ਕਿਨ੍ਹਾਂ ਦੁਕਾਨਾਂ ''ਤੇ ਹੋਵੇਗਾ Paytm ਨਾਲ ਭੁਗਤਾਨ, ਇਕ ਕਲਿੱਕ ''ਚ ਜਾਣੋ

Wednesday, Dec 07, 2016 - 04:19 PM (IST)

ਕਿਨ੍ਹਾਂ ਦੁਕਾਨਾਂ ''ਤੇ ਹੋਵੇਗਾ Paytm ਨਾਲ ਭੁਗਤਾਨ, ਇਕ ਕਲਿੱਕ ''ਚ ਜਾਣੋ

ਜਲੰਧਰ- ਦੇਸ਼ਭਰ ''ਚ ਕੈਸ਼ ਦੀ ਕਮੀ ਨਾਲ ਜੁੜ ਰਹੇ ਲੋਕਾਂ ਨੂੰ ਪੇਟੀਐੱਮ ਨੇ ਇਕ ਰਾਹਤ ਦੀ ਖਬਰ ਦਿੱਤੀ ਹੈ। ਪੇਟੀਐੱਮ ਨੇ ਇਕ ਨਵੀਂ ਸਰਵਿਸ Nearby ਪੇਸ਼ ਕੀਤੀ ਹੈ। ਇਸ ਸੁਵਿਧਾ ਦੇ ਤਹਿਤ ਪੇਟੀਐੱਮ ਗ੍ਰਹਕਾਂ ਨੂੰ ਉਨ੍ਹਾਂ ਦੇ ਕੋਲ ਦੀਆਂ ਦੁਕਾਨਾਂ ਦੇ ਬਾਰੇ ''ਚ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਜਿੱਥੇ ਪੇਟੀਐੱਮ ਨਾਲ ਭੁਗਤਾਨ ਕੀਤਾ ਜਾ ਸਕਦਾ ਹੈ। Paytm ਦੀ DGM ਸੋਨੀਆ ਧਵਨ ਨੇ ਕਿਹਾ, '''' ਪੇਟੀਐੱਮ ''ਚ ਸਾਡਾ ਨਜ਼ਰੀਆ ਹਮੇਸ਼ਾਂ ਵਪਾਰੀਆਂ ਅਤੇ ਗ੍ਰਾਹਕਾਂ ਦੋਵਾਂ ਦੇ ਲਾਭ ਲਈ ਇਕ ਇਕੋਸਿਸਟਮ ਬਣਾਇਆ ਹੈ। ਮੈਨੂੰ ਵਿਸ਼ਵਾਸ਼ ਹੈ ਕਿ ਸਾਡੇ ਨਜ਼ਦੀਕ Paytm ਸੇਵਵਾਂ ਨੂੰ ਖੋਜਣ ''ਚ ਸੁਵਿਧਾ ਦੀ ਸਹਾਰਨਾ ਕਰਨਗੇ।''''

ਕੰਪਨੀ ਦੇ ਮੁਤਾਬਕ, ਪੇਟੀਐੱਮ ਦੇ ਨੈੱਟਵਰਕ ''ਚ ਲਗਭਗ 8 ਲੱਖ ਤੋਂ ਵੀ ਜ਼ਿਆਦਾ  ਆਨਲਾਈਨ ਦੇਸ਼ਭਰ ਦੇ 8 ਲੱਖ ਤੋਂ ਵੀ ਜ਼ਿਆਦਾ ਆਫਲਾਈਨ ਕਾਰੋਬਾਰ ਸ਼ਾਮਲ ਹਨ। ਇਸ ਸਰਵਿਸ ਦੇ ਰਾਹੀ ਨਾ ਸਿਰਫ ਆਮ ਗ੍ਰਾਹਕਾਂ ਨੂੰ ਸਗੋਂ ਕਾਰੋਬਾਰੀਆਂ ਨੂੰ ਵੀ ਫਾਇਦਾ ਹੋਵੇਗਾ। ਕੰਪਨੀ ਨੇ ਦੱਸਿਆ ਹੈ ਕਿ ਸਭ ਤੋਂ ਪਹਿਲਾਂ 2,00,000 ਤੋਂ ਵੀ ਜ਼ਿਆਦਾ ਦੀ ਲਿਸਟ ਬਣਾਈ ਜਾਵੇਗੀ। ਜਿਸ ਤੋਂ ਬਾਅਦ ਹਰ ਰੋਜ਼ ਇਸ ਨੂੰ ਵਧਾਉਣ ਦਾ ਕੰਮ ਜਾਰੀ ਰਹੇਗਾ।
 
ਗ੍ਰਾਹਕਾਂ ਨੂੰ ਮਿਲਣਗੀਆਂ ਕੀ-ਕੀ ਸੁਵਿਧਾ?
1. ਜਦੋਂ ਤੁਸੀਂ ਪੇਟੀਐੱਮ ਐਪ ''ਤੇ ਜਾਵੋਗੇ ਤਾਂ ਤੁਹਾਨੂੰ Nearby ਦਾ ਆਪਸ਼ਨ ਮਿਲੇਗਾ। ਤੁਹਾਨੂੰ ਉਸ ''ਤੇ ਕਲਿੱਕ ਕਰਨਾ ਹੋਵੇਗਾ।    ਪੇਟੀਐੱਮ ਇਸ ਨਵੀਂ ਸੁਵਿਧਾ ਦਾ ਇਸਤੇਮਾਲ ਕਰਕੇ ਐਪ ਅਤੇ ਵੈੱਬਸਾਈਟ ''ਤੇ ਆਪਣੇ ਕੋਲ ਮੌਜੂਦ ਉਨ੍ਹਾਂ ਦੁਕਾਨਾਂ ਅਤੇ ਜਗ੍ਹਾਂ ਦੀ ਲਿਸਟ ਦੇਖ ਸਕਣਗੇ ਜੋ ਪੇਟੀਐੱਮ ਮਨਜ਼ੂਰ ਕਰਦੇ ਹਨ।
2. ਇਸ ਲਈ ਪੇਟੀਐੱਮ ਵਾਲਿਟ ''ਚ ਕੈਸ਼ ਹੋਣਾ ਜ਼ਰੂਰੀ ਹੈ। ਗ੍ਰਾਹਕ ਪੇਟੀਐੱਮ ਦੇ ਅਪਡੇਟ ਵਰਜਨ ਦੇ ਆਉਣ ਤੋਂ ਬਾਅਦ     ਇਸ ਦਾ ਇਸਤੇਮਾਲ ਕਰ ਸਕੇਗਾ।
3. ਇਸ ਨਾਲ ਹੀ ਯੂਜ਼ਰ ਨੂੰ Add Cash ਦਾ ਵੀ ਆਪਸ਼ਨ ਦਿੱਤਾ ਗਿਆ ਹੋਵੇਗੈ, ਜਿਸ ''ਚ ਤੁਹਾਨੂੰ ਆਈਸੀਆਈਸੀਆਈ ਅਤੇ ਐਕਸਿਸ    ਬੈਂਕ ਦੀ ਲਿਸਟ ਮਿਲੇਗੀ। ਤੁਸੀਂ ਉੱਥੇ ਜਾ ਕੇ ਵੀ ਆਪਣੇ ਵਾਲਿਟ ''ਚ ਪੈਸੇ ਭਰਾ ਸਕਦੇ ਹੋ।

Related News