ਗੇਮਿੰਗ ਦੇ ਸ਼ੌਕੀਨਾਂ ਲਈ ਖਾਸ ਹੈ ਆਸੁਸ ਜੇਫਯੂਰਸ

Tuesday, Jul 25, 2017 - 11:37 AM (IST)

ਗੇਮਿੰਗ ਦੇ ਸ਼ੌਕੀਨਾਂ ਲਈ ਖਾਸ ਹੈ ਆਸੁਸ ਜੇਫਯੂਰਸ

ਜਲੰਧਰ : ਤਾਈਵਾਨ ਦੀ ਕੰਪਿਊਟਰ ਨਿਰਮਾਤਾ ਕੰਪਨੀ ਆਸੁਸ ਨੇ ਗੇਮਿੰਗ ਦੇ ਸ਼ੌਕੀਨਾਂ ਲਈ ਇਕ ਅਜਿਹੇ ਲੈਪਟਾਪ ਤੋਂ ਪਰਦਾ ਉਠਾਇਆ ਹੈ, ਜੋ ਪਾਵਰਫੁਲ ਹੋਣ ਦੇ ਨਾਲ-ਨਾਲ ਆਪਣੀ ਸਮਰੱਥਾ ਵਾਲੇ ਲੈਪਟਾਪ ਤੋਂ ਲਗਭਗ ਅੱਧੇ ਸਾਈਜ਼ ਦਾ ਹੈ। ਮੈਟਲ ਬਾਡੀ ਨਾਲ ਬਣਾਏ ਗਏ ਆਸੁਸ ਰੋਗ ਜੇਫਯੂਰਸ (Zephyrus) ਲੈਪਟਾਪ ਵਿਚ ਐਨਵੀਡੀਆ ਦੀ ਜੀ ਸਾਨਿਕ ਟੈਕਨਾਲੋਜੀ ਦਿੱਤੀ ਗਈ ਹੈ, ਜੋ ਜ਼ਿਆਦਾ ਮੈਮੋਰੀ ਵਾਲੀਆਂ ਗੇਮਸ ਨੂੰ ਵੀ ਸਮੂਥਲੀ ਪਲੇਅ ਕਰਨ ਵਿਚ ਮਦਦ ਕਰੇਗੀ।

ਨਵੀਂ ਕੂਲਿੰਗ ਟੈਕਨਾਲੋਜੀ
ਇਸ ਲੈਪਟਾਪ ਨੂੰ ਲੰਮੇ ਸਮੇਂ ਤੱਕ ਲਗਾਤਾਰ ਚਲਾਉਣ ਲਈ ਆਸੁਸ ਨੇ ਅਮਰੀਕੀ ਟੈਕਨਾਲੋਜੀ ਕੰਪਨੀ ਐਨਵੀਡੀਆ ਨਾਲ ਸਾਂਝੇਦਾਰੀ ਕਰ ਕੇ ਨਵੀਂ ਕੂਲਿੰਗ ਤਕਨੀਕ ਵਿਕਸਿਤ ਕੀਤੀ ਹੈ, ਜੋ ਲੰਮੇ ਸਮੇਂ ਤੱਕ ਲੈਪਟਾਪ ਦੀ ਵਰਤੋਂ ਕਰਨ 'ਤੇ ਉਸ ਨੂੰ ਗਰਮ ਨਹੀਂ ਹੋਣ ਦੇਵੇਗੀ ਅਤੇ ਹੀਟ ਨੂੰ ਬਾਹਰ ਕਰਦੇ ਹੋਏ ਸਿਸਟਮ ਨੂੰ ਠੰਡਾ ਰੱਖਣ ਵਿਚ ਮਦਦ ਕਰੇਗੀ। ਇਸ ਤੋਂ ਇਲਾਵਾ ਲੈਪਟਾਪ ਵਿਚ ਪਤਲੇ ਤੇ ਜ਼ਿਆਦਾ ਮਜ਼ਬੂਤ ਫੈਨ ਬਲੇਡਸ ਲੱਗੇ ਹਨ, ਜੋ ਸਪੀਡ ਨਾਲ ਹੀਟ ਨੂੰ ਬਾਹਰ ਕੱਢਣ ਵਿਚ ਮਦਦ ਕਰਦੇ ਹਨ।

ਐਪ ਨਾਲ ਬਦਲ ਸਕਦੀ ਹੈ ਕੀ-ਬੋਰਡ ਦੀ ਲਾਈਟਸ
ਆਸੁਸ ਰੋਗ ਜੇਫਯੂਰਸ ਲੈਪਟਾਪ ਦੇ ਡਿਜ਼ਾਈਨ ਨੂੰ ਪਾਲਿਸ਼ਡ ਮੈਟਲ ਨਾਲ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਇਸ ਦੇ ਵੇਂਟਸ ਕਾਪਰ ਨਾਲ ਬਣੇ ਹਨ, ਜੋ ਲੈਪਟਾਪ ਨੂੰ ਪ੍ਰੀਮੀਅਮ ਲੁਕ ਦਿੰਦੇ ਹਨ। ਇਸ ਵਿਚ ਲੱਗੇ ਕੀ-ਬੋਰਡ ਦੇ ਹਰ ਇਕ ਬਟਨ ਵਿਚ ਐੱਲ. ਈ. ਡੀ. ਲਾਈਟਸ ਮੌਜੂਦ ਹਨ, ਜਿਸਦੇ ਰੰਗ ਨੂੰ ਸਮਾਰਟਫੋਨ ਐਪ ਦੀ ਮਦਦ ਨਾਲ ਬਦਲਿਆ ਜਾ ਸਕਦਾ ਹੈ। ਇਸ ਵਿਚ ਦਿੱਤੇ ਗਏ ਟ੍ਰੈਕਪੈਡ ਨੂੰ ਲੈ ਕੇ ਕੰਪਨੀ ਨੇ ਕਿਹਾ ਹੈ ਕਿ ਇਹ ਸਾਧਾਰਣ ਲੈਪਟਾਪ ਵਿਚ ਦਿੱਤੇ ਗਏ ਟ੍ਰੈਕਪੈਡ ਤੋਂ ਵੱਧ ਐਕਯੂਰੇਟ ਅਤੇ ਸਮੂਥਲੀ ਕੰਮ ਕਰਦਾ ਹੈ। ਖਾਸ ਗੱਲ ਇਹ ਹੈ ਕਿ ਲੋੜ ਪੈਣ 'ਤੇ ਟ੍ਰੈਕਪੈਡ ਨੂੰ ਨੰਬਰ ਪੈਡ ਵਿਚ ਵੀ ਬਦਲਿਆ ਜਾ ਸਕਦਾ ਹੈ। ਗੇਮਿੰਗ ਦੇ ਐਕਸਪੀਰੀਐਂਸ ਨੂੰ ਬਿਹਤਰ ਬਣਾਉਣ ਲਈ ਇਸ ਟ੍ਰੈਕ ਪੈਡ ਦੇ ਉੱਪਰ ਬਟਨ ਲੱਗੇ ਹਨ, ਜੋ ਗੇਮਿੰਗ ਮਾਊਸ ਵਾਂਗ ਗੇਮ ਵਿਚ ਵੱਖ-ਵੱਖ ਕਮਾਂਡ ਦੇਣ ਵਿਚ ਮਦਦ ਕਰਦੇ ਹਨ।

ਬਿਹਤਰੀਨ ਬੈਟਰੀ
ਇਸ ਲੈਪਟਾਪ ਲਈ ਕੰਪਨੀ ਨੇ ਖਾਸ ਬੈਟਰੀ ਬਣਾਈ ਹੈ, ਜੋ ਨਾਰਮਲ ਯੂਸੇਜ਼ 'ਤੇ 1 ਘੰਟਾ 50 ਮਿੰੰਟ ਤੱਕ ਦਾ ਬੈਕਅਪ ਦੇਵੇਗੀ, ਉਥੇ ਹੀ ਗੇਮਸ ਨੂੰ ਪਲੇਅ ਕਰਨ ਸਮੇਂ ਇਸ ਬੈਟਰੀ ਤੋਂ 90 ਮਿੰਟ ਦਾ ਬੈਕਅਪ ਮਿਲੇਗਾ। ਇਸ ਲੈਪਟਾਪ ਦੇ ਬੇਸ ਮਾਡਲ ਦੀ ਕੀਮਤ 2, 299 ਡਾਲਰ (ਲਗਭਗ 1,48,038 ਰੁਪਏ) ਤੋਂ ਸ਼ੁਰੂ ਹੋਵੇਗੀ, ਉਥੇ ਹੀ ਇਸਦਾ ਟਾਪ ਮਾਡਲ 2,699 ਡਾਲਰ (ਲਗਭਗ 1,73,775 ਰੁਪਏ) ਵਿਚ ਮਿਲੇਗਾ।

ਲੈਪਟਾਪ ਦੇ ਫੀਚਰਸ

ਡਿਸਪਲੇ - 1080 ਪਿਕਸਲਸ 15.6 ਇੰਚ ਦੀ 4 ਕੇ ਸਕ੍ਰੀਨ
ਪ੍ਰੋਸੈਸਰ - 2.8 ਗੀਗਾਹਰਟਸ ਨੂੰ ਸਪੋਰਟ ਕਰਨ ਵਾਲਾ ਇੰਟੇਲ ਕੋਰ ਆਈ 7.7700 8Q
ਰੈਮ - 16 ਜੀ. ਬੀ.
ਸਟੋਰੇਜ - 512 GBM.w SSD
ਗ੍ਰਾਫਿਕਲਸ - 8 ਜੀ. ਬੀ. GDDR5X ਰੈਮ ਨਾਲ
ਪ੍ਰੋਸੈਸਰ ਯੂਨਿਟ    ਲੈਸ NVIDIA GTX 1080
ਕਨੈਕਟੀਵਿਟੀ    ਇਕ USB 3.1 ਪੋਰਟਸ, USB ਥੰਡਰਬੋਲਟ 3 ਪੋਰਟ, ਫੁਲ ਸਾਈਜ਼ HDMI ਪੋਰਟ ਅਤੇ ਇਕ ਹੈੱਡਫੋਨ ਜੈੱਕ


Related News