No Tension ਡਰਾਈਵਿੰਗ ਲਈ ਤੁਹਾਡੀਆਂ ਉਂਗਲਾਂ ਦੇ ਇਸ਼ਾਰੇ ''ਤੇ ਚੱਲੇਗਾ ਇਹ App

07/31/2015 6:45:04 PM

ਜਲੰਧਰ- ਡਰਾਈਵਮੋਡ ਇਕ ਬਹੁਤ ਹੀ ਸਿੰਪਲ ਐਪ ਹੈ ਜੋ ਕਿ ਇਕ ਸਿੰਪਲ ਕੰਮ ਕਰਦਾ ਹੈ। ਇਹ ਐਪ ਐਂਡਰਾਇਡ ਫੋਨਸ ਲਈ ਨੈਵੀਗੇਸ਼ਨ, ਆਡਿਓ ਦੇ ਨਾਲ-ਨਾਲ ਕਾਨਟੈਕਟਸ ਨੂੰ ਬਹੁਤ ਹੀ ਘੱਟ ਧਿਆਨ ਭਟਕਾਏ ਬਿਨਾਂ ਇਕ ਸਿੰਪਲ ਤੇ ਸਵਾਈਪਏਬਲ ਇੰਟਰਫੇਸ ਪ੍ਰਧਾਨ ਕਰਦਾ ਹੈ। ਪਿਛਲੇ ਹਫਤੇ ਹੀ ਡਰਾਈਵਮੋਡ ਨੇ ਇਸ ਦਾ ਬੀਟਾ ਵਰਜ਼ਨ ਲਾਂਚ ਕੀਤਾ ਸੀ ਤੇ ਹੁਣ ਉਸ ਦਾ ਨਵਾਂ ਵਰਜ਼ਨ 2.0 ਐਕਸ ਲਾਂਚ ਕਰ ਦਿੱਤਾ ਹੈ ਤੇ ਤੁਸੀਂ ਇਸ ਨੂੰ ਗੂਗਲ ਪਲੇ ਸਟੋਰ ''ਚੋਂ ਫ੍ਰੀ ਡਾਊਨਲੋਡ ਕਰ ਸਕਦੇ ਹੋ। 

Installation and setup

ਇਸ ਐਪ ਨੂੰ ਇੰਸਟਾਲ ਤੇ ਲਾਂਚ ਕਰਨ ਤੋਂ ਬਾਅਦ ਡਰਾਈਵਮੋਡ ਤੁਹਾਡੇ ਤੋਂ ਤੁਹਾਡੀ ਪਸੰਦੀਦਾ ਥਾਵਾਂ ਜਿਵੇਂ ਕਿ ਤੁਹਾਡਾ ਘਰ ਜਾਂ ਕੰਮ ਕਰਨ ਦੀ ਥਾਂ ਬਾਰੇ ਪੁੱਛਦਾ ਹੈ ਤੇ ਤੁਸੀਂ ਆਪਣੀ ਪਸੰਦੀਦਾ ਆਡਿਓ ਐਪਸ ਤੇ ਨੈਵੀਗੇਸ਼ਨ ਐਪਸ ਨੂੰ ਵੀ ਚੁਣ ਸਕਦੇ ਹੋ। 

Drivemode overlay

ਜਦੋਂ ਤੁਸੀਂ ਇਸ ਐਪ ਦੀ ਵਰਤੋਂ ਨਹੀਂ ਕਰ ਰਹੇ ਹੁੰਦੇ ਤਾਂ ਇਹ ਐਪ ਸਕਰੀਨ ਦੇ ਖੱਬੇ ਸਾਈਡ ''ਤੇ ਲੁੱਕ ਜਾਂਦਾ ਹੈ ਤੇ ਇਕ ਟੱਚ ਜਾਂ ਸਵਾਈਪ ਦੇ ਨਾਲ ਵਾਪਸ ਆ ਜਾਂਦਾ ਹੈ ਤੇ ਇਸ ਦਾ ਓਵਰਲੇ ਬਹੁਤ ਹੀ ਸੌਖਾ ਹੈ ਤੇ ਚਾਰ ਸਕਰੀਨ ਡਰਾਈਵਿੰਗ ਫੰਕਸ਼ਨਜ਼ ਦੇ ਨਾਲ ਆਉਂਦਾ ਜਿਵੇਂ ਕਿ ਕਾਨਟੈਕਟਸ, ਮਿਊਜ਼ਿਕ, ਨੈਵੀਗੇਸ਼ਨ ਤੇ ਸੈਟਿੰਗਸ। ਉਪਰ ਜਾਂ ਥੱਲੇ ਸਵਾਈਪ ਕਰਕੇ ਤੁਸੀਂ ਇਨ੍ਹਾਂ ''ਚੋਂ ਕਿਸੇ ਨੂੰ ਚੁਣ ਸਕਦੇ ਹੋ ਤੇ ਡਰਾਈਵਮੋਡ ਉਸ ਫੰਕਸ਼ਨ ਦਾ ਨਾਮ ਬੋਲ ਕੇ ਦੱਸਦਾ ਹੈ।

-ਐਪ ਦੇ ਥੱਲੇ ਨੀਲੇ ਰੰਗ ਨਾਲ ਕਾਨਟੈਕਟਸ ਸਕਰੀਨ ਬਣੀ ਹੋਈ ਹੈ ਜਿਸ ਨੂੰ ਟੈਪ ਕਰਨ ''ਤੇ ਤੁਹਾਡੇ ਪਸੰਦੀਦਾ ਕਾਨਟੈਕਟਸ ਤੁਹਾਨੂੰ ਦਿਖਾਈ ਦੇਣਗੇ ਤੇ ਜਿਸ ਕਾਨਟੈਕਟ ''ਤੇ ਤੁਸੀਂ ਟੈਪ ਕਰੋਗੇ ਇਹ ਉਸ ਨੂੰ ਕਾਲ ਜਾਂ ਮੈਸੇਜ ਸੈਂਡ ਕਰ ਦੇਵੇਗਾ। 

-ਕਾਨਟੈਕਟਸ ਤੋਂ ਉਪਰ ਨੂੰ ਸਵਾਈਪ ਕਰਦੇ ਹੋ ਤਾਂ ਇਹ ਤੁਹਾਨੂੰ ਗ੍ਰੀਨ ਮਿਊਜ਼ਿਕ ਸਕਰੀਨ ''ਤੇ ਲੈ ਆਏਗਾ ਤੇ ਉਸ ''ਤੇ ਟੈਪ ਕਰਨ ''ਤੇ ਤੁਹਾਨੂੰ ਟਰਾਂਸਪੇਰੈਂਟ ਆਡਿਓ ਕੰਟਰੋਲਸ ਮਿਲਣਗੇ। 

-ਮਿਨੀਮਾਈਜ਼ ''ਤੇ ਕਲਿੱਕ ਕਰਦੇ ਹੋ ਤਾਂ ਇਹ ਐਪ ਤੁਹਾਨੂੰ ਵਾਪਸ ਓਵਰਲੇ ''ਤੇ ਲੈ ਜਾਵੇਗਾ ਤੇ ਇਕ ਸਵਾਈਪ ਨਾਲ ਤੁਸੀਂ ਰੈਡ ਨੈਵੀਗੇਸ਼ਨ ਸਕਰੀਨ ''ਤੇ ਪਹੁੰਚ ਸਕਦੇ ਹੋ। ਨੈਵੀਗੇਸ਼ਨ ਸਕਰੀਨ ''ਤੇ ਕਲਿੱਕ ਕਰਨ ਤੋਂ ਬਾਅਦ ਇਹ ਤੁਹਾਨੂੰ ਪਸੰਦੀਦਾ ਥਾਵਾਂ ''ਤੇ ਲੈ ਜਾਵੇਗਾ ਜਿਹੜੀਆਂ ਤੁਸੀਂ setup ਦੌਰਾਨ ਸਿਲੈਕਟ ਕੀਤੀਆਂ ਸੀ। 

-ਗ੍ਰੇ ਸੈਟਿੰਗ ਬਟਨ ਤੁਹਾਨੂੰ ਵਧੇਰੇ ਆਪਸ਼ਨ ਪ੍ਰੋਵਾਈਡ ਕਰਦਾ ਹੈ ਤਾਂਕਿ ਤੁਹਾਡੀ ਡਰਾਈਵ ਹੋਰ ਸੇਫ ਹੋ ਸਕੇ। ਇਸ ਦੇ ''ਚ ਤੁਸੀਂ ਆਪਣੀ ਨੈਵੀਗੇਸ਼ਨ, ਮਿਊਜ਼ਿਕ ਤੇ ਕਮਿਊਨਿਕੇਸ਼ਨ ਐਪ ਤੇ ਕਾਨਟੈਕਟਸ ਦੇ ''ਚ ਐਂਟਰੀ ਕਰ ਸਕੋਗੇ। ਤੁਸੀਂ Do Not Disturb ਮੋਡ ਦੀ ਵਰਤੋਂ ਵੀ ਕਰ ਸਕਦੇ ਹੋ ਜੋ ਕਿ ਤੁਹਾਡੀ ਆਟੋਮੈਟਿਕਲੀ ਕਾਲ ਜਾਂ ਮੈਸੇਜ ਨੂੰ ਉੱਚੀ ਬੋਲਣ ਤੋਂ ਰੋਕਦਾ ਹੈ।

Is it any safer?

ਇਸ ਦੀ ਕੁਝ ਦੇਰ ਵਰਤੋਂ ਤੋਂ ਬਾਅਦ ਤੁਹਾਨੂੰ ਇਹ ਐਪ ਬਹੁਤ ਆਸਾਨ ਲੱਗੇਗ ਤੇ ਬਿਨਾਂ ਫੋਨ ਨੂੰ ਦੇਖੇ ਤੁਸੀਂ ਇਸ ਦੀ ਵਰਤੋਂ ਕਰ ਸਕੋਗੇ। ਇਸ ਦੇ ਬੋਲਣ ਤੇ ਕਲਰ ਕੋਡਿੰਗ ਤੁਹਾਡੀਆਂ ਅੱਖਾਂ ਤੇ ਕੰਨਾਂ ਨੂੰ ਇਹ ਦਰਸ਼ਾਏਗੀ ਕਿ ਤੁਸੀਂ ਇੰਟਰਫੇਸ ''ਚ ਕਿਥੇ ਹੋ। ਅਸੀਂ ਉਮੀਦ ਕਰਦੇ ਹਾਂ ਕਿ ਡਿਵੈਲਪਰਸ ਇਸ ਦੇ ਫੀਚਰਸ ''ਚ ਆਉਣ ਵਾਲੇ ਸਮੇਂ ''ਚ ਵਧੇਰੇ ਬਦਲਾਅ ਲੈ ਕੇ ਆਉਣਗੇ।


Related News