ ਉਨ੍ਹਾਂ ਨੂੰ 2200 ਰੁਪਏ ਦਾ ਕੈਸ਼ਬੈਕ ਆਫਰ ਤਰੁੰਤ ਮਿਲੇਗਾ।
ਇਸ ਆਫਰ ਦਾ ਲਾਭ ਪ੍ਰਾਪਤ ਕਰਨ ਲਈ ਯੂਜ਼ਰ ਨੂੰ ਪਹਿਲਾਂ ਰੀਚਾਰਜ 198 ਰੁਪਏ ਜਾਂ 299 ਰੁਪਏ ਦਾ ਕਰਵਾਉਣ ਹੋਵੇਗਾ। ਇਸ ਤੋਂ ਬਾਅਦ ਕੰਪਨੀ 50 ਰੁਪਏ ਦੀ ਕੀਮਤ ਦੇ 44 ਕੈਸ਼ਬੈਕ ਵਾਊਚਰ ਕ੍ਰੈਡਿਟ ਕਰੇਗੀ। ਇਹ ਆਫਰ ਸਿਰਫ ਮਾਈ ਜਿਓ ਐਪ 'ਤੇ ਉਪਲੱਬਧ ਹੋਵੇਗਾ। ਜਿਓ ਦੇ ਇਸ ਆਫਰ ਦਾ ਲਾਭ ਨਵੇਂ ਅਤੇ ਮੌਜੂਦਾ ਯੂਜ਼ਰਸ ਪ੍ਰਾਪਤ ਕਰ ਸਕਦੇ ਹਨ। ਜਿਓ ਦਾ ਵਾਊਚਰ 31 ਮਈ 2022 ਤੱਕ ਗੈਰ-ਕਾਨੂੰਨੀ ਐਲਾਨ ਕੀਤੇ ਜਾਣਗੇ।