ਐਪਲ ’ਤੇ ਲੱਗਾ 200 ਕਰੋੜ ਦਾ ਜੁਰਮਾਨਾ, ਜਾਣ ਬੁੱਝ ਕੇ ਸਲੋਅ ਕੀਤੇ ਪੁਰਾਣੇ iPhone

02/08/2020 11:19:36 AM

ਗੈਜੇਟ ਡੈਸਕ– ਐਪਲ ਨੂੰ ਪੁਰਾਣੇ ਆਈਫੋਨਜ਼ ਨੂੰ ਜਾਣ ਬੁੱਝ ਕੇ ਸਲੋਅ ਕਰਨਾ ਮਹਿੰਗਾ ਪੈ ਗਿਆ ਹੈ। ਫਰਾਂਸ ਦੀ ਜਾਂਚ ਏਜੰਸੀ DGCCRF ਨੇ ਐਪਲ ’ਤੇ 27 ਮਿਲੀਅਨ ਡਾਲਰ (ਕਰੀਬ 200 ਕਰੋੜ ਰੁਪਏ) ਦਾ ਜੁਰਮਾਨਾ ਲਗਾਇਆ ਹੈ। ਸਿਰਫ ਇੰਨਾ ਹੀ ਨਹੀਂ ਏਜੰਸੀ ਨੇ ਐਪਲ ਨੂੰ ਇਕ ਮਹੀਨੇ ਤਕ ਇਸ ਨਾਲ ਜੁੜੀ ਸਟੇਟਮੈਂਟ ਨੂੰ ਵੀ ਆਪਣੀ ਅਧਿਕਾਰਤ ਵੈੱਬਸਾਈਟ ’ਤੇ ਡਿਸਪਲੇਅ ਕਰਨ ਲਈ ਕਿਹਾ ਹੈ। ਇਸ ਖਬਰ ਨੂੰ ਸਭ ਤੋਂ ਪਹਿਲਾਂ ਆਨਲਾਈਨ ਟੈਕਨਾਲੋਜੀ ਨਿਊਜ਼ ਵੈੱਬਸਾਈਟ techcrunch ਨੇ ਉਜਾਗਰ ਕੀਤਾ ਹੈ। 

ਐਪਲ ਨੂੰ ਭਾਰੀ ਪਿਆ ਆਈਫੋਨਜ਼ ਨੂੰ ਸਲੋਅ ਕਰਨਾ
ਇਸ ਮੁੱਦੇ ’ਤੇ ਐਪਲ ਦਾ ਕਹਿਣਾ ਹੈ ਕਿ ਉਸ ਨੇ ਕੁਝ ਪੁਰਾਣੇ ਆਈਫੋਨਜ਼ ਨੂੰ ਸਲੋਅ ਕੀਤਾ ਸੀ ਤਾਂ ਜੋ ਉਨ੍ਹਾਂ ਦੀ ਲਾਈਫ ਨੂੰ ਵਧਾਇਆ ਜਾ ਸਕੇ। ਇਨ੍ਹਾਂ ’ਚ ਆਈਫੋਨ 6, ਆਈਫੋਨ 7 ਅਤੇ ਆਈਫੋਨ ਐੱਸ.ਈ. ਮਾਡਲ ਸ਼ਾਮਲ ਸਨ। 

ਇਸ ਵਾਰ ਬੁਰੀ ਫਸੀ ਐਪਲ
ਰਿਪੋਰਟ ਮੁਤਾਬਕ, ਆਈਫੋਨਸ ਨੂੰ ਸਲੋਅ ਕਰਨ ਤੋਂ ਪਹਿਲਾਂ ਐਪਲ ਨੇ ਯੂਜ਼ਰਜ਼ ਨੂੰ ਇਸ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਕਾਰਨ ਹੁਣ ਕੰਪਨੀ ਇਸ ਜੁਰਮਾਨੇ ਨੂੰ ਚੁਕਾਉਣ ਲਈ ਵੀ ਤਿਆਰ ਹੋ ਗਈ ਹੈ। 

ਕਈ ਸਾਲਾਂ ਤੋਂ ਚੱਲ ਰਿਹਾ ਹੈ ਇਹ ਮੁੱਦਾ 
ਇਸ ਮੁੱਦੇ ਦੀ ਜਾਂਚ ਸਾਲ 2018 ’ਚ ਸ਼ੁਰੂ ਹੋਈ ਸੀ ਅਤੇ ਇਹ ਮਾਮਲਾ ਸਾਲ 2017 ਦੇ ਅੰਤ ਦਾ ਹੈ ਜਦੋਂ ਯੂਜ਼ਰਜ਼ ਨੇ ਸ਼ਿਕਾਇਤ ਕਰਦੇ ਹੋਏ ਕਿਹਾ ਸੀ ਕਿ ਆਈ.ਓ.ਐੱਸ. ਅਪਡੇਟ ਤੋਂ ਬਾਅਦ ਉਨ੍ਹਾਂ ਦਾ ਆਈਫੋਨ ਪਹਿਲਾਂ ਦੇ ਮੁਕਾਬਲੇ ਕਾਫੀ ਸਲੋਅ ਕੰਮ ਕਰ ਰਿਹਾ ਹੈ। ਜਾਂਚ ਤੋਂ ਬਾਅਦ ਐਪਲ ਨੇ ਕਿਹਾ ਹੈ ਕਿ ਪੁਰਾਣੇ ਆਈਫੋਨਜ਼ ਦੀ ਬੈਟਰੀ ਵੀ ਪੁਰਾਣੀ ਹੋ ਗਈ ਹੈ ਇਸੇ ਕਾਰਨ ਉਨ੍ਹਾਂ ਨੂੰ ਅਚਾਨਕ ਆਫ ਹੋਣ ਤੋਂ ਬਚਾਉਣ ਲਈ iOS 10.2.1 ਅਤੇ iOS 11.2 ’ਚ ਕੁਝ ਬਦਲਾਅ ਕੀਤਾ ਗਿਆ ਸੀ। ਅਜਿਹੇ ’ਚ ਕੰਪਨੀ ਤੋਂ ਸਭ ਤੋਂ ਵੱਡੀ ਗਲਤੀ ਇਹ ਹੋ ਗਈ ਕਿ ਉਸ ਨੇ ਯੂਜ਼ਰਜ਼ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਤੋਂ ਇਲਾਵਾ ਕੰਪਨੀ ਨੇ ਕੋਈ ਅਜਿਹਾ ਆਪਸ਼ਨ ਵੀ ਨਹੀਂ ਦਿੱਤਾ ਜਿਸ ਨਾਲ ਉਹ ਪੁਰਾਣੇ ਆਈ.ਓ.ਐੱਸ. ਵਰਜ਼ਨ ਨੂੰ ਫਿਰ ਤੋਂ ਇੰਸਟਾਲ ਕਰ ਸਕਣ। 

ਦੁਨੀਆ ਭਰ ’ਚ ਐਪਲ ਦਾ ਹੋਇਆ ਸਖਤ ਵਿਰੋਧ
ਆਈਫੋਨਜ਼ ਦੇ ਸਲੋਅ ਹੋਣ ਤੋਂ ਬਾਅਦ ਫਰਾਂਸ ਦੇ ਬਾਹਰ ਵੀ ਐਪਲ ਦੇ ਖਿਲਾਫ ਸਖਤ ਵਿਰੋਧ ਹੋਏ। ਇਸ ਤੋਂ ਇਲਾਵਾ ਦੁਨੀਆ ਭਰ ਦੇ ਕਈ ਦੇਸ਼ਾਂ ’ਚ ਐਪਲ ਖਿਲਾਫ ਕਈ ਮਾਮਲੇ ਵੀ ਦਰਜ ਹੋਏ। ਇਹੀ ਕਾਰਨ ਸੀ ਕਿ ਐਪਲ ਨੂੰ ਉਨ੍ਹਾਂ ਯੂਜ਼ਰਜ਼ ਨੂੰ ਫ੍ਰੀ ਬੈਟਰੀ ਰਿਪਲੇਸਮੈਂਟ ਆਫਰ ਕਰਨਾ ਪਿਆ ਸੀ ਜਿਨ੍ਹਾਂ ਦੇ ਡਿਵਾਈਸ ਨਵੀਂ ਅਪਡੇਟ ਤੋਂ ਬਾਅਦ ਸਲੋਅ ਹੋ ਗਏ ਸਨ। 


Related News