ਇਹ ਹੈ ਐਪਲ ਦਾ ਸਸਤਾ ਲੈਪਟਾਪ

Friday, Oct 28, 2016 - 06:08 AM (IST)

ਇਹ ਹੈ ਐਪਲ ਦਾ ਸਸਤਾ ਲੈਪਟਾਪ

ਜਲੰਧਰ : ਐਪਲ ਦਾ ਮੈਕਬੁੱਕ ਅਜੇ ਵੀ ਉਪਲੱਬਧ ਹੈ ਅਤੇ ਨਵਾਂ ਮੈਕਬੁੱਕ ਏਅਰ ਐਪਲ ਦਾ ਨਵਾਂ ਸਸਤਾ ਲੈਪਟਾਪ ਹੈ। ਐਪਲ ਨੇ ਕੱਲ ਹੋਏ ਪ੍ਰੈਸ ਇਵੈਂਟ ਦੇ ਬਾਅਦ ਮੈਕਬੁੱਕ ਏਅਰ ਪੇਜ਼ ਨੂੰ ਅਪਡੇਟ ਕੀਤਾ ਹੈ । 11 ਇੰਚ ਮੈਕਬੁੱਕ ਏਅਰ ਦੀ ਜਗ੍ਹਾ 13 ਇੰਚ ਵਾਲੇ ਮੈਕਬੁੱਕ ਏਅਰ ਨੂੰ ਪੇਸ਼ ਕੀਤਾ ਗਿਆ ਹੈ ਜਿਸ ''ਚ ਪਹਿਲਾਂ ਤੋਂ ਜ਼ਿਆਦਾ ਰੈਮ ਹੈ।

 

ਮੈਕਬੁੱਕ ਏਅਰ ਦੀ ਸ਼ੁਰੂਆਤੀ ਕੀਮਤ ਹੁਣੇ ਵੀ 999 ਡਾਲਰ (ਲਗਭਗ 66,838 ਰੁਪਏ) ਰੱਖੀ ਗਈ ਹੈ। ਇਸ ''ਚ 1.6 ਗੀਗਾਹਰਟਜ਼ ਕੋਰ ਆਈ5 ਪ੍ਰੋਸੈਸਰ ਹੀ ਲਗਾ ਹੈ ਪਰ ਰੈਮ ਨੂੰ 4 ਜੀ.ਬੀ. ਤੋਂ ਵਧਾ ਕੇ 8 ਜੀ. ਬੀ. ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਾਰੇ ਫੀਚਰਸ ਇਕ ਸਮਾਨ ਹੈ ਜਿਸ ''ਚ 128 ਜੀ.ਬੀ. ਐੱਸ. ਐੱਸ. ਡੀ, 12 ਘੰਟਿਆਂ ਦੀ ਬੈਟਰੀ ਲਾਇਫ ਆਦਿ ਜਿਹੇ ਫੀਚਰਸ ਮਿਲਣਗੇ।

ਇਸ ਤੋਂ ਇਲਾਵਾ 1,199 ਡਾਲਰ (ਲਗਭਗ 80,219 ਰੁਪਏ) ਦੀ ਕੀਮਤ ਵਾਲੇ ਮੈਕਬੁੱਕ ਏਅਰ ''ਚ 256 ਜੀ. ਬੀ. ਐੱਸ.ਐੱਸ. ਡੀ. ਤੋਂ ਇਲਾਵਾ ਸਾਰੇ ਫੀਚਰਸ ਇਕ ਸਮਾਨ ਹਨ।


Related News