1.10 ਕਰੋੜ ਯੂਜ਼ਰਜ਼ ਨੇ ਬਦਲਵਾਈਆਂ iPhones ਦੀਆਂ ਬੈਟਰੀਆਂ
Thursday, Jan 17, 2019 - 10:29 AM (IST)
ਗੈਜੇਟ ਡੈਸਕ– ਐਪਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਟਿਮ ਕੁੱਕ ਨੇ ਆਲ ਹੈਂਡਸ ਮੀਟਿੰਗ ਵਿਚ ਐਲਾਨ ਕਰਦਿਆਂ ਦੱਸਿਆ ਹੈ ਕਿ ਬੈਟਰੀ ਰਿਪਲੇਸਮੈਂਟ ਪ੍ਰੋਗਰਾਮ ਤਹਿਤ 11 ਮਿਲੀਅਨ ਮਤਲਬ 1.10 ਕਰੋੜ ਆਈਫੋਨ ਬੈਟਰੀਆਂ ਪਿਛਲੇ ਸਾਲ ਰਿਪਲੇਸ ਕੀਤੀਆਂ ਗਈਆਂ ਸਨ, ਜੋ ਹੋਰ ਸਾਲਾਂ ਦੇ (10 ਤੋਂ 20 ਲੱਖ) ਅੰਕੜਿਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਹਨ। ਦੱਸ ਦੇਈਏ ਕਿ ਬੈਟਰੀ ਰਿਪਲੇਸਮੈਂਟ ਪ੍ਰੋਗਰਾਮ ਤਹਿਤ ਐਪਲ ਨੇ ਆਪਣੀਆਂ ਬੈਟਰੀਆਂ ਦੀ ਕੀਮਤ ਵਿਚ ਕਟੌਤੀ ਕੀਤੀ ਸੀ, ਜਿਸ ਤੋਂ ਬਾਅਦ ਲੋਕਾਂ ਨੇ ਆਈਫੋਨ ਦੀ ਬੈਟਰੀ ਰਿਪਲੇਸ ਕਰਵਾਈ ਪਰ ਇੰਨੀ ਵੱਡੀ ਗਿਣਤੀ ਵਿਚ ਬੈਟਰੀਆਂ ਰਿਪਲੇਸ ਕਰਵਾਉਣ ਦੀ ਖਬਰ ਨਾਲ ਐਪਲ ਆਈਫੋਨ ਦੀ ਵਿਕਰੀ ’ਤੇ ਕਾਫੀ ਅਸਰ ਪਿਆ ਹੈ।
ਇਸ ਕਾਰਨ ਘਟੀ ਆਈਫੋਨਜ਼ ਦੀ ਵਿਕਰੀ
ਦੱਸ ਦੇਈਏ ਕਿ ਰਿਪਲੇਸਮੈਂਟ ਆਫਰ ਤਹਿਤ ਐਪਲ ਯੂਜ਼ਰਜ਼ ਨੇ 29 ਡਾਲਰ (ਲਗਭਗ 2 ਹਜ਼ਾਰ ਰੁਪਏ) ਵਿਚ ਇਸ ਆਫਰ ਦਾ ਫਾਇਦਾ 2018 ਦੇ ਆਖਰੀ ਦਿਨ ਤਕ ਲਿਆ। ਬੈਟਰੀ ਰਿਪਲੇਸ ਕਰਵਾਉਣ ਤੋਂ ਬਾਅਦ ਯੂਜ਼ਰਜ਼ ਦੇ ਪੁਰਾਣੇ ਆਈਫੋਨ ਠੀਕ ਹੋ ਗਏ, ਜਿਸ ਨਾਲ ਉਨ੍ਹਾਂ ਨਵੇਂ ਆਈਫੋਨ ਖਰੀਦਣ ਬਾਰੇ ਸੋਚਣਾ ਬੰਦ ਬੰਦ ਕਰ ਦਿੱਤਾ।
11 ਗੁਣਾ ਜ਼ਿਆਦਾ ਲੋਕਾਂ ਨੇ ਬਦਲਵਾਈਆਂ ਬੈਟਰੀਆਂ
ਆਲ ਹੈਂਡਸ ਮੀਟਿੰਗ ਦੌਰਾਨ ਟਿਮ ਕੁੱਕ ਨੇ ਦੱਸਿਆ ਕਿ ਸਾਲ 2018 ਵਿਚ ਐਪਲ ਯੂਜ਼ਰਜ਼ ਨੇ ਹੋਰ ਸਾਲਾਂ ਦੇ ਮੁਕਾਬਲੇ 11 ਗੁਣਾ ਜ਼ਿਆਦਾ ਬੈਟਰੀਆਂ ਬਦਲਵਾਈਆਂ ਅਤੇ ਇਹ ਸਸਤੀ ਬੈਟਰੀ ਦੇਣ ਕਾਰਨ ਹੋਇਆ ਹੈ।
