ਐਪਲ ਨੇ ਡਿਵੈੱਲਪਰਜ਼ ਲਈ ਰਿਲੀਜ਼ ਕੀਤੇ OS ਦੇ ਨਵੇਂ ਵਰਜ਼ਨ

Wednesday, Jun 08, 2016 - 10:56 AM (IST)

ਐਪਲ ਨੇ ਡਿਵੈੱਲਪਰਜ਼ ਲਈ ਰਿਲੀਜ਼ ਕੀਤੇ OS ਦੇ ਨਵੇਂ ਵਰਜ਼ਨ

ਜਲੰਧਰ— ਅਮਰੀਕੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਐਪਲ ਨੇ iOS ਅਤੇ OS X ਦੇ ਬੀਟਾ ਵਰਜ਼ਨ ਨੂੰ ਡਿਵੈੱਲਪਰਜ਼ ਲਈ ਰਿਲੀਜ਼ ਕਰ ਦਿੱਤਾ ਹੈ। ਇਨ੍ਹਾਂ ਨੂੰ iOS 9.3.3 ਬੀਟਾ 2 ਅਤੇ OS X 10.1.6 ਬੀਟਾ 2 ਨਾਂ ਦਿੱਤਾ ਗਿਆ ਹੈ ਅਤੇ ਇਹ ਦੋਵੇਂ ਹੀ ਅਪਡੇਟਸ ਰਿਜ਼ਸਟਰਡ ਡਿਵੈੱਲਰਪਜ਼ ਲਈ ਐਪਲ ਡਿਵੈੱਲਪਰ ਸੈਂਟਰ ''ਤੇ ਉਪਲੱਬਧ ਹਨ। 

iOS 9.3.3 ਬੀਟਾ 2-
iOS ਦੇ ਇਸ ਵਰਜ਼ਨ ''ਚ ਮਾਇਨਰ ਅਪਡੇਟਸ ਦੇ ਨਾਲ ਬਗ ਫਿਕਸਿਸ ਕੀਤੇ ਗਏ ਹਨ ਜਿਸ ਨਾਲ iOS ਡਿਵਾਈਸਿਸ ਨੂੰ ਫਾਸਟ ਕੰਮ ਕਰਨ ''ਚ ਮਦਦ ਮਿਲੇਗੀ। 
OS X 10.11.6 ਬੀਟਾ 2-
ਇਸ ਵਿਚ ਮਾਇਨਰ ਅਪਡੇਟ ਦੇ ਨਾਲ ਪਰਫਾਰਮੈਂਸ ਇੰਪਰੂਵਮੈਂਟ ਅਤੇ ਬਗ ਫਿਕਸਿਸ ''ਤੇ ਫੋਕਸ ਕੀਤਾ ਗਿਆ ਹੈ। 
ਐਪਲ ਅਗਲੇ ਹਫਤੇ ਵਰਲਡਵਾਈਡ ਡਿਵੈੱਲਪਰ ਕਾਨਫਰੈਂਸ ਆਯੋਜਿਤ ਕਰਨ ਜਾ ਰਹੀ ਹੈ ਜਿਸ ਨੂੰ ਲੈ ਕੇ ਉਮੀਦ ਕੀਤੀ ਗਈ ਹੈ ਕਿ ਕੰਪਨੀ ਆਪਣੇ ਨਵੇਂ ਅਪਡੇਟਸ ਦੇ ਬੀਟਾ ਵਰਜ਼ਨਸ ਨੂੰ ਇਸ WWDC ਕਾਨਫਰੈਂਸ ''ਚ ਰਿਲੀਜ਼ ਕਰੇਗੀ। 

Related News