ਡਾਟਾ ਪ੍ਰਾਈਵੇਸੀ ਨੂੰ ਲੈ ਕੇ ਐਪਲ ਨੇ ਕੀਤਾ ਵੱਡਾ ਖੁਲਾਸਾ

Tuesday, Dec 25, 2018 - 01:22 PM (IST)

ਗੈਜੇਟ ਡੈਸਕ– ਕੰਪਿਊਟਰ ਡਾਟਾ ’ਤੇ ਨਿਗਰਾਨੀ ਨੂੰ ਲੈ ਕੇ ਭਾਰਤ ’ਚ ਮਚੇ ਹੰਗਾਮੇ ’ਚ ਐਪਲ ਨੇ ਵੱਡਾ ਖੁਲਾਸਾ ਕੀਤਾ ਹੈ। ਇਸ ਵਿਚ ਐਪਲ ਨੇ ਮੰਨਿਆ ਹੈ ਕਿ ਉਹ ਸਰਕਾਰੀ ਏਜੰਸੀਆਂ ਨੂੰ ਯੂਜ਼ਰਜ਼ ਦੀ ਜਾਣਕਾਰੀ ਤਕ ਦਾ ਐਕਸੈਸ ਦਿੰਦੀ ਹੈ। ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਨੇ ਇਸ ਬਾਰੇ ਖੁਦ ਇਕ ਰਿਪੋਰਟ ਸਾਂਝੀ ਕੀਤੀ ਹੈ। ਰਿਪੋਰਟ ਮੁਤਾਬਕ, 2018 ਦੇ ਸਿਰਫ ਅੱਧੇ ਸਮੇਂ (ਲਗਭਗ 6 ਮਹੀਨੇ) ’ਚ ਐਪਲ ਨੇ ਕਰੀਬ 25000 ਵਾਰ ਸਰਕਾਰੀ ਅਰਜ਼ੀ ਤੋਂ ਬਾਅਦ ਉਨ੍ਹਾਂ ਨੂੰ ਗਾਹਕਾਂ ਦੇ ਡਾਟਾ ਦੀ ਜਾਣਕਾਰੀ ਦਾ ਐਕਸੈਸ ਦਿੱਤਾ। ਐਪਲ ਨੇ ਇਹ ਅੰਕੜਾ ਪਾਰਦਰਸ਼ੀ ਰਿਪੋਰਟ ’ਚ ਦਿਖਾਇਆ ਹੈ। ਰਿਪੋਰਟ ਮੁਤਾਬਕ, ਦੁਨੀਆ ਭਰ ਦੀਆਂ ਸਰਕਾਰਾਂ ਕੋਲੋਂ ਕਰੀਬ 32,342 ਵਾਰ ਮੰਗ ਆਈ, ਜਿਨ੍ਹਾਂ ਨੇ ਕਰੀਬ 1,63,823 ਡਿਵਾਈਸ ਤਕ ਦਾ ਐਕਸੈਸ ਮੰਗਿਆ ਸੀ। ਇਨ੍ਹਾਂ ’ਚ 80 ਫੀਸਦੀ ਮੰਗਾਂ ਨੂੰ ਮੰਨ ਲਿਆਗਿਆ। 

PunjabKesari

ਸਭ ਤੋਂ ਜ਼ਿਆਦਾ ਅਰਜ਼ੀਆਂ ਜਰਮਨੀ ਤੋਂ ਆਈਆਂ
ਰਿਪੋਰਟ ਮੁਤਾਬਕ, ਸਭ ਤੋਂ ਜ਼ਿਆਦਾ ਮੰਗ ਜਰਮਨੀ ਤੋਂ ਆਈ। ਐਪਲ ਮੁਤਾਬਕ, ਕੁਲ ਰਿਕਵੈਸਟ ’ਚੋਂ 42 ਫੀਸਦੀ ਵਾਰ ਜਾਣਕਾਰੀ ਜਰਮਨੀ ਨੇ ਮੰਗੀ। ਰਿਪੋਰਟ ’ਚ ਇਹ ਵੀ ਸਾਫ ਕੀਤਾ ਗਿਆ ਹੈ ਕਿ ਇਨ੍ਹਾਂ ’ਚੋਂ ਜ਼ਿਆਦਾਤਰ ਮੰਗ ਚੋਰੀ ਹੋਈਆਂ ਡਿਵਾਈਸਿਜ਼ ਦੀ ਜਾਂਚ ਲਈ ਮੰਗੀ ਗਈ ਸੀ। 

ਅਮਰੀਕਾ ਵਲੋਂ ਆਉਣ ਵਾਲੀਆਂ ਮੰਗਾਂ ਦੀ ਗਿਣਤੀ 4,570 ਰਹੀ, ਜਿਨ੍ਹਾਂ ’ਚ 14,911 ਡਿਵਾਈਸਿਜ਼ ਦੀ ਜਾਣਕਾਰੀ ਮੰਗੀ ਗਈ ਸੀ। ਇਸ ਨਾਲ ਕਰੀਬ 918 ਮਾਮਲੇ ਘੋਟਾਲੇਬਾਜ਼ਾ ਨੂੰ ਫੜਨ ਦੇ ਸਨ। ਉਥੇ ਹੀ ਯੂ.ਕੇ. ਵਲੋਂ ਐਪਲ ਨੂੰ 2,606 ਡਿਵਾਈਸਿਜ਼ ਲਈ 572 ਰਿਕਵੈਸਟਾਂ ਮਿਲੀਆਂ ਜਿਨ੍ਹਾਂ ’ਚੋਂ 77 ਫੀਸਦੀ ਨੂੰ ਮੰਨ ਲਿਆ ਗਿਆ। 

PunjabKesari

ਐਪਲ ਨੇ ਦੱਸਿਆ ਕਿ ਉਹ ਸਿਰਫ ਉਨ੍ਹਾਂ ਮੰਗਾਂ ਨੂੰ ਮਨਾ ਕਰਦੇ ਹਨ ਜਿਨ੍ਹਾਂ ਦਾ ਮਕਸਦ ਸਾਫ ਨਾ ਹੋਵੇ ਜਾਂ ਉਹ ਕਾਨੂੰਨੀ ਰੂਪ ਨਾਲ ਸਹੀ ਨਾ ਹੋਣ। ਇਸ ਰਿਪੋਰਟ ਨੂੰ ਸਾਂਝਾ ਕਰਦੇ ਹੋਏ ਐਪਲ ਨੇ ਕਿਹਾ ਕਿ ਕੰਪਨੀ ਤੁਹਾਡੀ ਪ੍ਰਾਈਵੇਸੀ ਨੂੰ ਲੈ ਕੇ ਵਚਨਬੱਧ ਹੈ। ਇਸ ਲਈ ਦੱਸਿਆ ਗਿਆ ਹੈ ਕਿ ਗਲੋਬਲ ਪੱਧਰ ’ਤੇ ਸਰਕਾਰਾਂ ਨੇ ਕਿੰਨੀ ਵਾਰ ਲੋਕਾਂ ਨਾਲ ਜੁੜੀ ਜਾਣਕਾਰੀ ਮੰਗੀ। 


Related News