ਦਿੱਲੀ 'ਚ ਖੁੱਲ੍ਹਾ ਐਪਲ ਦਾ ਦੂਜਾ ਸਟੋਰ, ਖੁੱਲ੍ਹਦੇ ਹੀ ਲੱਗੀ ਲੋਕਾਂ ਦੀ ਭੀੜ, ਦੇਖੋ ਅੰਦਰ ਦੀਆਂ ਤਸਵੀਰਾਂ

Thursday, Apr 20, 2023 - 02:24 PM (IST)

ਦਿੱਲੀ 'ਚ ਖੁੱਲ੍ਹਾ ਐਪਲ ਦਾ ਦੂਜਾ ਸਟੋਰ, ਖੁੱਲ੍ਹਦੇ ਹੀ ਲੱਗੀ ਲੋਕਾਂ ਦੀ ਭੀੜ, ਦੇਖੋ ਅੰਦਰ ਦੀਆਂ ਤਸਵੀਰਾਂ

ਗੈਜੇਟ ਡੈਸਕ- ਮੁੰਬਈ ਤੋਂ ਬਾਅਦ ਹੁਣ ਐਪਲ ਦਾ ਸਟੋਰ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ 'ਚ ਵੀ ਖੁੱਲ੍ਹ ਗਿਆ ਹੈ। ਅੱਜ ਤੋਂ ਦਿੱਲੀ 'ਚ ਐਪਲ ਸਟੋਰ ਦੀ ਸ਼ੁਰੂਆਤ ਹੋ ਗਈ ਹੈ। ਦਿੱਲੀ 'ਚ ਐਪਲ ਦਾ ਸਟੋਰ ਸਾਕੇਤ ਦੇ ਸਿਲੈਕਟ ਸਿਟੀ ਮਾਲ ਦੀ ਪਹਿਲੀ ਮੰਜ਼ਿਲ 'ਤੇ ਹੈ। ਮੁੰਬਈ ਦੇ ਐਪਲ ਸਟੋਰ ਦਾ ਉਦਘਾਟਨ ਐਪਲ ਦੇ ਸੀ.ਈ.ਓ. ਟਿਮ ਕੁੱਕ ਨੇ 18 ਅਪ੍ਰੈਲ ਨੂੰ ਕੀਤਾ ਸੀ ਅਤੇ ਦਿੱਲੀ ਦੇ ਐਪਲ ਸਟੋਰ ਦੀ ਓਪਨਿੰਗ ਵੀ ਟਿਮ ਕੁੱਕ ਦੇ ਹੱਥੋਂ ਹੋਈ ਹੈ।

ਇਹ ਵੀ ਪੜ੍ਹੋ– ਇੰਤਜ਼ਾਰ ਖ਼ਤਮ! ਮੁੰਬਈ 'ਚ ਖੁੱਲ੍ਹਾ ਦੇਸ਼ ਦਾ ਪਹਿਲਾ ਐਪਲ ਸਟੋਰ, CEO ਟਿਮ ਕੁੱਕ ਨੇ ਕੀਤਾ ਗਾਹਕਾਂ ਦਾ ਸਵਾਗਤ

PunjabKesari

ਐਪਲ ਦੇ ਦਿੱਲੀ ਸਟੋਰ 'ਚ ਐਪਲ ਦੇ ਬਾਕੀ ਸਟੋਰਾਂ ਦੀ ਤਰ੍ਹਾਂ ਹੀ ਉਸਦੇ ਹਰ ਤਰ੍ਹਾਂ ਦੇ ਪ੍ਰੋਡਕਟ ਮਿਲਣਗੇ। ਤੁਸੀਂ ਇਸ ਸਟੋਰ ਤੋਂ ਐਪਲ ਦੇ ਆਈਫੋਨ ਸਣੇ ਮੈਕਬੁੱਕ, ਐਪਲ ਵਾਚ, ਮੈਗਸੇਫ ਚਾਰਜਰ, ਚਾਰਜਿੰਗ ਐਪ, ਮਾਊਸ, ਏਅਰਪੌਡ, ਐਪਲ ਟੀਵੀ ਵਰਗੇ ਤਮਾਮ ਤਰ੍ਹਾਂ ਦੇ ਪ੍ਰੋਡਕਟ ਖਰੀਦ ਸਕਦੇ ਹੋ।

ਇਹ ਵੀ ਪੜ੍ਹੋ– ਮੋਬਾਇਲ ਚਲਾ ਰਹੇ ਮੁੰਡੇ ਦੀ ਕਰੰਟ ਲੱਗਣ ਨਾਲ ਮੌਤ, ਕਿਤੇ ਤੁਸੀਂ ਵੀ ਤਾਂ ਨਹੀਂ ਕਰਦੇ ਇਹ ਗਲਤੀ

PunjabKesari

ਐਪਲ ਦੇ ਇਸ ਸਟੋਰ 'ਚ ਸਾਰੇ ਪ੍ਰੋਡਕਟ ਦੇ ਮਾਹਿਰ ਹਨ ਜਿਨ੍ਹਾਂ ਤੋਂ ਤੁਸੀਂ ਕਿਸੇ ਵੀ ਪ੍ਰੋਡਕਟ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹੋ। ਇਸਤੋਂ ਇਲਾਵਾ ਐਪਲ ਸਟੋਰ 'ਚ ਤੁਹਾਨੂੰ ਸੇਲ ਅਤੇ ਸਰਵਿਸ ਦੀ ਵੀ ਸੁਵਿਧਾ ਮਿਲੇਗੀ ਯਾਨੀ ਤੁਸੀਂ ਆਪਣੇ ਕਿਸੇ ਪ੍ਰੋਡਕਟ ਨੂੰ ਇਸ ਸਟੋਰ 'ਚ ਰਿਪੇਅਰ ਵੀ ਕਰਵਾ ਸਕਦੇ ਹੋ।

ਇਹ ਵੀ ਪੜ੍ਹੋ– ਜੇਕਰ ਤੁਸੀਂ ਵੀ ਪਿਛਲੇ 16 ਸਾਲਾਂ ਤੋਂ ਚਲਾ ਰਹੇ ਹੋ ਫੇਸਬੁੱਕ ਤਾਂ ਕੰਪਨੀ ਦੇਵੇਗੀ ਪੈਸੇ, ਇੰਝ ਕਰੋ ਕਲੇਮ

PunjabKesari

ਐਪਲ ਦੇ ਸਾਕੇਤ ਸਟੋਰ ਅਤੇ ਮੁੰਬਈ ਸਟੋਰ ਅਤੇ ਪਹਿਲਾਂ ਤੋਂ ਭਾਰਤ 'ਚ ਮੌਜੂਦ ਹੋਰ ਸਟੋਰਾਂ 'ਚ ਵੱਡਾ ਫਰਕ ਇਹੀ ਹੈ ਕਿ ਜੋ ਪਹਿਲਾਂ ਤੋਂ ਐਪਲ ਸਟੋਰ ਭਾਰਤ 'ਚ ਚੱਲ ਰਹੇ ਹਨ, ਉਹ ਐਪਲ ਵੱਲੋਂ ਅਧਿਕਾਰਤ ਹਨ, ਜਦਕਿ ਇਹ ਜੋ ਦੋ ਨਵੇਂ ਸਟੋਰ ਖੁੱਲ੍ਹੇ ਹਨ, ਉਸ 'ਤੇ ਪੂਰਾ ਕੰਟਰੋਲ ਐਪਲ ਦਾ ਹੀ ਹੈ। ਇਨ੍ਹਾਂ ਦੋਵਾਂ ਸਟੋਰਾਂ 'ਚ ਸਿਰਫ ਐਪਲ ਦੇ ਪ੍ਰੋਡਕਟ ਤੁਹਾਨੂੰ ਮਿਲਣਗੇ, ਜਦਕਿ ਆਥਰਾਈਜ਼ਡ ਸਟੋਰਾਂ 'ਚ ਥਰਡ ਪਾਰਟੀ ਕੰਪਨੀਆਂ ਦੇ ਪ੍ਰੋਡਕਟ ਵੀ ਹੁੰਦੇ ਹਨ।

ਇਹ ਵੀ ਪੜ੍ਹੋ– ਸਿਰਫ਼ 22 ਰੁਪਏ 'ਚ ਪਾਓ 90 ਦਿਨਾਂ ਦੀ ਵੈਲੀਡਿਟੀ, ਸਿਮ ਚਾਲੂ ਰੱਖਣ ਲਈ ਕੰਪਨੀ ਦਾ ਬੈਸਟ ਪਲਾਨ

PunjabKesari

ਐਪਲ ਸਟੋਰ 'ਚ ਟ੍ਰੇਡਇਨ ਸੇਵਾ ਵੀ ਮਿਲ ਰਹੀ ਹੈ ਯਾਨੀ ਤੁਸੀਂ ਕਿਸੇ ਵੀ ਕੰਪਨੀ ਦੇ ਪ੍ਰੋਡਕਟ ਨੂੰ ਐਕਸਚੇਂਜ ਕਰਕੇ ਐਪਲ ਦਾ ਕੋਈ ਵੀ ਪ੍ਰੋਡਕਟ ਖਰੀਦ ਸਕੋਗੇ। ਤੁਹਾਡੇ ਪ੍ਰੋਡਕਟ ਦੀ ਐਕਸਚੇਂਜ ਵੈਲਿਊ ਪ੍ਰੋਡਕਟ ਦੀ ਮੌਜੂਦਾ ਸਥਿਤੀ 'ਤੇ ਨਿਰਭਰ ਕਰਦੀ ਹੈ। ਐਪਲ ਦੇ ਇਸ ਸਟੋਰ 'ਚ ਹਿੰਦੀ, ਪੰਜਾਬੀ ਸਮੇਤ ਕਰੀਬ 40 ਭਾਸ਼ਾਲਾਂ ਨੂੰ ਜਾਣਨ ਵਾਲੇ ਕਰਮਚਾਰੀ ਮੌਜੂਦ ਹਨ।

ਇਹ ਵੀ ਪੜ੍ਹੋ– Instagram 'ਤੇ Reels ਬਣਾਉਣ ਵਾਲਿਆਂ ਲਈ ਖ਼ੁਸ਼ਖ਼ਬਰੀ, ਮਿਲਿਆ ਟਿਕਟਾਕ ਵਰਗਾ ਇਹ ਸ਼ਾਨਦਾਰ ਟੂਲ


author

Rakesh

Content Editor

Related News