Apple WWDC 2020 ਆਨਲਾਈਨ ਫਾਰਮੈਟ 'ਚ 22 ਜੂਨ ਨੂੰ ਹੋਵੇਗਾ ਆਯੋਜਿਤ

Thursday, May 07, 2020 - 02:13 AM (IST)

Apple WWDC 2020 ਆਨਲਾਈਨ ਫਾਰਮੈਟ 'ਚ 22 ਜੂਨ ਨੂੰ ਹੋਵੇਗਾ ਆਯੋਜਿਤ

ਗੈਜੇਟ ਡੈਸਕ-ਐਪਲ ਦੁਆਰਾ ਆਯੋਜਿਤ ਕੀਤੇ ਜਾਣ ਵਾਲੇ ਟੈਕ ਈਵੈਂਟ WWDC 2020 ਨੂੰ ਕੋਰੋਨਾ ਵਾਇਰਸ ਦੇ ਕਾਰਣ ਕੈਂਸਲ ਕਰ ਦਿੱਤਾ ਗਿਆ ਸੀ ਅਤੇ ਕੰਪਨੀ ਨੇ ਜਾਣਕਾਰੀ ਦਿੱਤੀ ਸੀ ਕਿ ਇਹ ਈਵੈਂਟ ਜੂਨ 'ਚ ਆਯੋਜਿਤ ਕੀਤਾ ਜਾਵੇਗਾ। ਉੱਥੇ ਹੁਣ ਐਪਲ ਨੇ ਆਧਿਕਾਰਿਤ ਤੌਰ 'ਤੇ WWDC 2020  ਦੀ ਡੇਟ ਦਾ ਖੁਲਾਸਾ ਕਰ ਦਿੱਤਾ ਹੈ। ਇਹ ਈਵੈਂਟ 22 ਜੂਨ ਨੂੰ ਆਯੋਜਿਤ ਕੀਤਾ ਜਾਵੇਗਾ। ਖਾਸ ਗੱਲ ਹੈ ਕਿ ਕੰਪਨੀ ਪਹਿਲੀ ਵਾਰ ਵਰਚੁਅਲੀ ਆਯੋਜਿਤ ਕਰਨ ਜਾ ਰਹੀ ਹੈ। ਭਾਵ ਤੁਸੀਂ ਘਰ ਬੈਠ ਕੇ ਆਨਲਾਈਨ ਸਟਰੀਮਿੰਗ ਰਾਹੀਂ ਇਸ ਈਵੈਂਟ ਨੂੰ ਦੇਖ ਸਕਦੇ ਹੋ ਤੇ ਉਹ ਵੀ ਬਿਲਕੁਲ ਫ੍ਰੀ। ਇਹ ਆਨਲਾਈਨ ਈਵੈਂਟ ਲੱਖਾਂ ਕ੍ਰਿਏਟਿਵ ਅਤੇ ਇਨੋਵੇਟਿਵ ਡਿਵੈੱਲਪਰਸ ਨੂੰ ਐਪਲ ਦੇ ਇੰਜੀਨੀਅਰਾਂ ਨਾਲ ਜੁੜਨ ਦਾ ਮੌਕਾ ਦੇਵੇਗਾ।

ਐਪਲ ਦੇ WWDC 2020 ਈਵੈਂਟ 'ਚ ਹਿੱਸਾ ਲੈਣ ਲਈ ਕਿਸੇ ਤਰ੍ਹਾਂ ਦੀ ਟਿਕਟ ਲੈਣ ਜਾਂ ਪੇਮੈਂਟ ਕਰਨ ਦੀ ਜ਼ਰੂਰਤ ਨਹੀਂ ਹੈ। ਐਪਲ ਦੇ 31 ਸਾਲਾਂ ਦੇ ਇਤਿਹਾਸ 'ਚ ਪਹਿਲੀ ਵਾਰ WWDC 2020 ਈਵੈਂਟ ਨੂੰ ਆਨਲਾਈਨ ਫਾਰਮੇਟ 'ਚ ਆਯੋਜਿਤ ਕੀਤਾ ਜਾਵੇਗਾ। ਪਹਿਲੀ ਵਾਰ ਡਿਵੈੱਲਪਰਸ ਲਈ ਇਹ ਈਵੈਂਟ ਫ੍ਰੀ ਹੋਵੇਗਾ। ਇਸ ਦੇ ਨਾਲ ਹੀ ਕੰਪਨੀ ਨੇ 'ਸਵਿਫਟ ਸਟੂਡੈਂਟ ਚੈਲੰਜ' ਦਾ ਵੀ ਐਲਾਨ ਕੀਤਾ ਹੈ। ਇਸ ਚੈਲੰਜ 'ਚ ਵਿਦਿਆਰਥੀਆਂ ਨੂੰ ਡਿਵੈੱਲਪਰਸ ਲਈ ਕੋਡਿੰਗ ਖੇਤਰ 'ਚ ਆਪਣਾ ਹੁਨਰ ਦਿਖਾਉਣ ਦਾ ਮੌਕਾ ਮਿਲੇਗਾ। ਹਰ ਸਾਲ ਦੀ ਤਰ੍ਹਾਂ ਇਸ ਵਾਰ 'ਚ WWDC 2020 'ਚ ਕੰਪਨੀ  iOS, iPadOS, macOS, watchOS ਅਤੇ tvOS ਨਾਲ ਜੁੜੇ ਆਪਣੇ ਫਿਊਚਰ ਪਲਾਨ ਦੀ ਜਾਣਕਾਰੀ ਦੇਵੇਗੀ।

ਐਪਲ ਦੇ ਵਰਲਡਵਾਇਡ ਮਾਰਕੀਟਿੰਗ ਸੀਨੀਅਰ ਵਾਇਸ ਪ੍ਰੈਸੀਡੈਂਟ Phil Schiller ਨੇ ਕਿਹਾ ਕਿ  'WWDC2020 ਸਾਡਾ ਹੁਣ ਤਕ ਦਾ ਸਭ ਤੋਂ ਵੱਡਾ ਪਲੇਟਫਾਰਮ ਹੈ ਜਿਥੇ ਅਸੀਂ ਕੰਪਨੀ ਦੇ ਭਵਿੱਖ ਦੇ ਬਾਰੇ 'ਚ ਦੱਸਦੇ ਹਾਂ। ਅਸੀਂ ਇਸ ਵਾਰ ਜੂਨ 'ਚ WWDC 2020 ਨੂੰ ਬੇਹੱਦ ਇਨੋਵੇਟਿਵ ਤਰੀਕੇ ਨਾਲ ਦੁਨੀਆਭਰ ਦੇ ਲੱਖਾਂ ਡਿਵੈੱਲਪਰਸ ਨੂੰ ਡਿਲਵਿਰ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਿਹਤ ਸਥਿਤੀ ਅਜਿਹੀ ਬਣ ਰਹੀ ਹੈ ਕਿ ਸਾਨੂੰ WWDC 2020 ਲਈ ਇਕ ਨਵੇਂ ਫਾਰਮੈਟ ਨੂੰ ਲਿਆਉਣ ਦੀ ਜ਼ਰੂਰਤ ਪੈ ਰਹੀ ਹੈ। ਇਸ ਫਾਰਮੈਟ 'ਚ ਆਨਲਾਈਨ ਕੀ-ਨੋਟ ਅਤੇ ਸੈਸ਼ਨਸ ਨਾਲ ਪੂਰੇ ਪ੍ਰੋਗਰਾਮ ਨੂੰ ਡਿਲਵਰੀ ਕੀਤਾ ਜਾਵੇਗਾ।


author

Karan Kumar

Content Editor

Related News