Apple WWDC 23: ਐਪਲ ਨੇ ਲਾਂਚ ਕੀਤਾ Vision Pro ਹੈੱਡਸੈੱਟ, ਮਿਲਣਗੇ ਇਹ ਸ਼ਾਨਦਾਰ ਫੀਚਰਸ
Tuesday, Jun 06, 2023 - 02:26 AM (IST)
ਗੈਜੇਟ ਡੈਸਕ : ਐਪਲ ਨੇ ਵਰਚੁਅਲ ਰਿਐਲਿਟੀ ਹੈੱਡਸੈੱਟ ਲਾਂਚ ਕੀਤਾ ਹੈ, ਜਿਸ ਦਾ ਨਾਂ Vision Pro ਹੋਵੇਗਾ। ਇਸ ’ਚ ਔਗਮੈਂਟੈਂਟ ਰਿਐਲਿਟੀ ਅਤੇ ਮਿਕਸਡ ਰਿਐਲਿਟੀ ਦੀ ਵਰਤੋਂ ਕੀਤੀ ਗਈ ਹੈ। ਟਿਮ ਕੁੱਕ ਨੇ ਕਿਹਾ ਹੈ ਕਿ Apple Vision Pro ਇਕ ਨਵੀਂ ਸ਼ੁਰੂਆਤ ਹੈ।
ਇਹ ਵੀ ਪੜ੍ਹੋ : Apple ਨੇ ਕੀਤਾ ਨਵੇਂ Mac Pro ਦਾ ਐਲਾਨ, ਅੱਜ ਤੋਂ ਕਰ ਸਕਦੇ ਹੋ ਆਰਡਰ
ਇਹ ਵੀ ਪੜ੍ਹੋ : iOS 17 ’ਚ ਕੀਤੇ ਗਏ ਵੱਡੇ ਬਦਲਾਅ, ਕੀਪੈਡ ਨਾਲ ਐਪਲ ਡਿਵਾਈਸਿਜ਼ ’ਚ ਹੋਏ ਇਹ ਵੱਡੇ ਬਦਲਾਅ
ਇਸ ਨੂੰ ਅੱਖ, ਹੱਥ ਅਤੇ ਆਵਾਜ਼ ਜ਼ਰੀਏ ਕੰਟਰੋਲ ਕੀਤਾ ਜਾ ਸਕਦਾ ਹੈ। ਕੰਪਨੀ ਵੱਲੋਂ ਲੰਬੇ ਸਮੇਂ ਬਾਅਦ ਲਾਂਚ ਕੀਤਾ ਗਿਆ ਇਹ ਨਵਾਂ ਉਤਪਾਦ ਹੈ। ਇਸ ਨੂੰ ਆਈਫੋਨ, ਆਈਮੈਕ, ਆਈਪੈਡ ਨਾਲ ਸਿੰਕ ਕੀਤਾ ਜਾ ਸਕਦਾ ਹੈ ਅਤੇ ਸਫਾਰੀ ਬ੍ਰਾਊਜ਼ਰ ਨੂੰ ਵੀ ਸਪੋਰਟ ਕਰਦਾ ਹੈ।
ਇਹ ਖ਼ਬਰ ਵੀ ਪੜ੍ਹੋ : Apple WWDC23 : Apple Car Play ’ਚ ਮਿਲੇਗਾ SharePlay, iPadOS17 ਨਵੇਂ ਫੀਚਰਜ਼ ਨਾਲ ਹੋਣਗੇ ਅਪਗ੍ਰੇਡ
ਵਿਜ਼ਨ ਪ੍ਰੋ ’ਚ ਦਿੱਤੇ ਗਏ ਇਹ ਫੀਚਰਸ
ਇਹ ਮੈਜਿਕ ਟ੍ਰੈਕ ਪੈਡ, ਮੈਜਿਕ ਕੀ-ਬੋਰਡ ਨੂੰ ਵੀ ਸੁਪੋਰਟ ਕਰਦਾ ਹੈ। ਐਪਲ ਵਿਜ਼ਨ ਪ੍ਰੋ ’ਚ ਫੇਸਟਾਈਮ ਦਾ ਸੁਪੋਰਟ ਦਿੱਤਾ ਗਿਆ ਹੈ। ਜਦੋਂ ਵੀ ਕੋਈ ਵਿਅਕਤੀ ਫੇਸਟਾਈਮ ਨਾਲ ਜੁੜਦਾ ਹੈ, ਇਹ ਆਪਣੇ ਆਪ ਫੈਲਦਾ ਹੈ। ਵਿਜ਼ਨ ਪ੍ਰੋ ਵਿਚ ਯੂਜ਼ਰਜ਼ ਜੋ ਵੀ ਕੰਟੈਂਟ ਦੇਖ ਰਹੇ ਹਨ, ਉਸ ਨੂੰ ਹੱਥਾਂ ਦੇ ਇਸ਼ਾਰਿਆਂ ਨਾਲ ਜ਼ੂਮ ਇਨ ਅਤੇ ਜ਼ੂਮ ਆਊਟ ਕਰ ਸਕਦੇ ਹਨ। ਵਿਜ਼ਨ ਪ੍ਰੋ ਵਿਚ ਦਿੱਤੇ ਗਏ ਕੈਮਰੇ ਨਾਲ ਫੋਟੋਆਂ ਲਈਆਂ ਜਾ ਸਕਦੀਆਂ ਹਨ ਅਤੇ ਵੀਡੀਓਜ਼ ਬਣਾਈਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ : Apple ਨੇ ਕੀਤਾ ਨਵੇਂ Mac Pro ਦਾ ਐਲਾਨ, ਅੱਜ ਤੋਂ ਕਰ ਸਕਦੇ ਹੋ ਆਰਡਰ
ਵਿਜ਼ਨ ਪ੍ਰੋ ਨਾਲ ਗੇਮਿੰਗ ਕੀਤੀ ਜਾ ਸਕਦੀ ਹੈ
ਐਪਲ ਵਿਜ਼ਨ ਪ੍ਰੋ ਵਿਚ 3ਡੀ ਫਿਲਮਾਂ ਵੀ ਦੇਖੀਆਂ ਜਾ ਸਕਦੀਆਂ ਹਨ। ਇਸ ਹੈੱਡਸੈੱਟ ਰਾਹੀਂ ਵੱਡੀ ਸਕਰੀਨ ’ਤੇ ਗੇਮਿੰਗ ਵੀ ਕੀਤੀ ਜਾ ਸਕਦੀ ਹੈ। ਇਹ ਗੇਮ ਕੰਟਰੋਲਰ ਨੂੰ ਵੀ ਸੁਪੋਰਟ ਕਰਦਾ ਹੈ। ਇਹ 2 ਘੰਟੇ ਦਾ ਬੈਟਰੀ ਬੈਕਅਪ ਦਿੰਦਾ ਹੈ, ਜੋ ਬਾਹਰੀ ਤੌਰ ’ਤੇ ਕੁਨੈਕਟ ਹੁੰਦਾ ਹੈ।
ਵਿਜ਼ਨ ਪ੍ਰੋ ਨੂੰ ਪੇਸ਼ ਕੀਤੇ ਜਾਣ ਦੌਰਾਨ ਵਾਲਟ ਡਿਜ਼ਨੀ ਦੇ ਸੀ.ਈ.ਓ. ਬੌਬ ਇਗਰ ਨੇ ਡਿਵਾਈਸ ਨੂੰ ਇਕ ਵਧੀਆ ਪਲੇਟਫਾਰਮ ਦੱਸਿਆ। ਐਪਲ ਨੇ ਵਿਜ਼ਨ ਪ੍ਰੋ ਲਈ ਡਿਜ਼ਨੀ ਨਾਲ ਵੀ ਸਾਂਝੇਦਾਰੀ ਕੀਤੀ ਹੈ।
ਇਹ ਵੀ ਪੜ੍ਹੋ : iOS 17 ’ਚ ਕੀਤੇ ਗਏ ਵੱਡੇ ਬਦਲਾਅ, ਕੀਪੈਡ ਨਾਲ ਐਪਲ ਡਿਵਾਈਸਿਜ਼ ’ਚ ਹੋਏ ਇਹ ਵੱਡੇ ਬਦਲਾਅ
ਵਿਜ਼ਨ OS ’ਤੇ ਚੱਲੇਗਾ ਵਿਜ਼ਨ ਪ੍ਰੋ
ਇਸ ’ਚ 12 ਕੈਮਰੇ ਅਤੇ 6 ਮਾਈਕ੍ਰੋਫੋਨ ਦੇ ਨਾਲ ਕਈ ਸੈਂਸਰ ਦਿੱਤੇ ਗਏ ਹਨ। ਇਸ ’ਚ M2 ਅਤੇ R1 ਚਿੱਪਸੈੱਟ ਦਿੱਤੇ ਗਏ ਹਨ। ਇਹ VisionOS ’ਤੇ ਚੱਲੇਗਾ। ਇਸ ਡਿਵਾਈਸ ’ਚ ਐਪਲ ਦਾ ਪਹਿਲਾ 3ਡੀ ਕੈਮਰਾ ਦਿੱਤਾ ਗਿਆ ਹੈ। ਐਪਲ ਦਾ ਕਹਿਣਾ ਹੈ ਕਿ ਵਿਜ਼ਨ ਪ੍ਰੋ ਸਿਨੇਮਾ ਦੇਖਣ ਦੀ ਅਗਲੀ ਪੀੜ੍ਹੀ ਨੂੰ ਦਿਖਾਉਂਦਾ ਹੈ। ਇਸ ਵਿਚ 3D ਵਿਜ਼ੁਅਲਜ਼, 100-ਇੰਚ ਚੌੜੀ ਡਿਸਪਲੇਅ, ਸਪੇਸੀਅਲ ਆਡੀਓ ਅਤੇ ਇਥੋਂ ਤੱਕ ਕਿ ਅਜਿਹੀ ਸਹੂਲਤ ਹੈ, ਜੋ ਫਿਲਮ ਦੇ ਦੇਖਣ ਦੇ ਖੇਤਰ ਨੂੰ ਵਧਾਉਣ ਦੇ ਸਮਰੱਥ ਹੈ।
ਕੀਮਤ
ਇਸ ਦੀ ਕੀਮਤ ਤਕਰੀਬਨ 2.9 ਲੱਖ ਰੁਪਏ ਰੱਖੀ ਗਈ ਹੈ। ਐਪਲ ਦੀ ਇਹ ਡਿਵਾਈਸ ਅਗਲੇ ਸਾਲ ਤੋਂ ਉਪਲੱਬਧ ਹੋਵੇਗੀ। ਪਹਿਲਾਂ ਇਹ ਅਮਰੀਕਾ ਵਿਚ ਉਪਲੱਬਧ ਹੋਵੇਗੀ। ਐਪਲ ਇਸਨੂੰ ਹੁਣ ਤੱਕ ਦਾ ਸਭ ਤੋਂ ਐਡਵਾਂਸ ਪਰਸਨਲ ਇਲੈਕਟ੍ਰੋਨਿਕਸ ਡਿਵਾਈਸ ਦੱਸ ਰਿਹਾ ਹੈ। ਵਿਜ਼ਨ ਪ੍ਰੋ ਵਿਚ ਇਕ ਨਵਾਂ ਐਪ ਸਟੋਰ ਵੀ ਆ ਰਿਹਾ ਹੈ। ਇਸ ਤੋਂ ਇਲਾਵਾ ਇਹ ਐਪਲ ਦੇ ਐਪ ਸਟੋਰ ਨੂੰ ਵੀ ਸੁਪੋਰਟ ਕਰੇਗਾ। ਵਿਜ਼ਨ ਪ੍ਰੋ ਦੇ ਨਿਰਮਾਣ ਦੌਰਾਨ ਕੰਪਨੀ ਨੇ 5,000 ਪੇਟੈਂਟ ਕਰਵਾਏ ਹਨ।