ਕੁਝ ਹੀ ਸਮੇਂ ''ਚ ਲਾਂਚ ਹੋਵੇਗਾ ਨਵਾਂ ਆਈਫੋਨ

Wednesday, Sep 07, 2016 - 09:50 PM (IST)

ਕੁਝ ਹੀ ਸਮੇਂ ''ਚ ਲਾਂਚ ਹੋਵੇਗਾ ਨਵਾਂ ਆਈਫੋਨ

ਜਲੰਧਰ- ਆਈਫੋਨ 7 ਅਤੇ ਆਈਫੋਨ 7 ਪਲੱਸ ਦੀ ਲੋਕਾਂ ਨੂੰ ਬੇਸਬਰੀ ਨਾਲ ਉਡੀਕ ਸੀ ਕੁਝ ਹੀ ਘੰਟਿਆਂ ''ਚ ਲੋਕਾਂ ਦੀ ਇਹ ਉਡੀਕ ਖਤਮ ਹੋ ਜਾਵੇਗੀ। ਅਮਰੀਕਾ ਦੀ ਦਿੱਗਜ ਟੈਕਨਾਲੋਜੀ ਕੰਪਨੀ ਐਪਲ ਅੱਜ ਸਾਨ ਫ੍ਰਾਂਸਿਸਕੋ ''ਚ ਲਾਈਵ ਈਵੈਂਟ ਕਰਨ ਜਾ ਰਹੀ ਹੈ। ਹਰ ਕੋਈ ਜਾਣਦਾ ਹੈ ਕਿ ਇਹ ਸਾਲ ਦਾ ਸਭ ਤੋਂ ਵੱਡਾ ਸਮਾਰਟਫੋਨ ਲਾਂਚ ਈਵੈਂਟ ਹੋਵੇਗਾ ਤੇ ਐਪਲ ਵੱਲੋਂ ਇਸ ਈਵੈਂਟ ਨੂੰ ਲਾਈਵ ਸਟ੍ਰੀਮ ਕੀਤਾ ਜਾਵੇਗਾ। ਇਹ ਲਾਂਚ ਈਵੈਂਟ ਬਿੱਲ ਗਾਹਕ ਸਿਵਿਕਐਡੀਟੋਰੀਅਮ ''ਚ ਰੱਖਿਆ ਗਿਆ ਹੈ ਜੋ ਭਾਰਤੀ ਸਮੇਂ ਮੁਤਾਬਕ ਰਾਤ ਨੂੰ 10:30 ਵਜੇ ਸ਼ੁਰੂ ਹੋਵੇਗਾ। ਕੰਪਨੀ ਦੇ ਸੀ.ਈ.ਓ. ਟਿਮ ਕੁੱਕ ਐਪਲ ਈਵੈਂਟ ਦੀ ਸਟੇਜ਼ ਸੰਭਾਲਣਗੇ। ਇਸ ਈਵੈਂਟ ''ਚ ਇਨ੍ਹਾਂ ਫੋਨਜ਼ ਦੇ ਨਾਲ ਐਪਲ ਵਾਚ 2 ਅਤੇ ਫਰਸਟ ਜਨਰੇਸ਼ਨ ਐਪਲ ਵਾਚ ਦਾ ਬਿਹਤਰ ਵਰਜ਼ਨ ਵੀ ਲਾਂਚ ਕੀਤਾ ਜਾਵੇਗਾ। ਕਾਫ਼ੀ ਸਮੇਂ ਤੋਂ ਇਨ੍ਹਾਂ ਫੋਨਜ਼ ਦੀ ਸਪੈਸੀਫਿਕੇਸ਼ਨਸ ਨੂੰ ਲੈ ਕੇ ਅੰਦਾਜ਼ੇ ਲਾਏ ਜਾ ਰਹੇ ਸਨ ਪਰ ਅੱਜ ਇਸ ਫੋਨ ਦੇ ਲਾਂਚ ਹੋਣ ਨਾਲ ਹੀ ਇਸ ਦੀ ਸੱਚਾਈ ਤੋਂ ਪਰਦਾ ਚੁੱਕਿਆ ਜਾਵੇਗਾ। ਅਜਿਹੀ ਵੀ ਖਬਰ ਹੈ ਕਿ ਇਨ੍ਹਾਂ ਆਈਫੋਨਸ ਨੂੰ ਐਪਲ ਅਮਰੀਕਾ ''ਚ 16 ਸਤੰਬਰ ਤੱਕ ਬਾਜ਼ਾਰ ''ਚ ਉਤਾਰ ਦੇਵੇਗੀ। ਲਾਈਵ ਈਵੈਂਟ ਨਾਲ ਜੁੜੀ ਹਰ ਨਵੀਂ ਅਪਡੇਟ ਦੀ ਜਾਣਕਾਰੀ ਤੁਸੀਂ ਸਾਡੀ ਵੈੱਸਸਾਈਟ jagbani.punjabkesari.in ''ਤੇ ਲੈ ਸਕਦੇ ਹੋ।


Related News