iPhone 5S ਦੀ ਕੀਮਤ ਘੱਟ ਕਰਨ ਦੀ ਤਿਆਰੀ ''ਚ ਐਪਲ

05/09/2017 1:28:49 PM

ਜਲੰਧਰ- ਐਪਲ ਆਪਣੇ ਚਾਰ ਸਾਲ ਪੁਰਾਣੇ iPhone 5S ਦੀਆਂ ਕੀਮਤਾਂ ''ਚ ਕਟੌਤੀ ਕਰਨ ਦੀ ਤਿਆਰੀ ਕਰ ਰਿਹਾ ਹੈ। ਇਹ ਸਮਾਰਟਫੋਨ ਅੱਜ ਵੀ ਲੋਕਾਂ ਦੀ ਪਸੰਦ ਹੈ, ਕਿਉਂਕਿ ਇਸ ਦਾ ਸਾਈਜ਼ ਲੋਕਾਂ ਨੂੰ ਪਸੰਦ ਆਉਂਦਾ ਹੈ। ਰਿਪੋਰਟ ਦੇ ਮੁਤਾਬਕ ਕੰਪਨੀ ਇਸ ਨੂੰ ਭਾਰਤ ''ਚ ਪ੍ਰਾਈਮ ਦੀ ਕਟੌਤੀ ਕਰ ਕੇ 15,000 ਰੁਪਏ ਤੱਕ ਕਰ ਸਕਦੀ ਹੈ। ਰਿਪੋਰਟ ਆ ਰਹੀ ਸੀ ਕਿ ਐਪਲ ਭਾਰਤ ''ਚ ਐਕਸਕਲੂਸਿਵ ਆਨਲਾਈਨ ਸਟੋਰ ਤੱਕ ਸ਼ੁਰੂ ਕਰ ਸਕਦਾ ਹੈ। ਅਜਿਹੇ ''ਚ iPhone 5S ਨੂੰ ਸਸਤਾ ਕਰ ਕੇ ਮਾਰਕੀਟ ਸ਼ੇਅਰ ਵਧਾਉਣ ਲਈ ਇਸ ਨੂੰ ਸਿਰਫ ਆਨਲਾਈਨ ਵੇਚ ਸਕਦਾ ਹੈ।
ਇਕ ਰਿਪੋਰਟ ਦੇ ਮੁਤਾਬਕ ਤਿੰਨ ਇੰਡਟਸਰੀ ਐਕਜ਼ੀਕਿਊਟਿਵ ਨੇ ਕਿਹਾ ਹੈ ਕਿ ਕੰਪਨੀ ਨੇ ਪਹਿਲਾਂ ਹੀ ਰਿਟੇਲਰਸ ਨੂੰ ਇਸ ਗੱਲ ਤੋਂ ਜਾਣੂ ਕਰਾ ਦਿੱਤਾ ਹੈ ਕਿ ਆਉਣ ਵਾਲੇ ਸਮੇਂ ''ਚ iPhone 5S  ਨੂੰ ਸਿਰਫ ਆਨਲਾਈਨ ਵੇਚਿਆ ਜਾਵੇਗਾ। ਰਿਟੇਲ ਸਟੋਰ ''ਚ ਇਸ ਦੀ ਸਪਲਾਈ ਘੱਟ ਕਰ ਦਿੱਤੀ ਜਾਵੇਗੀ। ਇਸ ਤੋਂ ਬਾਅਦ iPhone S5 ਆਫਲਾਈਨ ਰਿਟੇਲ ਸਟੋਰ ''ਤੇ ਵਿਕਣ ਵਾਲਾ ਸਭ ਤੋਂ ਸਸਤਾ ਸਮਾਰਟਫੋਨ ਹੋਵੇਗਾ, ਜਿਸ ਦੀ ਸ਼ੁਰੂਆਤੀ ਕੀਮਤ 20 ਹਜ਼ਾਰ ਰੁਪਏ ਹੋਵੇਗੀ। ਮੌਜੂਦਾ ਦੌਰ ''ਚ iPhone 5S 18 ਹਜ਼ਾਰ ਰੁਪਏ ''ਚ ਵੇਚਿਆ ਜਾਂਦਾ ਹੈ, ਜੇਕਰ ਅਜਿਹਾ ਹੋਇਆ ਤਾਂ ਇਸ ਸੈਗਮੈਂਟ ਦੇ ਐਂਡਰਾਇਡ ਸਮਾਰਟਫੋਨ ਨੂੰ ਕੜੀ ਟੱਕਰ ਮਿਲ ਸਕਦੀ ਹੈ, ਕਿਉਂਕਿ ਭਾਰਤ ''ਚ ਐਪਲ ਦੇ ਸ਼ੌਕੀਨਾਂ ਦੀ ਕਮੀ ਨਹੀਂ ਹੈ ਅਤੇ ਜਦੋਂ ਗੱਲ ਸਸਤੇ ਆਈਫੋਨ ਦੀ ਹੋਵੇਂ ਤਾਂ ਲੋਕ ਇਸ ਨੂੰ ਖਰੀਦਣਗੇ।
ਸ਼ਿਓਮੀ, ਮੋਟੋਰੋਲਾ, ਅੋਪੋ. ਵੀਵੋ ਅਤੇ ਲੇਨੋਵੋ ਵਰਗੀਆਂ ਚੀਨੀ ਕੰਪਨੀਆਂ ਨੂੰ ਐਪਲ ਦੀ ਸਟੈਟਰਜੀ ਤੋਂ ਟੱਕਰ ਮਿਲ ਸਕਦੀ ਹੈ, ਕਿਉਂਕਿ ਜਦੋਂ 15 ਹਜ਼ਾਰ ਰੁਪਏ ''ਚ  iPhone 5S ਮਿਲੇਗਾ ਤਾਂ ਐਪਲ ਦੇ ਫੈਂਸ ਨਿਸ਼ਚਿਤ ਤੌਰ ''ਤੇ ਇਸ ਦਾ ਰੁਖ ਕਰਨਗੇ, ਜਦਕਿ ਇਹ ਪੁਰਾਣਾ ਜ਼ਰੂਰ ਹੈ ਅਤੇ ਉਸ ਹਿਸਾਬ ਤੋਂ ਇਸ ਦੇ ਸਪੈਸੀਫਿਕੇਸ਼ਨ ਅਤੇ ਪ੍ਰੋਸੈਸਰ ਵੀ ਪੁਰਾਣੇ ਹਨ।
iPhone 55 ਇਕ ਅਜਿਹਾ ਸਮਾਰਟਫੋਨ ਹੈ, ਜੋ ਨਵਾਂ ਹੈ ਇਸ ਦੇ ਸਪੈਸੀਫਿਕੇਸ਼ਨ ਵੀ ਨਵੇਂ ਹਨ। ਇਸ ਨੂੰ ਇਕ ਸਾਲ ਪਹਿਲਾਂ ਲਾਂਚ ਕੀਤਾ ਗਿਆ ਹੈ ਅਤੇ ਇਸ ਦਾ ਸਾਈਜ਼ ਵੀ ਛੋਟਾ ਹੈ, ਅਜਿਹੇ ''ਚ ਜਿੰਨੀ ਛੋਟੀ ਸਕਰੀਨ ਵਾਲੇ ਸਮਾਰਟਫੋਨ ਪਸੰਦ ਹਨ ਇਸ ਲਈ ਇਹ ਬਿਹਤਰ ਆਪਸ਼ਨ ਸਾਬਤ ਹੋ ਸਕਦਾ ਹੈ, ਕਿਉਂਕਿ ਇਸ ਨੂੰ ਕੰਪਨੀ ਹੁਣ ਆਫਲਾਈਨ ਰਿਟੇਲ ਸਟੋਰ ''ਤੇ 20 ਹਜ਼ਾਰ ਦੀ ਸ਼ੁਰੂਆਤੀ ਕੀਮਤ ਨਾਲ ਵੇਚੇਗੀ ਅਜਿਹੇ ''ਚ ਕਸਟਮਰਸ ਦੂਜੇ ਸਮਾਰਟਫੋਨ ਦੇ ਮੁਕਾਬਲੇ ਇਸ ਨੂੰ ਤਰਜੀਹ ਦੇ ਸਕਦੇ ਹਨ।

Related News