Xiaomi ਨੇ ਐਪਲ ਨੂੰ ਪਛਾੜਿਆ
Tuesday, Aug 04, 2015 - 03:47 PM (IST)
ਜਲੰਧਰ- ਚੀਨੀ ਐਪਲ ਦੇ ਨਾਮ ਨਾਲ ਮਸ਼ਹੂਰ ਸਮਾਰਟਫੋਨ ਕੰਪਨੀ ਜਿਓਮੀ ਨੇ ਸਮਾਰਟਫੋਨ ਬਾਜ਼ਾਰ ''ਚ ਫਿਰ ਬਾਜ਼ੀ ਮਾਰ ਲਈ ਹੈ। ਚੀਨ ਸਮਾਰਟਫੋਨ ਨਿਰਮਾਤਾ ਜਿਓਮੀ ਵਿਕਰੀ ਚਾਰਟ ''ਚ ਪਹਿਲੇ ਨੰਬਰ ''ਤੇ ਪਹੁੰਚ ਗਈ ਹੈ। ਤਿਮਾਹੀ ਅਨੁਸਾਰ ਮਾਰਚ ਤੋਂ ਜੂਨ 2015 ਤਕ ਜਿਓਮੀ ਚੀਨੀ ਸ਼ੇਅਰ ਬਾਜ਼ਾਰ ''ਚ 15.9 ਫੀਸਦੀ ਨਾਲ ਪਹਿਲੇ ਨੰਬਰ ''ਤੇ ਪਹੁੰਚ ਗਈ ਹੈ ਉਥੇ ਹੁਆਵੀ 15.7 ਫੀਸਦੀ ਦੇ ਨਾਲ ਉਸ ਦੇ ਪਿੱਛੇ ਹੈ।
ਪਿਛਲੀਆਂ ਦੋ ਤਿਮਾਹੀਆਂ ''ਚ ਐਪਲ ਨੰਬਰ ਵਨ ''ਤੇ ਪਹੁੰਚ ਗਈ ਸੀ ਜਿਸ ਦੇ ਸ਼ੇਅਰ ਥੱਲੇ ਡਿੱਗਣ ਨਾਲ ਇਹ ਤੀਜੇ ਨੰਬਰ ''ਤੇ ਪਹੁੰਚ ਗਿਆ। ਸੈਮਸੰਗ ਤੇ ਵੀਵੋ ਸਲਾਈਡ ''ਚ ਚੌਥੇ ਤੇ ਪੰਜਵੇਂ ਨੰਬਰ ''ਤੇ ਹੈ। cnet ਦੇ canalys ਨੇ ਤਿਮਾਹੀ ਅੰਕੜਿਆਂ ''ਚ ਐਪਲ ਨੂੰ ਮੌਜੂਦਾ ਬਾਜ਼ਾਰ ''ਚ ਹਿੱਸੇਦਾਰੀ ਦੀ ਪੇਸ਼ਕੇਸ਼ ਨਹੀਂ ਕੀਤੀ ਸੀ। ਸ਼ੇਅਰ ਬਾਜ਼ਾਰ ''ਚ ਜਿਓਮੀ ਦੇ ਲਈ 15.8 ਫੀਸਦੀ, ਹੁਆਵੀ ਲਈ 15.4 ਫੀਸਦੀ ਤੇ ਐਪਲ ਲਈ 12.2 ਫੀਸਦੀ ਦੀ ਹਿੱਸੇਦਾਰੀ ਰਹੀ ਹੈ।
Canalys ਦੇ ਵਿਸ਼ਲੇਸ਼ਣ Jingwen ਵੈਂਗ ਅਨੁਸਾਰ ਮੁੱਖ ਬ੍ਰਾਂਡਾਂ ਦੇ ''ਚ ਮੁਕਾਬਲੇਬਾਜ਼ੀ ਦਾ ਇੰਨੀ ਤ੍ਰੀਵਤਾ ਕਦੇ ਨਹੀਂ ਸੀ। ਹੁਆਵੀ ਵਲੋਂ ਆਪਣੇ ਉਤਪਾਦ ਮਾਰਜਿਨ ਜਾਂ ਮੁਨਾਫੇ ''ਚ ਕੋਈ ਸਮਝੋਤਾ ਕੀਤੇ ਬਿਨਾਂ ਆਪਣੇ ਇਤਿਹਾਸ ''ਚ ਸਭ ਤੋਂ ਵੱਧ ਸਮਾਰਟਫੋਨ ਵੇਚਣ ਵਾਲੀ ਕੰਪਨੀ ਬਣ ਗਈ ਹੈ। ਚੀਨ ਦੇ ਬਾਜ਼ਾਰ ''ਚ ਐਪਲ ਤੇ ਸੈਮਸੰਗ ਦੀ ਵਿਕਰੀ ਗਤੀਵਿਧੀਆਂ ''ਚ ਵਾਧਾ ਹੋਇਆ ਹੈ। ਜਿਓਮੀ ਨੇ ਏਸ਼ਿਆਈ ਦੇਸ਼ਾਂ ''ਚ ਵੀ ਤੇਜ਼ੀ ਨਾਲ ਵਾਧਾ ਹਾਸਲ ਕੀਤਾ ਹੈ।
