ਹੈਕਰ ਨਹੀਂ ਕਰ ਸਕਣਗੇ ਫੋਨ ਦੀ ਜਾਸੂਸੀ, ਐਪਲ ਲਿਆ ਰਹੀ ਜ਼ਬਰਦਸਤ ਫੀਚਰ

06/25/2020 5:14:46 PM

ਗੈਜੇਟ ਡੈਸਕ– ਐਪਸ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਯੂਜ਼ਰਸ ਦੀ ਸਕਿਓਰਿਟੀ ਅਤੇ ਪ੍ਰਾਈਵੇਸੀ ਨੂੰ ਲੈ ਕੇ ਲਗਾਤਾਰ ਸਵਾਲ ਉਠਦੇ ਰਹੇ ਹਨ। ਆਏ ਦਿਨ ਹੋਣ ਵਾਲੇ ਡਾਟਾ ਲੀਕਸ ਉਪਭੋਗਤਾਵਾਂ ਨੂੰ ਵੱਡਾ ਨੁਕਸਾਨ ਪਹੁੰਚਾ ਸਕਦੇ ਹਨ। ਐਪਲ ਨੇ ਯੂਜ਼ਰਸ ਦੀ ਇਸੇ ਚਿੰਤਾ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਐਪਲ ਆਪਣੀ ਨਵੀਂ ਅਪਡੇਟ ’ਚ ਖ਼ਾਸ ਫੀਚਰ ਲਿਆਉਣ ਵਾਲੀ ਹੈ ਜਿਸ ਨਾਲ ਯੂਜ਼ਰਸ ਨੂੰ ਫੋਨ ਦੇ ਮਾਈਕ੍ਰੋਫੋਨ ਜਾਂ ਕੈਮਰੇ ਦੇ ਐਕਟੀਵੇਟ ਹੋਣ ’ਤੇ ਪਤਾ ਲੱਗ ਜਾਵੇਗਾ। ਇਹ ਫੀਚਰ ਯੂਜ਼ਰ ਨੂੰ ਉਨ੍ਹਾਂ ਐਪਸ ਬਾਰੇ ਦੱਸੇਗਾ ਜਿਨ੍ਹਾਂ ਰਾਹੀਂ ਹੈਕਰ ਮਾਈਕ੍ਰੋਫੋਨ ਨੂੰ ਆਨ ਕਰਕੇ ਉਨ੍ਹਾਂ ਦੀਆਂ ਗੱਲਾਂ ਸੁਣ ਰਹੇ ਹੋਣਗੇ। ਕੰਪਨੀ ਇਸ ਫੀਚਰ ਨੂੰ iOS 14 ਨਾਲ ਪੇਸ਼ ਕਰਨ ਵਾਲੀ ਹੈ। ਅਪਡੇਟ ਇਸੇ ਸਾਲ ਸਤੰਬਰ ’ਚ ਸਾਰੇ ਉਪਭੋਗਤਾਵਾਂ ਲਈ ਰੋਲ ਆਊਟ ਹੋ ਜਾਵੇਗਾ। 

ਓਰੇਂਜ ਡਾਟ ਨਾਲ ਮਿਲੇਗਾ ਅਲਰਟ
iOS 14 ਅਪਡੇਟ ਤੋਂ ਬਾਅਦ ਯੂਜ਼ਰ ਨੂੰ ਮਾਈਕ੍ਰੋਫੋਨ ਆਨ ਹੋਣ ਦੀ ਹਾਲਤ ’ਚ ਡਿਵਾਈਸ ਦੀ ਸਕਰੀਨ ਦੇ ਉਪਰ ਸੱਜੇ ਪਾਸੇ ਇਕ ਓਰੇਂਜ ਰੰਗ ਦਾ ਡਾਟ ਵਿਖਾਈ ਦੇਵੇਗਾ। ਇਹ ਡਾਟ ਫੋਨ ਦਾ ਕੈਮਰਾ ਆਨ ਹੋਣ ’ਤੇ ਵੀ ਰਿਫਲੈਕਟ ਹੋਵੇਗਾ। ਇਸ ਦੀ ਖ਼ਾਸ ਗੱਲ ਹੈ ਕਿ ਤੁਸੀਂ ਫੋਨ ਦੇ ਕੰਟਰੋਲ ਸੈਂਟਰ ’ਚ ਜਾ ਕੇ ਇਹ ਚੈੱਕ ਕਰ ਸਕਦੇ ਹੋ ਕਿ ਕਿਹੜੀ ਐਪ ਡਿਵਾਈਸ ਦੇ ਮਾਈਕ੍ਰੋਫੋਨ ਜਾਂ ਕੈਮਰੇ ਦੀ ਵਰਤੋਂ ਕਰ ਰਹੀ ਹੈ। ਇਸ ਵਿਚ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਗੜਬੜੀ ਲੱਗੇ ਤਾਂ ਤੁਸੀਂ ਤੁਰੰਤ ਸੈਟਿੰਗਸ ’ਚ ਜਾ ਕੇ ਐਪ ਦੀ ਪਰਮਿਸ਼ਨ ਨੂੰ ਚੈੱਕ ਕਰ ਸਕਦੇ ਹੋ। 

ਐਪ ਦੀ ਪਰਮਿਸ਼ਨ ਕਰ ਸਕਦੇ ਹੋ ਬੰਦ
ਜੇਕਰ ਤੁਹਾਨੂੰ ਲਗਦਾ ਹੈ ਕਿ ਕੋਈ ਐਪ ਬਿਨ੍ਹਾਂ ਤੁਹਾਡੀ ਮਰਜ਼ੀ ਦੇ ਫੋਨ ਦੇ ਕੈਮਰੇ ਜਾਂ ਮਾਈਕ੍ਰੋਫੋਨ ਨੂੰ ਕੰਟਰੋਲ ਕਰ ਰਹੀ ਹੈ ਤਾਂ ਤੁਸੀਂ ਉਸ ਦੀ ਇਸ ਪਰਮਿਸ਼ਨ ਨੂੰ ਬੰਦ (deny) ਕਰ ਸਕਦੇ ਹੋ। ਇਸ ਤੋਂ ਬਾਅਦ ਵੀ ਜੇਕਰ ਤੁਹਾਡੇ ਮਨ ’ਚ ਉਸ ਐਪ ਨੂੰ ਲੈ ਕੇ ਸ਼ੱਕ ਹੈ ਤਾਂ ਬਿਹਤਰ ਹੋਵੇਗਾ ਕਿ ਉਸ ਨੂੰ ਤੁਸੀਂ ਸਿਸਟਮ ’ਚੋਂ ਡਿਲੀਟ ਕਰ ਦਿਓ। 


Rakesh

Content Editor

Related News