ਇਸ ਫੀਚਰ ਦੇ ਆਉਣ ਨਾਲ ਕੋਈ ਵੀ ਚੋਰੀ ਨਹੀਂ ਕਰ ਸਕੇਗਾ ਤੁਹਾਡਾ ''ਸਮਾਰਟਫੋਨ''
Friday, Aug 26, 2016 - 03:35 PM (IST)
ਜਲੰਧਰ : ਭਵਿੱਖ ''ਚ ਆਉਣ ਵਾਲੀ ਆਈ. ਓ. ਐੱਸ. ਅਪਡੇਟ ''ਚ ਅਜਿਹੇ ਬਦਲਾਵ ਕੀਤੇ ਜਾਣਗੇ ਕਿ ਤੁਹਾਡੇ ਤੋਂ ਇਲਾਵਾ ਕਿਸੇ ਹੋਰ ਵੱਲੋਂ ਆਈਫੋਨ ਫੜੇ ਜਾਣ ''ਤੇ ਤੁਹਾਡਾ ਆਈਫੋਨ ਉਸ ਨੂੰ ਸੰਭਾਵਿਤ ਚੋਰ ਸਮਝੇਗਾ, ਚਾਹੇ ਉਹ ਤੁਹਾਡੀ ਫੈਮਿਲੀ ਦਾ ਹੀ ਕੋਈ ਮੈਂਬਰ ਕਿਉਂ ਨਾ ਹੋਵੇ। ਯੂਐੱਸ ਪੇਟੈਂਟ ਟ੍ਰੇਡਮਾਰਕ ਆਫਿਸ ਦੀ ਪਬਲਿਸ਼ ਹੋਈ ਰਿਪੋਰਟ ਦੇ ਮੁਤਾਬਿਕ ਐਪਲ ਆਈਫੋਨ ਦੀ ਆਉਣ ਵਾਲੀ ਤਕਨੀਕ ਅਨਆਥੇਰਾਈਜ਼ਡ ਯੂਜ਼ਰਜ਼ ਦੀ ਬਾਇਓਮੈਟ੍ਰਿਕ ਇਨਫਾਰਮੇਸ਼ਨ ਨੂੰ ਕੈਪਚਰ ਕਰਕੇ ਸਟੋਰ ਕਰ ਲਵੇਗੀ।
ਐਪਲ ਵੱਲੋਂ ਰਜਿਸਟਰ ਕਰਵਾਏ ਗਏ ਪੇਟੈਂਟ ''ਚ ਦੱਸਿਆ ਗਿਆ ਕਿ ਕਿਵੇਂ ਫੋਨ ਦਾ ਕੈਮਰਾ ਕਿਸੇ ਵੀ ਅਣਜਾਣੇ ਵਿਅਕਤੀ ਦਾ ਚਿਹਰਾ ਕੈਪਚਰ ਕਰ ਲਵੇਗਾ ਤੇ ਟੱਚ ਆਈ. ਡੀ. ਦੀ ਮਦਦ ਨਾਲ ਉਕਤ ਵਿਅਕਤੀ ਦੇ ਫਿੰਗਰਪ੍ਰਿੰਟ ਵੀ ਸਟੋਰ ਹੋ ਜਾਣਗੇ। ਜੇ ਤੁਹਾਡਾ ਫੋਨ ਚੋਰੀ ਹੁੰਦਾ ਹੈ ਤਾਂ ਇਹ ਫੀਚਰ ਤੁਹਾਡੇ ਕੰਮ ਆ ਸਕਦਾ ਹੈ।
ਇਸ ਸਭ ਡਾਟਾ ਫੋਨ ਦੇ ਅਸਲੀ ਓਨਰ ਨੂੰ ਸੈਲਿਊਲਰ ਜਾਂ ਵਾਈਫਾਈ ਦੀ ਮਦਦ ਨਾਲ ਜਾਂ ਤਾਂ ਆਈਕਲਾਊਡ ਦੀ ਮਦਦ ਨਾਲ ਭੇਜਿਆ ਜਾ ਸਕੇਗਾ। ਵਰਤਮਾਨ ''ਚ ਐਪਲ ਆਈਫੋਨ ''ਚ ਸੈਟਿੰਗਸ ਦੇ ਮੁਤਾਬਿਕ 5 ਵਾਰ ਟਚ ਆਈ. ਡੀ. ਗਲਤ ਪੈਣ ''ਤੇ ਪਾਸਕੋਡ ਜਾਂ ਪਾਸਵਰਡ ਮੰਗਿਆ ਜਾਂਦਾ ਹੈ, ਜੇ ਉਹ ਵੀ ਗਲਤ ਪਾਇਆ ਜਾਵੇ ਤਾਂ ਪੂਰਾ ਡਾਟਾ ਸਵਾਈਪ ਹੋ ਜਾਂਦਾ ਹੈ।
