Asus ਨੇ ਲਾਂਚ ਕੀਤੇ 2 ਨਵੇਂ ਸਮਾਰਟਫੋਨ

Friday, Mar 15, 2019 - 01:15 AM (IST)

Asus ਨੇ ਲਾਂਚ ਕੀਤੇ 2 ਨਵੇਂ ਸਮਾਰਟਫੋਨ

ਗੈਜੇਟ ਡੈਸਕ—ਤਾਈਵਾਨ ਦੀ ਕੰਪਨੀ ਅਸੁਸ ਨੇ ਬ੍ਰਾਜੀਲ 'ਚ ਦੋ ਨਵੇਂ ਸਮਾਰਟਫੋਨ Asus ZenFone Max Shot  ਅਤੇ ZenFone Max Plus M2  ਲਾਂਚ ਕੀਤੇ ਹਨ। ਦੋਵਾਂ ਹੀ ਫੋਨ 'ਚ ਨਵੇਂ ਕੁਆਲਕਾਮ ਸਨੈਪਡਰੈਗਨ ਪ੍ਰੋਸੈਸਰ ਦਿੱਤੇ ਗਏ ਹਨ, ਜਿਸ ਦਾ ਨਾਂ ਸਨੈਪਡਰੈਗਨ ਸਿਸਮਟ ਇਨ ਪੈਕੇਜ ਹੈ। ਫੋਨ 'ਚ 6.26 ਇੰਚ ਡਿਸਪਲੇਅ ਅਤੇ ਜ਼ਬਰਦਸਤ ਕੈਮਰੇ ਵਰਗੀਆਂ ਕਈ ਖੂਬੀਆਂ ਹਨ। 

ਕੀਮਤ
ਜੈੱਨਫੋਨ ਮੈਕਸ ਸ਼ਾਟ ਦੇ 3ਜੀ.ਬੀ. ਰੈਮ+32ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ ਕਰੀਬ 25,800 ਰੁਪਏ ਅਤੇ 4ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 29,600 ਰੁਪਏ ਹੈ। ਗੱਲ ਕਰੀਏ ਜੈੱਨਫੋਨ ਮੈਕਸ ਪਲੱਸ ਐੱਮ2 ਦੀ ਤਾਂ ਇਸ ਦੀ ਕੀਮਤ ਕਰੀਬ 24,800 ਰੁਪਏ ਹੈ।

PunjabKesari

ਸਪੈਸੀਫਿਕੇਸ਼ਨਸ
ਦੋਵਾਂ ਦੀ ਸਮਾਰਟਫੋਨਸ 'ਚ 6.26 ਇੰਚ ਫੁਲ ਐੱਚ.ਡੀ.+ਆਈ.ਪੀ.ਐੱਸ. ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਊਸ਼ਨ 1080x2280 ਪਿਕਸਲ ਹੈ। ਦੋਵੇ ਹੀ ਫੋਨ 'ਚ ਸਨੈਪਡਰੈਗਨ ਐੱਸ.ਆਈ.ਪੀ. 1 ਨਾਲ ਲੈੱਸ ਹੈ। ਫਿਲਹਾਲ ਦੋਵੇਂ ਫੋਨ ਐਂਡ੍ਰਾਇਡ 8.1 ਓਰੀਓ 'ਤੇ ਚੱਲਣਗੇ, ਪਰ ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ ਲਈ ਐਂਡ੍ਰਾਇਡ 9 ਪਾਈ ਅਪਡੇਟ ਜਾਰੀ ਕੀਤੀ ਜਾਵੇਗੀ। 

ਜੈੱਨਫੋਨ ਮੈਕਸ ਸ਼ੂਟ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਹੈ। ਇਸ 'ਚ 12 ਮੈਗਾਪਿਕਸਲ, 8 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦੇ ਰੀਅਰ ਕੈਮਰੇ ਅਤੇ ਸੈਲਫੀ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਉੱਥੇ ਜੈੱਨਫੋਨ ਮੈਕਸ ਪੱਲਸ ਐੱਮ2 'ਚ ਡਿਊਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ 'ਚ 12 ਮੈਗਾਪਿਕਸਲ ਅਤੇ 5 ਮੈਗਪਿਕਸਲ ਦੇ ਰੀਅਰ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਦੋਵਾਂ ਫੋਨਸ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।


author

Karan Kumar

Content Editor

Related News