ਐਪਲ ਨੇ ਵੀ ਚੀਨ ਨੂੰ ਦਿੱਤਾ ਕਰਾਰਾ ਝਟਕਾ, ਮੁਸੀਬਤ 'ਚ ਪਏ ਹਜ਼ਾਰਾਂ ਚੀਨੀ ਐਪਸ

07/03/2020 1:22:40 AM

ਗੈਜੇਟ ਡੈਸਕ—ਭਾਰਤ ਸਰਕਾਰ ਨੇ ਹਾਲ ਹੀ 'ਚ ਚੀਨ 'ਤੇ ਡਿਜ਼ੀਟਲ ਸਟ੍ਰਾਈਕ ਕਰਦੇ ਹੋਏ 59 ਚੀਨੀ ਐਪਸ 'ਤੇ ਰੋਕ ਲੱਗਾ ਦਿੱਤੀ ਹੈ। ਸਰਕਾਰ ਨੇ ਜਿਨ੍ਹਾਂ ਚਾਈਨੀਜ਼ ਐਪਸ 'ਤੇ ਰੋਕ ਲੱਗਾਈ ਹੈ ਉਨ੍ਹਾਂ 'ਚ ਟਿਕਟਾਕ, ਹੈਲੋ, ਕੈਮਸਕੈਨਰ ਵਰਗੇ ਐਪਸ ਸ਼ਾਮਲ ਹਨ। ਭਾਰਤ ਸਰਕਾਰ ਤੋਂ ਬਾਅਦ ਹੁਣ ਤਕਨਾਲੋਜੀ ਦੀ ਦਿੱਗਜ ਕੰਪਨੀ ਐਪਲ ਨੇ ਚੀਨ ਨੂੰ ਵੱਡਾ ਝਟਕਾ ਦਿੱਤਾ ਹੈ।

ਐਪਲ ਨੇ ਚੀਨ ਦੇ ਹਜ਼ਾਰਾਂ ਐਪਸ ਦੇ ਅਪਡੇਟ ਨੂੰ ਸਸਪੈਂਡ ਕਰ ਦਿੱਤਾ ਹੈ। ਐਪਲ ਨੇ ਇਹ ਫੈਸਲਾ ਸਰਕਾਰ ਲਾਈਸੈਂਸ ਦੀ ਕਮੀ ਕਾਰਣ ਕੀਤਾ ਹੈ। ਫਾਈਨੈਂਸ਼ੀਅਲ ਟਾਈਮਸ ਦੀ ਰਿਪੋਰਟ ਮੁਤਾਬਕ ਐਪਲ ਨੇ ਜਿਨ੍ਹਾਂ ਐਪਸ ਦੇ ਅਪਡੇਟ ਨੂੰ ਸਸਪੈਂਡ ਕੀਤਾ ਹੈ ਉਨ੍ਹਾਂ 'ਚ ਸਾਰੇ ਗੇਮਿੰਸ ਐਪਸ ਹਨ। ਦੱਸ ਦੇਈਏ ਕਿ ਇਸ ਸਾਲ ਫਰਵਰੀ 'ਚ ਐਪਲ ਨੇ ਸਾਰੇ ਗੇਮ ਡਿਵੈੱਲਪਰਸ ਨੂੰ ਲਾਈਸੈਂਸ ਦਿਖਾਉਣ ਲਈ 30 ਜੂਨ ਤੱਕ ਦਾ ਸਮਾਂ ਦਿੱਤਾ ਸੀ ਪਰ ਡਿਵੈੱਲਪਰਸ ਨੇ ਕੋਈ ਲਾਈਸੈਂਸ ਨਹੀਂ ਦਿਖਾਇਆ ਜਿਸ ਤੋਂ ਬਾਅਦ ਐਪਲ ਨੇ ਇਹ ਫੈਸਲਾ ਲਿਆ ਹੈ। ਦਰਅਸਲ ਐਪਲ ਸਥਾਨਕ ਨਿਯਮਾਂ ਦਾ ਪਾਲਣ ਕਰਨ ਨੂੰ ਲੈ ਕੇ ਸਰਕਾਰੀ ਦਬਾਅ ਦਾ ਸਾਹਮਣਾ ਕਰ ਰਿਹਾ ਹੈ। ਸਰਕਾਰ ਦੇ ਦਬਾਅ ਤੋਂ ਬਾਅਦ ਹੀ ਐਪਲ ਨੇ ਸਾਰੇ ਗੇਮ ਡਿਵੈੱਲਪਰਸ ਤੋਂ ਸਰਕਾਰੀ ਲਾਈਸੈਂਸ ਦੀ ਮੰਗ ਕੀਤੀ ਸੀ।

ਐਪਲ ਦੇ ਐਪ ਸਟੋਰ ਦੀ ਚੀਨ 'ਚ ਸਭ ਤੋਂ ਵੱਡੀ ਮਾਰਕੀਟ ਹੈ। ਸਿਰਫ ਚੀਨ ਤੋਂ ਐਪਲ ਐਪ ਸਟੋਰ ਨੂੰ 16.4 ਮਿਲੀਅਨ ਡਾਲਰਸ ਦੀ ਕਮਾਈ ਹੁੰਦੀ ਹੈ ਜੋ ਕਿ ਸਿਰਫ ਗੇਮਿੰਗ ਐਪਸ ਤੋਂ ਹੁੰਦੀ ਹੈ। ਐਪਲ ਦੇ ਐਪ ਸਟੋਰ 'ਤੇ ਸਾਰੇ ਪੇਡ ਗੇਮਿੰਸ ਐਪਸ ਨੂੰ ਇੰਟਰਨੈੱਟ ਕੰਟੈਂਟ ਪ੍ਰੋਵਾਈਡਰ ਲਾਈਸੈਂਸ ਦੀ ਜ਼ਰੂਰਤ ਹੁੰਦੀ ਹੈ। ਚੀਨ 'ਚ ਐਪ ਸਟੋਰ 'ਤੇ ਇਹ ਨਿਯਮ ਸਾਲ 2016 ਤੋਂ ਹੀ ਹੈ। ਇਹ ਲਾਈਸੈਂਸ ਸਰਕਾਰੀ ਸਮੀਖਿਆ ਤੋਂ ਬਾਅਦ ਹੀ ਮਿਲਦਾ ਹੈ। ਐਪਲ ਦੇ ਇਸ ਫੈਸਲੇ ਨਾਲ 60,000 ਤੋਂ ਜ਼ਿਆਦਾ ਗੇਮਿੰਸ ਐਪਸ ਦੀ ਅਪਡੇਟ ਸਸਪੈਂਡ ਹੋ ਗਈ ਹੈ। ਸਾਲ 2010 ਤੋਂ ਲੈ ਕੇ ਹੁਣ ਤੱਕ ਸਿਰਫ 43,000 ਡਿਵੈੱਲਪਰਸ ਨੇ ਹੀ ਲਾਈਸੈਂਸ ਜਮ੍ਹਾ ਕੀਤੇ ਹਨ ਹਾਲਾਂਕਿ ਇਹ ਸਾਫ ਨਹੀਂ ਹੈ ਕਿ ਐਪਲ ਨੇ ਇਹ ਫੈਸਲਾ ਹੁਣੇ ਕਿਉਂ ਲਿਆ ਹੈ ਜਦਕਿ ਸਾਲਾਂ ਤੋਂ ਉਸ ਨੂੰ ਲਾਈਸੈਂਸ ਨਹੀਂ ਮਿਲ ਰਿਹਾ ਸੀ।


Karan Kumar

Content Editor

Related News