2020 ’ਚ ਚਾਰ 5G iPhones ਲਾਂਚ ਕਰ ਸਕਦੀ ਹੈ ਐਪਲ

10/19/2019 3:25:47 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਐਪਲ ਦੇ 5ਜੀ ਆਈਫੋਨ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। 2020 ’ਚ ਲਾਂਚ ਹੋਣ ਵਾਲੇ ਆਈਫੋਨ ’ਚ 5ਜੀ ਦਾ ਸਪੋਰਟ ਮਿਲ ਸਕਦਾ ਹੈ। 5ਜੀ ਵਾਲੇ ਆਈਫੋਨ ਨੂੰ ਲੈ ਕੇ ਐਪਲ ਐਨਾਲਿਸਟ ਡੈਨ ਇਵੇਸ ਨੇ ਦਿੱਤੀ ਹੈ। ਡੈਨ ਇਵੇਸ ਦੇ ਹਵਾਲੇ ਤੋਂ 9to5Mac ’ਤੇ ਇਕ ਰਿਪੋਰਟ ਛਪੀ ਹੈ ਜਿ ਸਵਿਚ 2020 ’ਚ 5ਜੀ ਆਈਫੋਨ ਦੀ ਲਾਂਚਿੰਗ ਨੂੰ ਲੈ ਕੇ ਦਾਅਵਾ ਕੀਤਾ ਗਿਆ ਹੈ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ 2020 ’ਚ ਲਾਂਚ ਹੋਣ ਵਾਲੇ ਆਈਫੋਨ ’ਚ ਰੀਅਰ ਪੈਨਲ ’ਤੇ 3ਡੀ ਸੈਂਸਿੰਗ ਸਿਸਟਮ ਮਿਲੇਗਾ। 

ਜੇਕਰ ਤੁਹਾਨੂੰ ਯਾਦ ਹੋਵੇ ਤਾਂ ਇਸੇ ਸਾਲ ਜੁਲਾਈ ’ਚ ਐਪਲ ਟਿਪਸਟਰ ਮਿੰਗ ਜੀ-ਕੁਓ ਨੇ ਵੀ 5ਜੀ ਵਾਲੇ ਆਈਫੋਨ ਬਾਰੇ ਜਾਣਕਾਰੀ ਦਿੱਤੀ ਸੀ। ਕੁਓ ਨੇ ਕਿਹਾ ਸੀ ਕਿ ਸਾਲ 2020 ’ਚ 5ਜੀ ਦੇ ਤਿੰਨ ਮਾਡਲ ਲਾਂਚ ਹੋਣਗੇ। ਇਨ੍ਹਾਂ 5ਜੀ ਆਈਫੋਨ ’ਚ mmWave ਅਤੇ sub-6GHz ਬੈਂਡਸ ਦੋਵਾਂ ਦੀ ਸਪੋਰਟ ਮਿਲੇਗੀ। 

ਕੁਓ ਨੇ ਅੱਗੇ ਕਿਹਾ ਸੀ ਕਿ ਅਸੀਂ ਉਮੀਦ ਕਰਦੇ ਹਾਂ ਕਿ 2020 ਦੀ ਪਹਿਲੀ ਤਿਮਾਹੀ ’ਚ ਆਈਫੋਨ 11 ਕਾਰਨ ਆਈਫੋਨ ਦੀ ਮੰਗ 10 ਫੀਸਦੀ ਤਕ ਵਧ ਜਾਵੇਗੀ। 2020 ’ਚ ਆਈਫੋਨ ਦੀ ਸ਼ਿਪਮੈਂਟ 45-50 ਮਿਲੀਅਨ ਤਕ ਹੋਵੇਗੀ ਜਿਸ ਵਿਚ ਆਈਫੋਨ 11 ਪ੍ਰੋ ਅਤੇ ਆਈਫੋਨ 11 ਸ਼ਾਮਲ ਹੋਣਗੇ। 


Related News