ਐਪਲ ਅੱਜ ਰੋਲ ਆਊਟ ਕਰੇਗੀ iOS 12.1, ਮਿਲਣਗੇ ਇਹ ਸ਼ਾਨਦਾਰ ਫੀਚਰਸ

10/30/2018 1:40:47 PM

ਗੈਜੇਟ ਡੈਸਕ– ਐਪਲ ਅੱਜ ਆਪਣੇ ਮੋਬਾਇਲ ਆਪਰੇਟਿੰਗ ਸਿਸਟਮ ਦੇ ਲੇਟੈਸਟ ਬਿਲਡ ਨੂੰ ਰੋਲ ਆਊਟ ਕਰੇਗੀ। ਇਸ ਨਵੇਂ ਆਪਰੇਟਿੰਗ ਸਿਸਟਮ ’ਚ 70 ਤੋਂ ਜ਼ਿਆਦਾ ਨਵੇਂ emojis, ਕੈਮਰਾ ’ਚ ਰਿਅਲ ਟਾਈਮ ਡੈੱਪਥ ਕੰਟਰੋਲ, ਡਿਊਲ ਸਿਮ ਸਮਰਥਾ ਅਤੇ ਗਰੁੱਪ ਫੇਸਟਾਈਮ ਵਰਗੇ ਫੀਚਰਸ ਮਿਲਣਗੇ। ਕੰਪਨੀ ਨੇ ਇਕ ਪ੍ਰੈੱਸ ਨੋਟ ਨੂੰ ਸ਼ੇਅਰ ਕੀਤਾ ਹੈ ਜਿਸ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ iOS 12.1 ਅਪਡੇਟ ਨੂੰ 30 ਅਕਤੂਬਰ ਨੂੰ ਰਿਲੀਜ਼ ਕੀਤਾ ਜਾਵੇਗਾ। 

PunjabKesari

ਨਵੀਂ ਅਪਡੇਟ ’ਚ ਸਾਰੇ ਆਈਫੋਨ ਅਤੇ ਆਈਪੈਡ ਯੂਜ਼ਰਸ ਨੂੰ ਗਰੁੱਪ ਫੇਸਟਾਈਮ ਨੂੰ ਸਭ ਤੋਂ ਪਹਿਲਾਂ ਕੰਪਨੀ ਨੇ ਇਸ ਸਾਲ ਜੂਨ ’ਚ ਹੋਏ WWDC ’ਚ ਦਿਖਾਇਆ ਸੀ। ਇਸ ਫੀਚਰ ’ਚ 32 ਲੋਕ ਇਕੱਠੇ ਫੇਸਟਾਈਮ ਵੀਡੀਓ ਕਾਨਫਰੈਂਸ ਕਾਲ ’ਚ ਰਹਿਣਗੇ। ਐਪਲ ਨੇ ਕਿਹਾ ਹੈ ਕਿ iOS 12.1 ’ਚ ਫੇਸਟਾਈਮ ਕਾਫੀ ਬਿਹਤਰੀਨ ਐਕਸਪੀਰੀਅੰਸ ਦੇਵੇਗਾ। ਇਹ ਫੀਚਰ ਮੈਸੇਜ ਐਪ ’ਚ ਇੰਟੀਗ੍ਰੇਟ ਹੋਵੇਗਾ ਜੋ ਕਿ ਗਰੁੱਪ ਫੇਸਟਾਈਮ ਨੂੰ ਸਿੱਧਾ iMessage ਚੈਟ ਨਾਲ ਕਨੈਕਟ ਕਰੇਗਾ।

PunjabKesari

ਦੱਸ ਦੇਈਏ ਕਿ ਐਪਲ ਨੇ ਇਸ ਸਾਲ ਜੂਨ ’ਚ ਹੋਏ WWDC 2018 ਦੇ ਮੌਕੇ ਆਪਣੇ ਆਈਫੋਨ ਅਤੇ ਆਈਪੈਡ ਦੇ ਲੇਟੈਸਟ ਸਿਸਟਮ ਆਈ.ਓ.ਐੱਸ. 12 ਨੂੰ ਪੇਸ਼ ਕੀਤਾ ਸੀ। ਐਪਲ ਨੇ ਪਰਫਾਰਮੈਂਸ ਅਤੇ ਸਾਫਟਵੇਅਰ ਸਟੇਬਿਲਟੀ  ਨੂੰ ਲੈ ਕੇ ਕਈ ਸੁਧਾਰ ਦਾ ਐਲਾਨ ਵੀ ਇਸ ਈਵੈਂਟ ਦੌਰਾਨ ਕੀਤਾ ਸੀ। iPhone XS, iPhone XS Max ਅਤੇ iPhone XR ਨੂੰ iOS 12.1 ਦੇ ਨਾਲ ਡਿਊਲ ਸਿਮ ਸਪੋਰਟ ਮਿਲੇਗਾ। ਇਹ ਨਵੇਂ ਆਈਫੋਨ ਮਾਡਲਸ nano-SIM ਅਤੇ digital eSIM ਨਾਲ ਲੈਸ ਹਨ। 


Related News