ਅਗਲੇ ਸਾਲ ਐਪਲ ਲਾਂਚ ਕਰੇਗੀ ਤਿੰਨ ਨਵੇਂ ਆਈਪੈਡ
Tuesday, Nov 22, 2016 - 04:45 PM (IST)

ਜਲੰਧਰ- ਅਮਰੀਕਾ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਐਪਲ ਆਪਣੇ ਨਵੇਂ ਆਈਪੈਡਸ ''ਤੇ ਕੰਮ ਕਰ ਰਹੀ ਹੈ ਜਿਸ ਨੂੰ ਮਾਰਚ 2017 ਤਕ ਲਾਂਚ ਕੀਤਾ ਜਾਵੇਗਾ। ਇਨ੍ਹਾਂ ''ਚੋਂ 2 ਮਾਡਲ ਤਾਂ 9.7-ਇੰਚ ਅਤੇ 12.9-ਇੰਚ ''ਚ ਆਉਣਗੇ ਪਰ ਤੀਜੇ ਮਾਡਲ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ 12 ਮੈਗਾਪਿਕਸਲ ਦੇ ਨਾਲ ਇਸ ਦੀ ਡਿਸਪਲੇ ਵਧੀਆ ਹੋਵੇਗੀ। ਮਾਹੌਲ ਮੁਤਾਬਕ ਕੈਮਰੇ ਦੀ ਲਾਈਟ ਐਡਜਸਟ ਹੋ ਜਾਵੇਗੀ। 9.7-ਇੰਚ ਆਈਪੈਡ ਪ੍ਰੋ ਘੱਟ ਕੀਮਤ ''ਚ ਲਾਂਚ ਕੀਤਾ ਜਾਵੇਗਾ। ਐਪਲ ਆਉਣ ਵਾਲੇ ਆਈਪੈਡ ਮਾਡਲਸ ''ਚ ਕ੍ਰਾਂਤੀਕਾਰੀ ਬਦਲਾਅ ਲੈ ਕੇ ਆਏਗੀ। ਰਿਪੋਰਟ ਮੁਤਾਬਕ ਐਪਲ 12.9-ਇੰਚ ਆਈਪੈਡ ਮਾਡਲ ਦੇ ਨਾਲ ਹੀ ਨਵਾਂ 10.9-ਇੰਚ ਆਈਪੈਡ ਅਤੇ ਇਕ ਨਵਾਂ ਵਰਜ਼ਨ 9.7-ਇੰਚ ਮਾਡਲ ਦੇ ਤੌਰ ''ਤੇ ਲਾਂਚ ਕੀਤਾ ਜਾਵੇਗਾ। ਜਿਥੋਂ ਤਕ ਸਵਾਲ ਇਸ ਦੀ ਵਿਸ਼ੇਸ਼ਤਾ ਦਾ ਹੈ ਤਾਂ ਜਪਾਨੀ ਵੈੱਬਸਾਈਟ ਮੇਕ ਓਕਤਾਰਾ ਨੇ ਕਿਹਾ ਕਿ 12.9-ਇੰਚ ਦੇ ਮਾਡਲ ''ਚ 12.9-ਇੰਚ ਦੇ ਮਾਡਲ ''ਚ 9.7-ਇੰਚ ਆਈਪੈਡ ਦੇ ਫੀਚਰਸ ਹੋਣਗੇ। 12 ਮੈਗਾਪਿਕਸਲ ਕੈਮਰੇ ਦੇ ਨਾਲ ਇਸ ਦੀ ਡਿਸਪਲੇ ਵਧੀਆ ਹੋਵੇਗੀ।