ਭਾਰਤ ''ਚ ਇਸ ਸਾਲ ਦੇ ਆਖਿਰ ''ਚ ਪੇਸ਼ ਹੋਵੇਗੀ Aprilia Tuono V4 1100 Factory

04/19/2019 6:39:29 PM

ਆਟੋ ਡੈਸਕ—Aprilia ਇਸ ਵੇਲੇ 2019 ਲਈ ਆਪਣੀ Aprilia Tuono V4 1100 Factory 'ਤੇ ਕੰਮ ਕਰ ਰਹੀ ਹੈ, ਜਿਸ 'ਚ ਸੈਮੀ-ਐਕਟੀਵ ਸਸਪੈਂਸ਼ਨ ਅਤੇ ਕਲਰ ਸਕੀਮ 'ਚ ਹਲਕੇ ਬਦਲਾਅ ਕਰਨ ਜਾ ਰਹੀ ਹੈ। ਬਾਈਕ 'ਚ Tuono V4 Factory 'ਚ ਸਮਾਨ  1077 cc, V4 ਇੰਜਣ ਦਿੱਤਾ ਗਿਆ ਹੈ ਜੋ 175bhp ਦੀ ਪਾਵਰ ਅਤੇ 121Nmਦਾ ਟਾਰਕ ਜਨਰੇਟ ਕਰਦਾ ਹੈ।  Aprilia Tuono V4 Factory  ਨੂੰ ਭਾਰਤ 'ਚ ਇਸ ਸਾਲ ਦੇ ਆਖਿਰ ਤਕ ਪੇਸ਼ ਕੀਤਾ ਜਾ ਸਕਦਾ ਹੈ। ਕੀਮਤ ਦੀ ਗੱਲ ਕਰੀਏ ਤਾਂ  2019 Tuono V4 Factory ਦੀ ਕੀਮਤ ਭਾਰਤ 'ਚ 20 ਲੱਖ ਰੁਪਏ (ਐਕਸ ਸ਼ੋਰੂਮ) ਹੋ ਸਕਦੀ ਹੈ।

ਨਵੇਂ ਅਪਡੇਟਸ 'ਚ ਕੰਪਨੀ ਨਵੇਂ  Ohlins Smart EC 2.0 ਇਲੈਕਟ੍ਰਾਨਿਕ ਸੇਮੀ-ਐਕਟੀਵ ਸਸਪੈਂਸ਼ਨ ਸਿਸਟਮ ਨੂੰ ਸ਼ਾਮਲ ਕਰ ਰਹੀ ਹੈ, ਜਿਸ 'ਚ ਦੋ ਮੋਡਸ- ਸੈਮੀ ਐਕਟੀਵ ਅਤੇ ਮੈਨਿਊਲ ਦਿੱਤਾ ਜਾਵੇਗਾ। ਸੈਮੀ-ਐਕਟੀਵ ਮੋਡ 'ਚ ਬਾਈਕ ਦੀ ਇਲੈਕਟ੍ਰਾਨਿਕਸ ਹਰ ਚੀਜ਼ 'ਚ ਰਾਈਡਰ ਦੀ ਸਹਾਇਤਾ ਕਰੇਗਾ, ਜਦਕਿ ਮੈਨਿਊਲ ਸੈਟਿੰਗ 'ਚ ਰਾਈਡਰ ਨੂੰ ਆਪਣੀ ਸੈਟਿੰਗਸ ਚੁਣਨ ਅਤੇ ਇਲੈਕਟ੍ਰਾਨਿਕਸ ਨੂੰ ਡਿਸੇਬਲ ਕਰਨ ਦੀ ਅਨੁਮਤਿ ਦਿੰਦਾ ਹੈ। ਸੈਮੀ-ਐਕਟੀਵ ਮੋਡ ਲਗਾਤਾਰ ਸਾਹਮਣੇ ਅਤੇ ਪਿਛੇ ਦੇ ਸਸਪੈਂਸ਼ ਨਾਲ ਪ੍ਰਤੀਕਿਰਿਆ ਦਾ ਮੂਲਾਂਕਣ ਕਰਦਾ ਹੈ ਅਤੇ ਰਾਈਡਰ ਦੇ ਥ੍ਰਾਟਲ ਅਤੇ ਬ੍ਰੇਕ ਦੇ ਇਨਪੁੱਟ ਨੂੰ ਐਡਜਸਟ ਕਰਦਾ ਹੈ। ਮੈਨਿਉਲ ਮੋਡ ਨਾਲ ਤਿੰਨ ਪ੍ਰੀ-ਸੈਟ ਪੈਰਾਮੀਟਰਸ ਆਉਂਦੇ ਹਨ।

Track, Sport ਅਤੇ Road ਸੈਟਿੰਗ ਦੀ ਮਦਦ ਨਾਲ ਸਸਪੈਂਸ਼ਨ ਦੀ ਬਿਹਤਰ ਪਰਫਾਰਮੈਂਸ ਨੂੰ ਆਪਣੇ ਹਿਸਾਬ ਨਾਲ ਸੈੱਟ ਕਰ ਸਦਕੇ ਹਨ। ਇਸ ਤੋਂ ਇਲਾਵਾ ਇਸ 'ਚ ਐਡਵਾਂਸਡ ਆਬਜੈਕਟ ਆਧਾਰਿਤ ਟਿਊਰਿੰਗ ਇੰਟਰਫੇਸ ਦਿੱਤਾ ਗਿਆ ਹੈ ਜਿਸ ਨੂੰ ਆਪਣੇ ਹਿਸਾਬ ਨਾਲ ਸੈਟ ਕਰ ਸਕਦੇ ਹੋ। ਇਸ ਤੋਂ ਇਲਾਵਾ ਫੈਕਟਰੀ 'ਚ  Aprilia Performance Ride Control (APRC) ਕੰਟਰੋਲ ਸਿਸਟਮ ਵੀ ਦਿੱਤਾ ਗਿਆ ਹੈ ਜੋ ਐਡਵਾਂਸਡ ਇਲੈਕਟ੍ਰਾਨਿਕ ਰਾਈਡਰ ਐਡਸ ਨੂੰ ਜਾਰੀ ਰੱਖਦਾ ਹੈ, ਜਿਸ 'ਚ ਬਾਈ-ਡਾਇਰੈਕਸ਼ਨਲ ਕਵਿਕਸ਼ਿਫਟਰਸ, ਕਾਰਨਿੰਗ ਏ.ਬੀ.ਐੱਸ. , 8 ਸਟੇਜ਼ ਟ੍ਰੈਕਸ਼ਨ ਕੰਟਰੋਲ, ਐਂਟੀ-ਲਿਫਟ, ਲਾਂਚ ਕੰਟਰੋਲ, ਪਿਨ ਲੈਨ ਲਿਮਿਟਰ, ਕਰੂਜ਼ ਕੰਰਟੋਲ, ਵ੍ਹੀਲ ਕੰਟਰੋਲ ਅਤੇ ਲਾਂਗ ਕੰਟਰੋਲ ਸ਼ਾਮਲ ਹਨ।


Karan Kumar

Content Editor

Related News