ਐਪਲ ਦੇ ਸਮਾਰਟ ਫੈਬਰਿਕ ਨਾਲ ਬਣੇ ਦਸਤਾਨੇ ਬਲਡ ਪ੍ਰੈਸ਼ਰ ''ਤੇ ਰੱਖਣਗੇ ਨਜ਼ਰ

01/06/2019 12:51:20 PM

ਗੈਜੇਟ ਡੇਸਕ : ਆਈਫੋਨ ਨਿਰਮਾਤਾ ਕੰਪਨੀ ਐਪਲ ਨੇ ਸਮਾਰਟ ਫੈਬਰਿਕ ਨਾਲ ਬਣੇ ਖਾਸ ਦਸਤਾਨਿਆਂ ਲਈ ਪੇਟੈਂਟ ਫਾਈਲ ਕੀਤਾ ਹੈ। ਇਹ ਗਲਵਸ ਹੈਲਥ ਡਾਟਾ ਜਿਹੇ ਕਿ ਬਲਡ ਪ੍ਰੈਸ਼ਰ, ਹਾਰਟ ਰੇਟ ਤੇ ਸਵਾਸ ਰਫ਼ਤਾਰ ਆਦਿ 'ਤੇ ਨਜ਼ਰ ਰੱਖਣਗੇ। ਇਸ ਹਫ਼ਤੇ ਫਾਇਲ ਕੀਤੀ ਗਈ ਪੇਟੈਂਟ ਐਪਲੀਕੇਸ਼ਨ 'ਚ ਸਮਾਰਟ ਫੈਬਰਿਕ ਦੀ ਡਿਟੇਲ ਦਿੱਤੀ ਗਈ ਹੈ। ਐੱਪਲ ਵੱਲੋਂ ਜਿਸ ਕਦਰ ਚੀਜਾਂ ਪੇਟੈਂਟ ਕਰਾਈਆਂ ਜਾ ਰਹੀਆਂ ਹਨ, ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ 'ਸਮਾਰਟ ਫੈਬਰਿਕ' ਦੇ ਵਿਕਾਸ 'ਚ ਦਿਲਚਸਪੀ ਲੈ ਰਹੀ ਹੈ। ਦੱਸ ਦੇਈਏ ਕਿ ਇਨ੍ਹਾਂ ਦਸਤਾਨਿਆਂ 'ਚ ਇਕ ਕਿਸਮ ਦੇ ਸਕਟਸ ਨੂੰ ਫੈਬਰਿਕ ਤੋਂ ਜੋੜਿਆ ਗਿਆ ਹੈ।

ਡਿਵਾਇਸ ਉੱਤੇ ਭੇਜਿਆ ਜਾਵੇਗਾ ਡਾਟਾ
ਗਲਵਸ ਰਾਹੀਂ ਕੁਲੈਕਟ ਕੀਤੇ ਗਏ ਹੈਲਥ ਡਾਟਾ ਨੂੰ ਲੈਪਟਾਪ, ਫੋਨ ਜਾਂ ਕਿਸੇ ਹੋਰ ਡਿਵਾਇਸ 'ਤੇ ਭੇਜਿਆ ਜਾ ਸਕੇਗਾ। ਪੇਟੈਂਟ ਐਪਲਿਕੇਸ਼ਨ ਮੁਤਾਬਕ 'ਫੈਬਰਿਕ ਗਲਵ' ਕਹੇ ਜਾਣ ਵਾਲੇ ਇਸ ਫੈਬਰਿਕ ਅਧਾਰਿਤ ਆਈਟਮ 'ਚ ਫੋਰਸ ਸੈਂਸਿੰਗ ਹੋ ਸਕਦੀ ਹੈ। ਪੇਟੈਂਟ ਮੁਤਾਬਕ ਬਲਡ ਪ੍ਰੈਸ਼ਰ ਤੋਂ ਇਲਾਵਾ ਇਹ ਦਸਤਾਨੇ ਹਾਰਟ ਰੇਟ ਤੇ ਸਾਂਸ ਦੀ ਰਫ਼ਤਾਰ ਦੀ ਮਾਨਿਟਰਿੰਗ ਵੀ ਕਰਣਗੇ। ਹੈਲਥ ਟੈਕਨਾਲੋਜੀ ਦੀ ਵੱਲ ੈਐਪਲ ਦਾ ਫੋਕਸ ਲਗਾਤਾਰ ਵੱਧ ਰਿਹਾ ਹੈ। ਇਸ ਤੋਂ ਇਲਾਵਾ ਕੰਪਨੀ ਦੀ ਹਾਲ ਹੀ 'ਚ ਪੇਸ਼ ਕੀਤੀ ਗਈ ਵਿਅਰੇਬਲ ਐਪਲ ਵਾਚ ਸੀਰੀਜ-4 'ਚ ਵੀ ਐਡਵਾਂਸ ਹੈਲਥ ਐਪਲੀਕੇਸ਼ਨ ਹੈ? ਯੂਜ਼ਰ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਹੋਣ 'ਤੇ ਇਹ ਵਾਚ ਡਿਟੈਕਟ ਕਰ ਸਕਦੀ ਹੈ।PunjabKesari
ਕੱਪੜਿਆਂ 'ਚ ਜੁੜੇਗੀ ਟੈਕਨਾਲੋਜੀ
ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ 'ਚ ਸਮਾਰਟ ਕੱਪੜੇ ਵੀ ਪੇਸ਼ ਕੀਤੇ ਜਾ ਸਕਦੇ ਹਨ। ਕੋਰੀਅਨ ਐਡਵਾਂਸ ਇੰਸਟੀਚਿਊਟ ਆਫ ਸਾਇੰਸ ਐਂਡ ਟੈਕਨਾਲੋਜੀ ਤੇ ਕੋਰੋਨ ਗਲੋਟੈਕ ਦੀ ਦੋ ਰਿਸਰਚ ਟੀਮਾਂ ਨੇ ਓ. ਐੱਲ. ਈ. ਡੀ. ਸਕ੍ਰੀਨ ਵਿਕਸਿਤ ਦੀਆਂ ਹਨ, ਜਿਨ੍ਹਾਂ ਨੂੰ ਕੱਪੜਿਆਂ ਤੋਂ ਜੋੜਿਆ ਜਾ ਸਕਦਾ ਹੈ। ਬਿਜਨੈੱਸ ਕੋਰੀਆ ਦੀ ਰਿਪੋਰਟ ਮੁਤਾਬਕ ਇਹ ਪਾਰੰਪਰਿਕ ਡਿਸਪਲੇਅ ਦੇ ਮੁਕਾਬਲੇ 'ਜ਼ਿਆਦਾ ਲਚੀਲੀ ਹੈ। ਕਿਹਾ ਜਾ ਸਕਦਾ ਹੈ ਕਿ ਭਵਿੱਖ 'ਚ ਅਸੀਂ ਕੱਪੜਿਆਂ 'ਚ ਲੱਗੀ ਸਕ੍ਰੀਨ ਵੇਖ ਸਕਣਗੇ, ਜਿਨ੍ਹਾਂ ਨੂੰ ਆਈਫੋਨ, ਆਈਪੈਡ ਵਰਗੀ ਡਿਵਾਈਸ ਤੋਂ ਕੁਨੈੱਕਟ ਕੀਤਾ ਜਾ ਸਕੇਗਾ। ਹਾਲਾਂਕਿ ਇਸ ਨੂੰ ਲੈ ਕੇ ਕੰਪਨੀ ਨੇ ਕੋਈ ਪੇਟੈਂਟ ਕਰਾਇਆ ਹੈ ਜਾਂ ਨਹੀਂ, ਇਹ ਅਜੇ ਸਪੱਸ਼ਟ ਨਹੀਂ ਹੈ।PunjabKesari


Related News