iPhone 13 ਸੀਰੀਜ਼ ਨਾਲ ਲਾਂਚ ਹੋ ਸਕਦੈ ਨਵਾਂ MagSafe ਚਾਰਜਰ, ਡਿਜ਼ਾਇਨ ਹੋਇਆ ਲੀਕ

Tuesday, Sep 07, 2021 - 05:54 PM (IST)

iPhone 13 ਸੀਰੀਜ਼ ਨਾਲ ਲਾਂਚ ਹੋ ਸਕਦੈ ਨਵਾਂ MagSafe ਚਾਰਜਰ, ਡਿਜ਼ਾਇਨ ਹੋਇਆ ਲੀਕ

ਗੈਜੇਟ ਡੈਸਕ– ਐਪਲ ਦਾ ਸਭ ਤੋਂਵੱਡਾ ਲਾਂਚ ਈਵੈਂਟ ਜਲਦ ਹੀ ਆਉਣ ਵਾਲਾ ਹੈ ਜਿਸ ਵਿਚ ਕੰਪਨੀ ਆਈਫੋਨ 13 ਸੀਰੀਜ਼ ਦੇ ਨਾਲ ਕਈ ਹੋਰ ਦੂਜੇ ਪ੍ਰੋਡਕਟਸ ਲਾਂਚ ਕਰ ਸਕਦੀ ਹੈ। ਈਵੈਂਟ ਤੋਂ ਪਹਿਲਾਂ ਹੀ ਨਵੇਂ ਲਾਂਚ ਦੇ ਕਈ ਕਿਆਸ ਲਗਾਏ ਜਾ ਰਹੇ ਹਨ। ਹਾਲ ਹੀ ’ਚ ਫੈਡਰਲ ਕਮਿਊਨੀਕੇਸ਼ੰਸ ਕਮਿਸ਼ਨ ਦੀ ਵੈੱਬਸਾਈਟ ’ਤੇ ਇਕ ਨਵੀਂ ਫਾਈਲਿੰਗ, ਜਿਸ ਨੂੰ FCC ਦੇ ਨਾਲ ਨਾਲ ਜਾਣਿਆ ਜਾਂਦਾ ਹੈ, ਨੇ ਅਪਡੇਟਿਡ ਡਿਜ਼ਾਇਨ ਨਾਲ ਇਕ ਨਵਾਂ ਮੈਗਸੇਫ ਚਾਰਜਰ ਦਿਖਾਇਆ ਹੈ ਕਿਉਂਕਿ ਐਪਲ ਨੇ ਇਸ ਮੈਗਸੇਫ ਵਰਜ਼ਨ ਨੂੰ FCC ’ਤੇ ਲਿਸਟਿਡ ਕੀਤਾ ਹੈ। 

9to5Mac ਮੁਤਾਬਕ, ਐਪਲ ਨੇ ਇਸ ਹਫਤੇ ਦੀ ਸ਼ੁਰੂਆਤ ’ਚ ਸੋਮਵਾਰ ਨੂੰ FCC ਦੇ ਨਾਲ ਨਵਾਂ ਮੈਗਸੇਫ ਡਿਜ਼ਾਇਨ ਦਾਇਰ ਕੀਤਾ। ਡਿਜ਼ਾਇਨ ਤੋਂ ਪਤਾ ਚਲਦਾ ਹੈ ਕਿ ਆਉਣ ਵਾਲਾ ਮੈਗਸੇਫ ਚਾਰਜਰ ਮੌਜੂਦਾ ਮੈਗਸੇਫ ਚਾਰਜਰ ਨਾਲੋਂ ਬਿਲਕੁਲ ਅਲੱਗ ਦਿਸੇਗਾ। ਇਸ ਦਾ ਮਾਡਲ ਨੰਬਰ A2548 ਹੈ, ਜਦਕਿ ਮੌਜੂਦਾ ਮੈਗਸਫ ਚਾਰਜਰ ਦਾ A2140 ਹੈ। ਇਸ ਮੈਗਸੇਫ ਚਾਰਜਰ ਦੇ ਚਾਰਜਿੰਗ ਫੀਚਰ ਕਿੰਨੇ ਵੱਖ ਹੋਣਗੇ, ਇਸ ਦਾ ਕੋਈ ਜ਼ਿਕਰ ਨਹੀਂ ਹੈ ਪਰ ਕੁਝ ਨਵੇਂ ਫੀਚਰਜ਼ ਬਾਰੇ ਕੁਝ ਸੰਕੇਤ ਮਿਲੇ ਹਨ। 

ਫਾਈਲਿੰਗ ’ਚ ਐਪਲ ਨੇ ਨੋਟ ਕੀਤਾ ਹੈ ਕਿ ਇਸ ਮੈਗਸੇਫ ਚਾਰਜਰ ਦਾ 8 ਵੱਖ-ਵੱਖ ਆਈਫੋਨ ਮਾਡਲਾਂ ਦਾ ਇਸਤੇਮਾਲ ਕਰਕੇ ਟੈਸਟ ਕੀਤਾ ਗਿਆ ਹੈ। A2341, A2172, A2176 ਅਤੇ A2342 ਹਨ, ਜਿਨ੍ਹਾਂ ਨੂੰ ‘ਲਿਗੇਸੀ ਫੋਨ’ ਦੇ ਰੂਪ ’ਚ ਡਿਸਕ੍ਰਾਈਬ ਕੀਤਾ ਗਿਆ ਹੈ, ਜੋ ਸਾਰੇ ਚਾਰ ਆਈਫੋਨ 12 ਮਾਡਲਾਂ ਦਾ ਰਿਪ੍ਰਜੈਂਟ ਕਰਦਾ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਐਪਲ ਇਸ ਵਾਰ ਵੀ ਚਾਰ ਆਈਫੋਨ ਮਾਡਲ ਲਾਂਚ ਕਰੇਗੀ। 


author

Rakesh

Content Editor

Related News