ਐੱਪਲ ਯੂਜਰ ਦੇ ਡੈਸਕਟਾਪ ਐਕਸਪੀਰਿਅੰਸ ਨੂੰ macOS Monterey ਨਾਲ ਬਣਾਏਗੀ ਹੋਰ ਵੀ ਬਿਹਤਰ

Tuesday, Jun 08, 2021 - 03:22 AM (IST)

ਐੱਪਲ ਯੂਜਰ ਦੇ ਡੈਸਕਟਾਪ ਐਕਸਪੀਰਿਅੰਸ ਨੂੰ macOS Monterey ਨਾਲ ਬਣਾਏਗੀ ਹੋਰ ਵੀ ਬਿਹਤਰ

ਗੈਜੇਟ ਡੈਸਕ : ਐੱਪਲ ਨੇ ਪਿਛਲੇ ਸਾਲ ਹੀ macOS Big Sur ਨੂੰ ਪੇਸ਼ ਕੀਤਾ ਸੀ। ਇਸ ਨੂੰ ਬਹੁਤ ਸਾਰੇ ਵਿਜ਼ੁਅਲ ਗ੍ਰਾਫਿਕਸ ਅਤੇ ਮੇਜਰ ਚੇਂਜਿਸ ਦੇ ਨਾਲ ਲਿਆਇਆ ਗਿਆ ਸੀ ਪਰ ਹੁਣ ਕੰਪਨੀ ਨੇ ਇਸ ਦੇ ਵੀ ਨਵੇਂ ਵਰਜਨ macOS Monterey ਨੂੰ ਪੇਸ਼ ਕਰ ਦਿੱਤਾ ਹੈ। ਐੱਪਲ ਯੂਜਰ ਦੇ ਡੈਸਕਟਾਪ ਐਕਸਪੀਰਿਅੰਸ ਨੂੰ ਬਿਹਤਰ ਬਣਾਉਣਾ ਚਾਹੁੰਦੀ ਹੈ ਅਤੇ ਇਸ ਲਈ macOS Monterey ਵਿੱਚ ਹੁਣ ਯੂਜਰ ਨੂੰ ਸ਼ੇਅਰਪਲੇਅ ਦੀ ਸਹੂਲਤ ਮਿਲੇਗੀ ਜਿਸ ਨਾਲ ਮਿਊਜਿਕ ਅਤੇ ਮੂਵੀਜ਼ ਨੂੰ ਸ਼ੇਅਰ ਕਰਣ ਵਿੱਚ ਕਾਫ਼ੀ ਆਸਾਨੀ ਹੋਵੇਗੀ।

ਨਵੇਂ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ macOS Monterey ਨੂੰ ਯੂਨਿਵਰਸਲ ਕੰਟਰੋਲ ਫੀਚਰ ਦੇ ਨਾਲ ਲਿਆਇਆ ਗਿਆ ਹੈ। ਇਸ ਦੀ ਮਦਦ ਨਾਲ ਇੱਕ ਮਾਉਸ ਅਤੇ ਕੀਬੋਰਡ ਨੂੰ ਮੈਕ ਅਤੇ ਆਈਪੈਡ 'ਤੇ ਇਸਤੇਮਾਲ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਤੁਸੀਂ ਆਪਣੇ ਆਈਪੈਡ ਦੀ ਸਕ੍ਰੀਨ ਅਤੇ ਮਿਊਜਿਕ ਨੂੰ ਸਿੱਧੇ ਹੀ ਐੱਪਲ ਕੰਪਿਊਟਰ 'ਤੇ ਏਅਰਪਲੇਅ ਟੂ ਮੈਕ ਫੀਚਰ ਨਾਲ ਕਾਸਟ ਕਰ ਸਕੋਗੇ। ਇਸ ਵਿੱਚ ਦਿੱਤੇ ਗਏ ਸਫਾਰੀ ਵਿੱਚ ਵੀ ਕੰਪਨੀ ਨੇ ਕੁੱਝ ਅਪਡੇਟਸ ਕੀਤੇ ਹਨ ਅਤੇ ਇਸ ਵਿੱਚ ਹੁਣ ਤੁਹਾਨੂੰ ਸਲੀਮਰ ਟੈਬਸ ਦੇਖਣ ਨੂੰ ਮਿਲੇਗੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News