ਐਪਲ ਨੇ ਰਚਿਆ ਨਵਾਂ ਇਤਿਹਾਸ, 3 ਟ੍ਰਿਲੀਅਨ ਡਾਲਰ ਮਾਰਕੀਟ ਵੈਲਿਊ ਵਾਲੀ ਪਹਿਲੀ ਕੰਪਨੀ ਬਣੀ
Tuesday, Jan 04, 2022 - 03:36 AM (IST)
ਨਿਊਯਾਰਕ- ਐਪਲ (Apple) ਨੇ ਇਤਿਹਾਸ ਰਚ ਦਿੱਤਾ ਹੈ। ਸੋਮਵਾਰ ਨੂੰ ਕੰਪਨੀ ਦੀ 3 ਟ੍ਰਿਲੀਅਨ ਡਾਲਰ ਦੀ ਮਾਰਕੀਟ ਵੈਲਿਊ ਹੋ ਗਈ। ਐਪਲ ਹੁਣ ਬੋਇੰਗ, ਕੋਕਾ-ਕੋਲਾ, ਡਿਜ਼ਨੀ, ਐਕਸੋਨ-ਮੋਬਿਲ, ਮੈਕਡੋਨਲਡਸ, ਏ. ਟੀ. ਐਂਡ ਟੀ, ਆਈ. ਬੀ. ਐੱਮ. ਤੇ ਫੋਰਡ ਦੀ ਤੁਲਨਾ 'ਚ Apple ਦੀ ਮਾਰਕੀਟ ਵੈਲਿਊ ਹੁਣ ਵੀ ਬਹੁਤ ਜ਼ਿਆਦਾ ਹੈ।
ਇਹ ਖ਼ਬਰ ਪੜ੍ਹੋ- NZ v BAN : ਬੰਗਲਾਦੇਸ਼ ਨੇ ਨਿਊਜ਼ੀਲੈਂਡ ਵਿਰੁੱਧ ਹਾਸਲ ਕੀਤੀ 73 ਦੌੜਾਂ ਦੀ ਬੜ੍ਹਤ
1976 'ਚ ਸ਼ੁਰੂ ਹੋਈ ਐਪਲ ਨੇ ਅਗਸਤ 2018 ਵਿਚ ਇਕ ਟ੍ਰਿਲੀਅਨ ਡਾਲਰ ਦਾ ਅੰਕੜਾ ਹਾਸਲ ਕੀਤਾ ਸੀ। ਉਸ ਨੂੰ ਇਹ ਉਪਲੱਬਧੀ ਹਾਸਲ ਕਰਨ ਵਿਚ 42 ਸਾਲ ਦਾ ਸਮਾਂ ਲੱਗਿਆ ਸੀ। ਇਸ ਦੇ ਨਾਲ ਹੀ 2 ਸਾਲ ਬਾਅਦ ਕੰਪਨੀ ਦੀ ਵੈਲਿਊ 2 ਟ੍ਰਿਲੀਅਨ ਡਾਲਰ ਤੋਂ ਜ਼ਿਆਦਾ ਹੋ ਗਈ। ਜਦਕਿ ਅਗਲੇ ਟ੍ਰਿਲੀਅਨ ਭਾਵ ਤਿੰਨ ਟ੍ਰਿਲੀਅਨ ਮਾਰਕੀਟ ਵੈਲਿਊ ਹੋਣ ਵਿਚ ਕੰਪਨੀ ਨੂੰ ਸਿਰਫ 16 ਮਹੀਨੇ ਤੇ 15 ਦਿਨ ਲੱਗੇ।
ਇਹ ਖ਼ਬਰ ਪੜ੍ਹੋ- ਸਕਲੈਨ ਮੁਸ਼ਤਾਕ ਨੇ ਪਾਕਿ ਦੇ ਅੰਤਰਿਮ ਕੋਚ ਦੇ ਅਹੁਦੇ ਤੋਂ ਦਿੱਤਾ ਅਸਤੀਫਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।