ਆਸੂਸ ਨੇ ਕੀਤਾ 2 ਲੈਪਟਾਪਸ ਦਾ ਐਲਾਨ, ਫੀਚਰਸ ਹਨ ਦਮਦਾਰ
Friday, Aug 19, 2016 - 11:19 AM (IST)
.jpg)
ਜਲੰਧਰ : ਆਸੂਸ ਨੇ ਨਵੇਂ ਜ਼ੈਨਬੁੱਕ 3 ਲੈਪਟਾਪ ਅਤੇ ਟਰਾਂਸਫਾਰਮਰ 3 ਪ੍ਰੋ ਪਰਸਨਲ ਕੰਪਿਊਟਰ ਦੀ ਘੋਸ਼ਣਾ ਕੀਤੀ ਹੈ। ਜ਼ੈਨੈਬੁੱਕ 3 ਅਤੇ ਟਰਾਂਸਫਾਰਮਰ 3 ਪ੍ਰੋ ਅਕਤੂਬਰ ਮਹੀਨੇ ਤੋਂ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ, ਐਮਜ਼ਾਨ, ਸਨੈਪਡੀਲ ਅਤੇ ਕੰਪਨੀ ਦੇ ਸਟੋਰਸ ''ਤੇ ਉਪਲੱਬਧ ਹੋਣਗੇ। ਜ਼ੈਨਬੁੱਕ 3 ਦੀ ਕੀਮਤ 1,47,990 ਰੁਪਏ ਅਤੇ ਟਰਾਂਸਫਾਰਮਰ 3 ਪ੍ਰੋ 1,44,990 ਰੁਪਏ ਰੱਖੀ ਗਈ ਹੈ।
ਜ਼ੈਨਬੁੱਕ 3 ਨੂੰ ਰਾਇਲ ਬਲੂ , ਰੋਜ਼ ਗੋਲਡ ਅਤੇ ਕਵਾਰਟਜ ਗ੍ਰੇ ਰੰਗ ''ਚ ਪੇਸ਼ ਕੀਤਾ ਗਿਆ ਹੈ। ਇਸ ''ਚ ਇੰਟੈੱਲ ਦਾ ਕੋਰ ਆਈ7 ਪ੍ਰੋਸੈਸਰ ਲਗਾ ਹੈ ਜੋ ਵਿੰਡੋਜ਼ 10 (64 ਬਿਟ) ''ਤੇ ਚੱਲੇਗਾ। ਜ਼ੈੱਨਬੁੱਕ 3 ''ਚ 12.5 ਇੰਚ ਦੀ ਐੱਲ. ਈ. ਡੀ. ਬੈਕਲਿਟ ਡਿਸਪਲੇ ਲੱਗੀ ਹੈ ਜੋ ਫੁੱਲ. ਐੱਚ. ਡੀ ਰੇਜ਼ੋਲਿਊਸ਼ਨ ਨੂੰ ਸਪੋਰਟ ਕਰਦੀ ਹੈ। ਇਸ ''ਚ ਵੀ. ਜੀ. ਏ. ਕੈਮਰਾ, ਇੰਟੈੱਲ ਐੱਚ. ਡੀ ਗਰਾਫਿਕਸ ਕਾਰਡ, ਫਿੰਗਰਪ੍ਰਿੰਟ ਸੈਂਸਰ, 40 WHrs ਬੈਟਰੀ, ਵਨ ਹੈੱਡਫੋਨ ਜੈੱਕ ਅਤੇ ਯੂ. ਐੱਸ. ਬੀ. ਟਾਈਪ ਸੀ ਪੋਰਟ ਦਿੱਤਾ ਗਿਆ ਹੈ। ਇਹ 8 ਜੀ. ਬੀ. ਅਤੇ 16 ਜੀ. ਬੀ. ਦੀ ਐੱਲ. ਪੀ. ਡੀ. ਡੀ. ਆਰ3 ਰੈਮ ਦੇ ਨਾਲ ਆਉਂਦਾ ਹੈ।
ਪ੍ਰੈਸ ਰਿਲੀਜ਼ ਦੇ ਦੌਰਾਨ ਆਸੂਸ ਨੇ ਕਿਹਾ ਕਿ ਨਵੀਂ ਪੀੜ੍ਹੀ ਦੀ ਜ਼ੈਨਬੁੱਕ ਨੂੰ ਪੂਰੀ ਤਰ੍ਹਾਂ ਨਾਲ ਰੀਡਿਜ਼ਾਇਨ ਕੀਤਾ ਗਿਆ ਹੈ ਜਿਸ ਦੇ ਨਾਲ ਇਹ 11.9 ਐੱਮ. ਐੱਮ. ਪਤਲਾ ਹੋ ਗਿਆ ਹੈ ਅਤੇ ਇਸ ਦਾ ਭਾਰ 910 ਗਰਾਮ ਹੈ । ਹਲਕੇ ਡਿਜ਼ਾਇਨ ਲਈ ਇਸ ''ਚ ਏਅਰੋਸਪੇਸਗ੍ਰੇਡ ਐਲੂਮੀਨੀਅਮ ਅਲੌਏ ਦਾ ਇਸਤੇਮਾਲ ਕੀਤਾ ਗਿਆ ਹੈ।
ਟਰਾਂਸਫਾਰਮਰ 3 ਪ੍ਰੋ ਦੀ ਗੱਲ ਕਰੀਏ ਤਾਂ ਇਹ 12.6 ਇੰਚ ਡਿਸਪਲੇ ਸਾਇਜ਼ ਦੇ ਨਾਲ ਆਵੇਗਾ ਜਿਸਦਾ ਪਿਕਸਲ ਰੈਜ਼ੋਲਿਊਸ਼ਨ 2880x1920 ਹੈ।ਇਸ ''ਚ ਇੰਟੈੱਲ ਕੋਰ ਆਈ7 ਪ੍ਰੋਸੈਸਰ, ਵਿੰਡੋਜ਼ 10 (64 ਬਿੱਟ) ਓ .ਐੱਸ. 16 ਜੀ. ਬੀ. ਰੈਮ, ਇੰਟੈੱਲ ਐੱਚ. ਡੀ. ਗ੍ਰਾਫਿਕਸ, 39WHrs ਬੈਟਰੀ, ਇੱਕ ਐੱਚ. ਡੀ. ਐੱਮ. ਆਈ. ਇਕ ਟਾਈਪ ਸੀ ਪੋਰਟ ਅਤੇ ਯੂ. ਐੱਸ. ਬੀ. 2.0 ਪੋਰਟ ਦਿੱਤਾ ਗਿਆ ਹੈ।
ਟਰਾਂਸਫਾਰਮਰ 3 ਪ੍ਰੋ ਸਿਰਫ਼ 8.35 ਐੱਮ. ਐੱਮ. ਮੋਟਾ ਹੈ ਅਤੇ ਇਹ ਡਾਇਮੰਡ ਕੱਟ ਡਿਜ਼ਾਇਨ ਦੇ ਨਾਲ ਆਉਂਦਾ ਹੈ। ਆਸੂਸ ਟਰਾਂਸਫਾਰਮਰ 3 ਪ੍ਰੋ ''ਚ ਮੇਟਲ ਕਿਕਸਟੈਂਡ ਵੀ ਦਿੱਤਾ ਗਿਆ ਹੈ। ਇਹ ਪਰਸਨਲ ਕੰਪਿਊਟਰ ਸਟੋਨ, ਚਾਰਕੋਲ, ਏਬਰ ਜਿਹੇ ਰੰਗਾਂ ''ਚ ਆਵੇਗਾ।