ਫੰਕੀ ਲੁੱਕ ਵਾਲਾ Aprilia SR max 300 ਸਕੂਟਰ ਭਾਰਤ ''ਚ ਆਇਆ ਨਜ਼ਰ

01/19/2019 3:34:25 PM

ਗੈਜੇਟ ਡੈਸਕ- ਅਪ੍ਰੀਲਿਆ ਦੀ ਫੰਕੀ ਲੁੱਕ ਵਾਲੀ SR ਮੈਕਸ 300 ਸਕੂਟਰ ਭਾਰਤ 'ਚ ਵੇਖੀ ਗਈ ਹੈ ਤੇ ਇਹ ਸਕੂਟਰ ਗੋਆ 'ਚ ਸਪਾਟ ਹੋਈ ਹੈ। ਗਾਹਕਾਂ ਦੀ ਪ੍ਰਤੀਕਿਰੀਆ ਲੈਣ ਲਈ ਇਸ ਨੂੰ ਅਪ੍ਰੀਲਿਆ ਡੀਲਰਸ਼ਿਪ 'ਤੇ ਸ਼ੋਅਕੇਸ ਕੀਤਾ ਗਿਆ ਹੈ। ਪਰ ਇਸ ਸਕੂਟਰ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ ਜਾਂ ਨਹੀਂ ਇਹ ਅਜੇ ਤੱਕ ਸਪੱਸ਼ਟ ਨਹੀਂ ਹੋ ਪਾਇਆ ਹੈ। 

ਅਪ੍ਰੀਲਿਆ SR Max 300 ਇੱਕ ਪ੍ਰੀਮੀਅਮ ਤੇ ਆਟੋਮੈਟਿਕ ਸਕੂਟਰ ਹੈ। ਇਸ ਦੇ ਫਰੰਟ 'ਚ ਵੱਡੇ ਏਪਰਾਨ, ਟਵੀਨ ਪ੍ਰੋਜੈਕਟਰ ਹੈੱਡਲੈਂਪ, ਐੱਲ. ਈ. ਡੀ ਟਰਨ ਇੰਡੀਕੈਟਰ,  ਡੀ. ਆਰ. ਐੱਲ, ਹੈੱਡਲੈਂਪ ਤੇ ਵਿੰਡਸ਼ਿਲਡ ਦੇ 'ਚ ਹਾਈ ਡੈਫੀਨੈਸ਼ਨ ਕੈਮਰਾ ਲਗਾ ਹੈ।

ਅਪ੍ਰੀਲਿਆ SR Max 300 ਲਾਂਗ ਡਿਸਟੈਂਸ ਲਈ ਇਕ ਪਰਫੈਕਟ ਸਕੂਟਰ ਹੋ ਸਕਦੀ ਹੈ। ਇਸ 'ਚ ਸਪਲੀਟ ਫੁੱਟਬੋਰਡ, ਵੱਡੇ ਸੀਟ, ਅਪਰਾਈਟ ਰਾਈਡਿੰਗ ਪੋਜਿਸ਼ਨ ਤੇ ਵੱਡੇ ਵ੍ਹੀਲਬੇਸ ਇਸ ਨੂੰ ਲਾਂਗ ਟੂਅਰਿੰਗ ਲਈ ਇਕ ਆਦਰਸ਼ ਸਕੂਟਰ ਬਣਾਉਂਦੇ ਹਨ। ਹੋਰ ਮੁੱਖ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਯੂ. ਐੱਸ. ਬੀ ਚਾਰਜਿੰਗ ਪੋਰਟ ਤੇ 9.0 ਇੰਚ ਦਾ ਟੀ. ਐੱਫ. ਟੀ ਡਿਸਪਲੇਅ ਮਿਲਦੀ ਹੈ ਜੋ ਕਿ ਬਲੂਟੁੱਥ ਕੁਨੈੱਕਟੀਵਿਟੀ ਦੇ ਨਾਲ ਆਉਂਦਾ ਹੈ।PunjabKesari
ਅਪ੍ਰੀਲਿਆ SR Max 300 'ਚ 278 ਸੀ. ਸੀ ਦਾ ਸਿੰਗਲ-ਸਿਲੰਡਰ ਲਿਕਵਿਡ-ਕੁਲਡ ਇੰਜਣ ਦਿੱਤਾ ਗਿਆ ਹੈ ਜੋ ਕਿ 22 ਬੀ. ਐੱਚ. ਪੀ ਦੀ ਪਾਵਰ ਤੇ 23 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ ਸੀ. ਵੀ. ਟੀ. ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਜੇਕਰ ਭਾਰਤ 'ਚ ਅਪ੍ਰੀਲਿਆ SR Max 300 ਨੂੰ ਲਾਂਚ ਕੀਤਾ ਜਾਂਦਾ ਹੈ ਤਾਂ ਇਹ ਹੁੱਣ ਤੱਕ ਦੀ ਸਭ ਤੋਂ ਪਾਵਰਫੁੱਲ ਤੇ ਮਹਿੰਗੀ 'ਚੋਂ ਇਕ ਹੋ ਜਾਵੇਗੀ।

ਅਪ੍ਰੀਲਿਆ SR Max 300 'ਚ 278 ਸੀ. ਸੀ ਦਾ ਸਿੰਗਲ- ਸਿਲੰਡਰ ਲਿਕਵਿਡ-ਕੁਲਡ ਇੰਜਣ ਦਿੱਤਾ ਗਿਆ ਹੈ ਜੋ ਕਿ 22 ਬੀ. ਐੱਚ. ਪੀ. ਦੀ ਪਾਵਰ ਤੇ 23 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ ਸੀ. ਵੀ. ਟੀ. ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਜੇਕਰ ਭਾਰਤ 'ਚ ਅਪ੍ਰੀਲਿਆ SR Max 300 ਨੂੰ ਲਾਂਚ ਕੀਤਾ ਜਾਂਦਾ ਹੈ ਤਾਂ ਇਹ ਹੁੱਣ ਤੱਕ ਦੀ ਸਭ ਤੋਂ ਪਾਵਰਫੁੱਲ ਤੇ ਮਹਿੰਗੀ 'ਚੋਂ ਇਕ ਹੋ ਜਾਵੇਗੀ। ਇਸ 'ਚ ਜ਼ਿਆਦਾ ਸਟੋਰੇਜ ਤੇ ਬੇਹੱਦ ਹੀ ਵੱਡੀ 15.5 ਲਿਟਰ ਦਾ ਫਿਊਲ ਟੈਂਕ ਲਗਾਇਆ ਗਿਆ ਹੈ।

ਸਸਪੈਂਸ਼ਨ ਲਈ ਅਪ੍ਰੀਲਿਆ SR Max 300 ਦੇ ਫਰੰਟ 'ਚ ਟੈਲੀਸਕੋਪਿਕ ਫਾਰਕਸ ਤੇ ਰੀਅਰ 'ਚ ਟਵੀਨ ਸ਼ਾਕ ਅਬਸ਼ਾਰਬਰ ਦਿੱਤਾ ਗਿਆ ਹੈ। ਉਥੇ ਹੀ ਬ੍ਰੇਕਿੰਗ ਲਈ ਸਕੂਟਰ ਦੇ ਅਗਲੇ ਪਹੀਏ 'ਚ 260 ਮਿਲੀਮੀਟਰ ਦਾ ਅਤੇ ਪਿਛਲੇ ਪਹੀਏ 'ਚ 220 ਮਿਲੀਮੀਟਰ ਦਾ ਡਿਸਕ ਬ੍ਰੇਕ ਦਿੱਤੀ ਗਈ ਹੈ। ਇੰਨਾ ਹੀ ਨਹੀਂ ਇਸ 'ਚ ਡਿਊਲ-ਚੈਨਲ ਏ. ਬੀ. ਐੱਸ ਸਟੈਂਡਰਡ ਦੇ ਤੌਰ 'ਤੇ ਲਗਾ ਹੈ।


Related News