ਸਾਲਾਨਾ ਡਿਵੈੱਲਪਰ ਕਾਨਫਰੰਸ ਤੋਂ ਪਹਿਲਾਂ ਐਪਲ ਨੇ ਵਧਾਈ ਸੈਲੂਲਰ ਡਾਊਨਲੋਡ ਲਿਮਿਟ

06/03/2019 1:19:51 PM

ਸੈਲੂਲਰ ਡਾਟਾ ਨਾਲ 200 MB ਮੈਮੋਰੀ ਵਾਲੀਆਂ ਐਪਸ ਵੀ ਕਰ ਸਕੋਗੇ ਡਾਊਨਲੋਡ
ਗੈਜੇਟ ਡੈਸਕ– ਐਪਲ ਨੇ ਆਪਣੀ 2019 ਸਾਲਾਨਾ ਵਰਲਡਵਾਈਡ ਡਿਵੈੱਲਪਰ ਕਾਨਫਰੰਸ ਤੋਂ ਪਹਿਲਾਂ ਐਪ ਸਟੋਰ ਦੀ ਸੈਲੂਲਰ ਡਾਊਨਲੋਡ ਲਿਮਿਟ ਵਧਾ ਦਿੱਤੀ ਹੈ। iPhone ਯੂਜ਼ਰਜ਼ ਹੁਣ ਤਕ ਐਪ ਸਟੋਰ ਰਾਹੀਂ 150 MB ਤਕ ਦੀਆਂ ਐਪਸ ਮੋਬਾਇਲ ਡਾਟਾ ਦੀ ਮਦਦ ਨਾਲ ਇੰਸਟਾਲ ਕਰ ਸਕਦੇ ਸਨ। ਇਸ ਲਿਮਿਟ ਨੂੰ ਹੁਣ ਐਪਲ ਨੇ 50 MB ਤਕ ਵਧਾ ਦਿੱਤਾ ਹੈ ਮਤਲਬ ਹੁਣ ਯੂਜ਼ਰਜ਼ ਸੈਲੂਲਰ ਡਾਟਾ ਨਾਲ 200 MB ਤਕ ਦੀਆਂ ਐਪਸ ਡਾਊਨਲੋਡ ਕਰ ਸਕਣਗੇ।
9to5Mac ਦੀ ਰਿਪੋਰਟ ਅਨੁਸਾਰ ਪਿਛਲੇ ਸਾਲ ਐਪਲ ਨੇ ਇਸ ਮੋਬਾਇਲ ਡਾਊਨਲੋਡਿੰਗ ਲਿਮਿਟ ਨੂੰ ਸਤੰਬਰ 2017 ਵਿਚ 50 MB ਵਧਾਉਂਦੇ ਹੋਏ150 MB ਕੀਤਾ ਸੀ, ਜੋ ਪਹਿਲਾਂ ਸਿਰਫ 100 MB ਸੀ।

PunjabKesari

ਇਸ ਕਾਰਣ ਵਧਾਈ ਗਈ ਡਾਊਨਲੋਡ ਲਿਮਿਟ
ਸਮੇਂ ਦੇ ਨਾਲ-ਨਾਲ ਐਪਸ ਵਿਚ ਨਵੇਂ ਫੀਚਰਜ਼ ਸ਼ਾਮਲ ਕੀਤੇ ਜਾਂਦੇ ਹਨ, ਜਿਸ ਨਾਲ ਐਪਸ ਦੀ ਮੈਮੋਰੀ ਵੀ ਵਧ ਜਾਂਦੀ ਹੈ। ਅਜਿਹੀ ਹਾਲਤ ਵਿਚ ਬਿਨਾਂ ਵਾਈ-ਫਾਈ ਦੇ ਐਪਸ ਨੂੰ ਡਾਊਨਲੋਡ ਕਰਨ 'ਚ ਯੂਜ਼ਰਜ਼ ਨੂੰ ਪ੍ਰੇਸ਼ਾਨੀ ਹੁੰਦੀ ਹੈ। 150 MB ਤੋਂ ਜ਼ਿਆਦਾ ਦੀ ਐਪ ਨੂੰ ਡਾਊਨਲੋਡ ਕਰਨਾ ਸਿਰਫ ਵਾਈ-ਫਾਈ ਰਾਹੀਂ ਹੀ ਸੰਭਵ ਸੀ ਪਰ ਹੁਣ ਯੂਜ਼ਰਜ਼ 200 MB ਤਕ ਦੀਆਂ ਐਪਸ ਵੀ ਡਾਊਨਲੋਡ ਕਰ ਸਕਣਗੇ।

ਭਾਰਤੀ ਐਪਲ ਯੂਜ਼ਰਜ਼ ਨੂੰ ਮਿਲੇਗਾ ਫਾਇਦਾ
ਭਾਰਤ ਵਰਗੇ ਦੇਸ਼ ਵਿਚ ਹਰ ਥਾਂ ਵਾਈ-ਫਾਈ ਦੀ ਸਹੂਲਤ ਨਹੀਂ ਹੈ ਪਰ ਮੋਬਾਇਲ ਡਾਟਾ ਦੀਆਂ ਕੀਮਤਾਂ ਕਾਫੀ ਘੱਟ ਹਨ। ਇਸ ਲਈ ਸੈਲੂਲਰ ਡਾਟਾ ਰਾਹੀਂ ਡਾਊਨਲੋਡ ਲਿਮਿਟ ਵਧਣ ਨਾਲ ਭਾਰਤੀ ਯੂਜ਼ਰਜ਼ ਨੂੰ ਕਾਫੀ ਫਾਇਦਾ ਮਿਲੇਗਾ। ਦੱਸ ਦੇਈਏ ਕਿ ਐਪਲ 3 ਜੂਨ ਤੋਂ ਸਾਲਾਨਾ ਡਿਵੈੱਲਪਰ ਕਾਨਫਰੰਸ ਸ਼ੁਰੂ ਕਰਨ ਵਾਲੀ ਹੈ, ਜਿਸ ਵਿਚ ਨਵੇਂ  iOS 13 ਦਾ ਐਲਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ macOS 10.15 ਤੇ watchOS 6 ਦੇ ਵੀ ਇਸ ਕਾਨਫਰੰਸ ਵਿਚ ਲਾਂਚ ਹੋਣ ਦੀ ਆਸ ਹੈ।


Related News